ਮਿਰਜਾਪੁਰ (ਵਾਰਤਾ)- ਉੱਤਰ ਪ੍ਰਦੇਸ਼ 'ਚ ਮਿਰਜਾਪੁਰ ਜ਼ਿਲ੍ਹੇ ਦੇ ਸੰਤਨਗਰ ਥਾਣਾ ਖੇਤਰ ਦੇ ਦਦਰੀ ਬੰਨ੍ਹ ਕੋਲ ਸ਼ੁੱਕਰਵਾਰ ਸਵੇਰੇ ਇਕ ਪ੍ਰਾਈਵੇਟ ਬੱਸ ਪਲਟਣ ਨਾਲ 5 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ 'ਚ 2 ਔਰਤਾਂ ਅਤੇ ਇਕ 8 ਸਾਲ ਦਾ ਮੁੰਡਾ ਵੀ ਸ਼ਾਮਲ ਹੈ। ਪੁਲਸ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਮਿਰਜਾਪੁਰ ਸ਼ਹਿਰ ਦੇ ਪੀਲੀਕੋਠੀ ਬੱਸ ਸਟੈਂਡ ਤੋਂ ਇਕ ਪ੍ਰਾਈਵੇਟ ਬੱਸ ਹਾਲੀਆ ਦੇ ਮਤਵਾਰ ਲਈ ਰਵਾਨਾ ਹੋਈ। ਬੱਸ 'ਚ 27 ਤੋਂ ਵੱਧ ਲੋਕ ਸਵਾਰ ਸਨ। ਬੱਸ ਪਟੇਹਰਾ ਸੰਤਨਗਰ ਹੁੰਦੇ ਹੋਏ ਹਲੀਆ ਵੱਲ ਜਾ ਰਹੀ ਸੀ। ਦਦਰੀ ਬੰਨ੍ਹ ਦੇ ਅੱਗੇ ਹਲੀਆ ਵੱਲ ਜਾਂਦੇ ਸਮੇਂ ਬੇਕਾਬੂ ਹੋ ਕੇ ਪਲਟ ਗਈ।
ਇਹ ਵੀ ਪੜ੍ਹੋ : ਚੜ੍ਹਦੀ ਸਵੇਰ ਵਾਪਰਿਆ ਭਿਆਨਕ ਹਾਦਸਾ, 12 ਲੋਕਾਂ ਦੀ ਹੋਈ ਦਰਦਨਾਕ ਮੌਤ
ਸੂਤਰਾਂ ਨੇ ਦੱਸਿਆ ਕਿ ਬੱਸ ਦੀ ਗਤੀ ਕਾਫ਼ੀ ਤੇਜ਼ ਸੀ। ਰਸਤਾ ਖ਼ਰਾਬ ਹੋਣ ਕਾਰਨ ਡਰਾਈਵਰ ਨੇ ਕੰਟਰੋਲ ਗੁਆਂ ਦਿੱਤਾ ਅਤੇ ਬੱਸ ਪਲਟ ਗਈ। ਘਟਨਾ ਤੋਂ ਬਾਅਦ ਨੇੜੇ-ਤੇੜੇ ਦੇ ਲੋਕਾਂ ਨੇ ਪੁਲਸ ਦੀ ਮਦਦ ਨਾਲ ਬੱਸ ਸਵਾਰ ਲੋਕਾਂ ਕਿਸੇ ਤਰ੍ਹਾਂ ਬਾਹਰ ਕੱਢਿਆ। ਜ਼ਖ਼ਮੀਆਂ ਨੂੰ ਹਲੀਆ ਸਿਹਤ ਕੇਂਦਰ ਲਿਜਾਇਆ ਗਿਆ। ਜਿੱਥੇ ਮਨੀਤਾ ਮਤਵਾਰ (25), ਮਮਤਾ (26) ਪਤਨੀ ਸੁਰੇਸ਼ ਬਢੌਨਾ, ਅਭਿਸ਼ੇਕ (2) ਪੁੱਤਰ ਸੁਰੇਸ਼ ਬਢੌਨਾ, ਸੱਤਿਆਨਾਰਾਇਣ (40) ਪੁੱਤਰ ਭੋਲਾ, ਵਿਸ਼ਨੂੰ (10) ਪੁੱਤਰ ਰਾਜੇਸ਼ ਬਾਬੂ ਗੋਂਡਰ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। 20 ਤੋਂ ਵੱਧ ਜ਼ਖ਼ਮੀਆਂ ਨੂੰ ਬਿਹਤਰ ਇਲਾਜ ਲਈ ਹਸਪਤਾਲ ਭੇਜਿਆ ਗਿਆ। ਜ਼ਖ਼ਮੀਆਂ 'ਚ ਅਸ਼ੀਸ਼, ਗੀਤਾ ਦੇਵੀ, ਮਨੋਜ, ਕਵਿਤਾ, ਵਿਵੇਕ, ਸਵਿਤਾ ਦੇਵੀ, ਸੰਗੀਤਾ ਦੇਵੀ, ਸਰਿਤਾ ਦੇਵੀ, ਰਾਮਰਤੀ, ਸਪਨਾ, ਅਨੀਸ਼ ਕੁਮਾਰ, ਅੰਸ਼ਿਕਾ ਆਦਿ ਸ਼ਾਮਲ ਹਨ। ਹਸਪਤਾਲ 'ਚ ਜ਼ਿਲ੍ਹਾ ਅਧਿਕਾਰੀ ਪ੍ਰਿਯੰਕਾ ਨਿਰੰਜਨ ਅਤੇ ਪੁਲਸ ਸੁਪਰਡੈਂਟ ਅਭਿਨੰਦਨ ਆਦਿ ਅਧਿਕਾਰੀਆਂ ਨੇ ਹਸਪਤਾਲ 'ਚ ਦਾਖ਼ਲ ਜ਼ਖ਼ਮੀਆਂ ਦਾ ਹਾਲ-ਚਾਲ ਜਾਣਿਆ ਅਤੇ ਬਿਹਤਰ ਇਲਾਜ ਲਈ ਹਸਪਤਾਲ ਕਰਮੀਆਂ ਨੂੰ ਨਿਰਦੇਸ਼ ਦਿੱਤੇ। ਲਾਸ਼ਾਂ ਪੋਸਟਮਾਰਟਮ ਰਿਪੋਰਟ ਲਈ ਭੇਜ ਦਿੱਤਾ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾਣਹਾਨੀ ਮਾਮਲੇ ’ਚ ਊਧਵ ਤੇ ਰਾਉਤ ਨੂੰ ਨਹੀਂ ਮਿਲੀ ਰਾਹਤ, ਦੋਸ਼ ਮੁਕਤ ਕਰਨ ਦੀ ਪਟੀਸ਼ਨ ਰੱਦ
NEXT STORY