ਪ੍ਰਯਾਗਰਾਜ (ਵਾਰਤਾ)- ਉੱਤਰ ਪ੍ਰਦੇਸ਼ ’ਚ ਪ੍ਰਯਾਗਰਾਜ ਦੇ ਨਵਾਬਗੰਜ ਖੇਤਰ ’ਚ ਇਕ ਮੋਟਰਸਾਈਕਲ ’ਤੇ ਸਵਾਰ ਇਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਸੋਮਵਾਰ ਨੂੰ ਦੱਸਿਆ ਕਿ ਨਵਾਬਗੰਜ ਦੇ ਬੁਦੌਨਾ ਪਿੰਡ ਵਾਸੀ ਰਾਮ ਸਰਨ ਪਾਲ (60) ਆਪਣੇ ਪੁੱਤਰ ਲੱਲੂ ਪਾਲ (35), ਸਮੇਂ ਲਾਲ (35) ਅਤੇ ਨਾਤੀ ਅਰਜੁਨ ਪਾਲ (11) ਤੋਂ ਇਲਾਵਾ ਇਕ ਹੋਰ ਚੰਦਰ ਪਾਲ ਉਰਫ਼ ਊਂਟਹਰਾ (35) ਨਾਲ ਐਤਵਾਰ ਦੇਰ ਰਾਤ ਪ੍ਰਤਾਪਗੜ੍ਹ ਦੇ ਹਥੀਗਵਾਂ ਪਿੰਡ ’ਚ ਆਯੋਜਿਤ ਵਿਆਹ ਸਮਾਰੋਹ ’ਚ ਸ਼ਾਮਲ ਹੋਣ ਤੋਂ ਬਾਅਦ ਇਕ ਹੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਹਰ ਪਰਤ ਰਹੇ ਸਨ।
ਇਹ ਵੀ ਪੜ੍ਹੋ : ਕੇਜਰੀਵਾਲ ਨੇ PM ਮੋਦੀ ਨੂੰ ਲਿਖੀ ਚਿੱਠੀ, ਕਿਹਾ- ਕੋਰੋਨਾ ਦੇ ਨਵੇਂ ਰੂਪ ਤੋਂ ਬਚਾਅ ਲਈ ਰੋਕੀਆਂ ਜਾਣ ਉਡਾਣਾਂ
ਉਨ੍ਹਾਂ ਦੱਸਿਆ ਕਿ ਸ਼ਰਿੰਗਵੇਰਪੁਰ ਹਾਈਵੇਅ ਮਾਰਗ ’ਤੇ ਪਿੰਡ ਘਾਟ ਨੇੜੇ ਟਰੱਕ ਨੇ ਉਨ੍ਹਾਂ ਦੀ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ 5 ਲੋਕ ਗੰਭੀਰ ਨਾਲ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਚੀਕ ਪੁਕਾਰ ਸੁਣ ਕੇ ਨੇੜੇ-ਤੇੜੇ ਦੇ ਰਹਿਣ ਵਾਲੇ ਪਿੰਡ ਵਾਸੀ ਮੌਕੇ ’ਤੇ ਪੁੱਜੇ ਅਤੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਜ਼ਖਮੀਆਂ ਨੂੰ ਹਸਪਤਾਲ ਭਿਜਵਾਇਆ, ਜਿੱਥੇ ਡਾਕਟਰਾਂ ਨੇ ਸਾਰਿਆਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਟੱਕਰ ਮਾਰਨ ਤੋਂ ਬਾਅਦ ਡਰਾਈਵਰ ਟਰੱਕ ਲੈ ਕੇ ਫਰਾਰ ਹੋ ਗਿਆ। ਪੁਲਸ ਟਰੱਕ ਬਾਰੇ ਜਾਣਕਾਰੀ ਜੁਟਾ ਰਹੇ ਹਨ।
ਇਹ ਵੀ ਪੜ੍ਹੋ : ਬੁੰਦੇਲਖੰਡ ਨਾਲ ਹੈ ਆਸਟ੍ਰੇਲੀਆ ਦਾ ਸੰਬੰਧ, PM ਮੋਦੀ ਨੇ ਦੱਸਿਆ ਇਸ ਦਾ ਦਿਲਚਸਪ ਇਤਿਹਾਸ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਅੰਨਦਾਤਾਵਾਂ ਦੇ ਸੰਘਰਸ਼ ਦੀ ਗੂੰਜ ਅੱਜ ਸੰਸਦ ’ਚ ਦੇਵੇਗੀ ਸੁਣਾਈ : ਪ੍ਰਿੰਯਕਾ ਗਾਂਧੀ
NEXT STORY