ਨਵੀਂ ਦਿੱਲੀ (ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਆਸਟ੍ਰੇਲੀਆ ਦਾ ਸੰਬੰਧ ਬੁੰਦੇਲਖੰਡ ਨਾਲ ਜੁੜਿਆ ਹੋਇਆ ਹੈ। ਜਦੋਂ ਝਾਂਸੀ ਦੀ ਰਾਣੀ ਲਕਸ਼ਮੀਬਾਈ ਵਿਰੁੱਧ ਅੰਗਰੇਜ਼ਾਂ ਨੇ ਮੁਕੱਦਮਾ ਦਰਜ ਕੀਤਾ ਸੀ ਤਾਂ ਉਨ੍ਹਾਂ ਦੇ ਮੁਕੱਦਮੇ ਦੀ ਪੈਰਵੀ ਆਸਟ੍ਰੇਲੀਆ ਦੇ ਰਹਿਣ ਵਾਲੇ ਜਾਨ ਲੈਂਗ ਨੇ ਕੀਤੀ ਸੀ। ਮੋਦੀ ਨੇ ਐਤਵਾਰ ਨੂੰ ਰੇਡੀਓ ’ਤੇ ਪ੍ਰਸਾਰਿਤ ਆਪਣੇ ਪ੍ਰੋਗਰਾਮ ‘ਮਨ ਕੀ ਬਾਤ’ ’ਚ ਕਿਹਾ ਕਿ ਬੁੰਦੇਲਖੰਡ ਦੀ ਧਰਤੀ ਨੇ ਲਕਸ਼ਮੀਬਾਈ, ਝਲਕਾਰੀ ਬਾਈ ਦੇ ਨਾਲ ਹੀ ਧਿਆਨ ਚੰਦ ਵਰਗੇ ਮਹਾਨ ਖਿਡਾਰੀ ਦਿੱਤੇ ਅਤੇ ਇਸ ਧਰਤੀ ਦੇ ਪ੍ਰਤੀ ਵਿਦੇਸ਼ੀਆਂ ਦਾ ਆਕਰਸ਼ਨ ਰਿਹਾ ਹੈ।
ਇਹ ਵੀ ਪੜ੍ਹੋ : ‘ਮਨ ਕੀ ਬਾਤ’ ’ਚ PM ਮੋਦੀ ਬੋਲੇ- ‘ਮੈਂ ਸੱਤਾ ਨਹੀਂ, ਸੇਵਾ ’ਚ ਰਹਿਣਾ ਚਾਹੁੰਦਾ ਹਾਂ’
ਉਨ੍ਹਾਂ ਨੇ ਕਿਹਾ,‘‘ਇਹ ਵੀ ਇਕ ਦਿਲਚਸਪ ਇਤਿਹਾਸ ਹੈ ਕਿ ਆਸਟ੍ਰੇਲੀਆ ਦਾ ਇਕ ਰਿਸ਼ਤਾ ਸਾਡੇ ਬੁੰਦੇਲਖੰਡ ਦੇ ਝਾਂਸੀ ਨਾਲ ਵੀ ਹੈ। ਦਰਅਸਲ ਝਾਂਸੀ ਦੀ ਰਾਣੀ ਲਕਸ਼ੀਬਾਈ, ਜਦੋਂ ਈਸਟ ਇੰਡੀਆ ਕੰਪਨੀ ਵਿਰੁੱਧ ਕਾਨੂੰਨੀ ਲੜਾਈ ਲੜ ਰਹੀ ਸੀ ਤਾਂ ਉਨ੍ਹਾਂ ਦੇ ਵਕੀਲ ਸਨ ਜਾਨ ਲੈਂਗ। ਜਾਨ ਲੈਂਗ ਮੂਲ ਰੂਪ ਨਾਲ ਆਸਟ੍ਰੇਲੀਆ ਦੇ ਹੀ ਰਹਿਣ ਵਾਲੇ ਸਨ। ਭਾਰਤ ’ਚ ਰਹਿ ਕੇ ਉਨ੍ਹਾਂ ਨੇ ਰਾਣੀ ਲਕਸ਼ਮੀਬਾਈ ਦਾ ਮੁਕੱਦਮਾ ਲੜਿਆ ਸੀ।’’ ਮੋਦੀ ਨੇ ਕਿਹਾ,‘‘ਸਾਡੇ ਸੁਤੰਤਰਤਾ ਸੰਗ੍ਰਾਮ ’ਚ ਝਾਂਸੀ ਅਤੇ ਬੁੰਦੇਲਖੰਡ ਦਾ ਕਿੰਨਾ ਵੱਡਾ ਯੋਗਦਾਨ ਹੈ, ਇਹ ਅਸੀਂ ਸਾਰੇ ਜਾਣਦੇ ਹਨ। ਇੱਥੇ ਰਾਣੀ ਲਕਸ਼ਮੀਬਾਈ ਅਤੇ ਝਲਕਾਰੀ ਬਾਈ ਵੀ ਹੋਈਆਂ ਅਤੇ ਮੇਜਰ ਧਿਆਨਚੰਦ ਵਰਗੇ ਖੇਡ ਰਤਨ ਵੀ ਇਸ ਖੇਤਰ ਨੇ ਦੇਸ਼ ਨੂੰ ਦਿੱਤੇ ਹਨ।’’
ਇਹ ਵੀ ਪੜ੍ਹੋ : ਅਮੇਠੀ ’ਚ 11 ਸਾਲਾ ਬੱਚੀ ਨਾਲ ਜਬਰ ਜ਼ਿਨਾਹ, 2 ਦਿਨਾਂ ਬਾਅਦ ਆਇਆ ਹੋਸ਼
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਹਿਮਾਚਲ: ਧੁੰਦ ਦਾ ਕਹਿਰ, ਇਕ ਤੋਂ ਬਾਅਦ ਇਕ ਆਪਸ ’ਚ ਟਕਰਾਏ ਕਈ ਵਾਹਨ
NEXT STORY