ਮੁਰਾਦਾਬਾਦ, (ਯੂ. ਐੱਨ. ਆਈ.)- ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿਚ ਇਕ ਰਈਸਜ਼ਾਦੇ ਦੀ ਤੇਜ਼ ਰਫ਼ਤਾਰ ਬੇਕਾਬੂ ਕਾਰ ਨੇ 5 ਵਿਦਿਆਰਥਣਾਂ ਨੂੰ ਦਰੜ ਦਿੱਤਾ। ਜ਼ਖਮੀ ਵਿਦਿਆਰਥਣਾਂ ਨੂੰ ਇਕ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ ਵਿਚੋਂ 3 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਪੁਲਸ ਸੁਪਰਡੈਂਟ (ਅਪਰਾਧ) ਨੇ ਦੱਸਿਆ ਕਿ ਸਿਵਲ ਲਾਈਨਜ਼ ਥਾਣਾ ਖੇਤਰ ਅਧੀਨ ਰਾਮਗੰਗਾ ਵਿਹਾਰ ਖੇਤਰ ਵਿਚ ਅੱਜ ਲੱਗਭਗ 12 ਵਜੇ ਨੀਲੇ ਰੰਗ ਦੀ ਬੇਕਾਬੂ ਬਲੇਨੋ ਕਾਰ ਸੜਕ ’ਤੇ ਪੈਦਲ ਜਾ ਰਹੀਆਂ ਸਕੂਲੀ ਵਿਦਿਆਰਥਣਾਂ ’ਤੇ ਜਾ ਚੜ੍ਹੀ।
ਕਾਰ ਦੀ ਲਪੇਟ ਵਿਚ ਆਉਣ ਨਾਲ ਜ਼ਖਮੀ 5 ਵਿਦਿਆਰਥਣਾਂ ਵਿਚ ਚੀਕ-ਚਿਹਾੜਾ ਪੈ ਗਿਆ। ਮੌਕੇ ’ਤੇ ਮੌਜੂਦ ਭੀੜ ਨੇ ਕਿਸੇ ਤਰ੍ਹਾਂ ਕਾਰ ਚਲਾ ਰਹੇ ਸ਼ਗੁਨ (19) ਨੂੰ ਫੜ ਲਿਆ ਅਤੇ ਘਟਨਾ ਬਾਰੇ ਸਿਵਲ ਲਾਈਨਜ਼ ਪੁਲਸ ਸਟੇਸ਼ਨ ਨੂੰ ਸੂਚਿਤ ਕੀਤਾ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜ਼ਖਮੀ ਵਿਦਿਆਰਥਣਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਅਤੇ ਕਾਰ ਚਾਲਕ ਸ਼ਗੁਨ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਕਾਰ ਨੰਬਰ ਯੂ. ਪੀ. 27 ਏਐੱਸ 2525 ਨੂੰ ਜ਼ਬਤ ਕਰ ਲਿਆ। ਪੁਲਸ ਨੇ ਕਿਹਾ ਹੈ ਕਿ ਮੁਲਜ਼ਮ ਕਾਰ ਚਾਲਕ ਕੋਲ ਡਰਾਈਵਿੰਗ ਲਾਇਸੈਂਸ ਵੀ ਨਹੀਂ ਹੈ। ਸਾਰੀਆਂ ਜ਼ਖਮੀ ਵਿਦਿਆਰਥਣਾਂ ਸ਼ਿਰਡੀ ਸਾਈਂ ਸਕੂਲ ਵਿਚ 12ਵੀਂ ਜਮਾਤ ਵਿਚ ਪੜ੍ਹਦੀਆਂ ਹਨ।
ਕੋਲਕਾਤਾ ਕਾਂਡ: ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਖ਼ਿਲਾਫ਼ ਪੱਛਮੀ ਬੰਗਾਲ ਸਰਕਾਰ ਦੀ ਅਪੀਲ ਖ਼ਾਰਜ
NEXT STORY