ਗੜ੍ਹਵਾ- ਝਾਰਖੰਡ ’ਚ ਗੜ੍ਹਵਾ ਜ਼ਿਲ੍ਹੇ ਦੇ ਰੰਕਾ-ਗੜ੍ਹਵਾ ਮੁੱਖ ਮਾਰਗ ’ਤੇ ਵੀਰਵਾਰ ਨੂੰ ਭਿਆਨਕ ਸੜਕ ਹਾਦਸੇ ’ਚ 2 ਪੰਚਾਇਤ ਸਕੱਤਰਾਂ ਸਮੇਤ 5 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਪੁਲਸ ਸੂਤਰਾਂ ਨੇ ਦੱਸਿਆ ਕਿ ਸੜਕ ਹਾਦਸੇ ’ਚ 5 ਲੋਕਾਂ ਦੀ ਮੌਤ ਹੋ ਗਈ ਹੈ। ਤੇਜ਼ ਰਫ਼ਤਾਰ ਪਿਕਅੱਪ ਵੈਨ ਨੇ 2 ਬਾਈਕਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ’ਚ 3 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉੱਥੇ ਹੀ ਤਿੰਨ ਜ਼ਖਮੀਆਂ ਨੂੰ ਲੋਕਾਂ ਨੇ ਹਸਪਤਾਲ ’ਚ ਦਾਖ਼ਲ ਕਰਵਾਇਆ। ਜਿੱਥੇ ਇਲਾਜ ਦੌਰਾਨ 2 ਹੋਰ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਜੰਮੂ ਕਸ਼ਮੀਰ ’ਚ ਵਾਪਰਿਆ ਭਿਆਨਕ ਹਾਦਸਾ, ਬੱਸ ਖੱਡ ’ਚ ਡਿੱਗਣ ਨਾਲ 9 ਲੋਕਾਂ ਦੀ ਮੌਤ
ਉੱਥੇ ਹੀ ਇਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸੂਤਰਾਂ ਨੇ ਦੱਸਿਆ ਕਿ ਮ੍ਰਿਤਕਾਂ ’ਚ ਰੰਕਾ ਥਾਣਾ ਖੇਤਰ ਦੇ ਹੁਰਦਾਗ ਪਿੰਡ ਵਾਸੀ ਭਰਦੁਲ ਭੁਈਆਂ (30), ਰਾਜੇਸ਼ ਭੁਈਆਂ (32), ਗੜ੍ਹਵਾ ਥਾਣਾ ਖੇਤਰ ਦੇ ਲੋਟੋ ਪਿੰਡ ਵਾਸੀ ਸ਼ਰਵਨ ਭੁਈਆਂ (25), ਪੰਚਾਇਤ ਸੇਵਕ ਮੇਰਾਲ ਥਾਣਾ ਖੇਤਰ ਦੇ ਬੰਕਾ ਪਿੰਡ ਵਾਸੀ ਸੁਰੇਸ਼ ਮੇਹਤਾ (45) ਅਤੇ ਖਰੌਂਧੀ ਥਾਣਾ ਖੇਤਰ ਦੇ ਆਰੰਗੀ ਪਿੰਡ ਵਾਸੀ ਵਿਜੇ ਮੇਹਤਾ (50) ਸ਼ਾਮਲ ਹਨ। ਉੱਥੇ ਹੀ ਜ਼ਖਮੀ ਦੀ ਪਛਾਣ ਬੱਬਲੂ ਭੁਈਆਂ (20) ਦੇ ਰੂਪ ’ਚ ਹੋਈ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਹਰਿਆਣਾ 'ਚ ਅੰਦੋਲਨਕਾਰੀ ਕਿਸਾਨ ਬੀਬੀਆਂ ਨੂੰ ਤੇਜ਼ ਰਫ਼ਤਾਰ ਟਰੱਕ ਨੇ ਦਰੜਿਆ, 3 ਦੀ ਮੌਤ
ਫਰਜ਼ੀ ਖਬਰਾਂ ਤੇ ਹੇਟ ਸਪੀਚ ਰੋਕਣ ’ਚ ਫੇਸਬੁੱਕ ਫੇਲ੍ਹ, ਭਾਰਤ ਸਰਕਾਰ ਨੇ ਮੰਗਿਆ ਜਵਾਬ
NEXT STORY