ਹਰਿਦੁਆਰ (ਵਾਰਤਾ)- ਉੱਤਰਾਖੰਡ ਵਿਚ ਹਰਿਦੁਆਰ ਜ਼ਿਲ੍ਹੇ ਦੇ ਪਥਰੀ ਥਾਣਾ ਖੇਤਰ ਦੇ ਫੂਲਗੜ੍ਹ ਸ਼ਿਵਗੜ੍ਹ ਪਿੰਡ ਵਿਚ ਸ਼ਨੀਵਾਰ ਨੂੰ ਨਕਲੀ ਸ਼ਰਾਬ ਪੀਣ ਨਾਲ 5 ਲੋਕਾਂ ਦੀ ਮੌਤ ਹੋ ਗਈ। ਜ਼ਹਿਰੀਲੀ ਸ਼ਰਾਬ ਦੇ ਮਾਮਲੇ ਦੀ ਸੂਚਨਾ ਮਿਲਦੇ ਹੀ ਜ਼ਿਲ੍ਹੇ ਅਤੇ ਪੁਲਸ ਵਿਚ ਹੜਕੰਪ ਮਚ ਗਿਆ ਹੈ। ਚੋਣ ਕਾਰਨ ਕਿਸੇ ਉਮੀਦਵਾਰ ਵੱਲੋਂ ਸ਼ਰਾਬ ਵੰਡੇ ਜਾਣ ਦੀ ਸੰਭਾਵਨਾ ਹੈ। ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ ਪਰ ਪ੍ਰਸ਼ਾਸਨ ਨੇ ਹੁਣ ਤੱਕ 4 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਪੁਲਸ ਨੇ ਮਾਮਲੇ ਵਿਚ 2 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ।
ਉੱਥੇ ਹੀ ਮਾਮਲੇ 'ਚ ਐੱਸ.ਓ. ਪਥਰੀ ਥਾਣਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜ਼ਹਿਰੀਲੀ ਕੱਚੀ ਸ਼ਰਾਬ ਪੀਣ ਨਾਲ ਜਿੱਥੇ ਫੂਲਗੜ੍ਹ ਪਿੰਡ ਵਾਸੀ ਰਾਜੂ ਅਮਰਪਾਲ ਅਤੇ ਭੋਲਾ ਦੀ ਮੌਤ ਹੋ ਗਈ। ਉੱਥੇ ਹੀ ਸ਼ਿਵਗੜ੍ਹ ਪਿੰਡ 'ਚ ਮਨੋਜ ਦੀ ਵੀ ਮੌਤ ਹੋਈ ਹੈ। ਅਜਿਹਾ ਦੱਸਿਆ ਜਾ ਰਿਹਾ ਹੈ ਕਿ ਅਮਰਪਾਲ ਦੀ ਜਾਲੀਗ੍ਰਾਂਟ ਹਸਪਤਾਲ ਅਤੇ ਕਾਕਾ ਦੀ ਏਮਜ਼ ਰਿਸ਼ੀਕੇਸ਼ 'ਚ ਮੌਤ ਹੋਈ ਹੈ। ਹਰਿਦੁਆਰ 'ਚ ਪੰਚਾਇਤ ਚੋਣਾਂ ਦੀਆਂ ਸਰਗਰਮੀਆਂ ਤੇਜ਼ ਹਨ। ਉਮੀਦਵਾਰ ਵੋਟਰਾਂ ਨੂੰ ਰਿਝਾਉਣ 'ਚ ਲੱਗ ਗਏ ਹਨ। ਜਿਸ ਕਾਰਨ ਇਹ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਕਿਸੇ ਉਮੀਦਵਾਰ ਨੇ ਸ਼ਰਾਬ ਵੋਟਰਾਂ ਨੂੰ ਲੁਭਾਉਣ ਲਈ ਵੰਡੀ ਹੋਵੇਗੀ।
ਪਰਿਵਾਰ ਨਾਲ ਵਿਵਾਦ ਤੋਂ ਬਾਅਦ 2 ਸਕੀਆਂ ਭੈਣਾਂ ਨੇ ਨਿਰਮਾਣ ਅਧੀਨ ਇਮਾਰਤ ਦੀ 11ਵੀਂ ਮੰਜ਼ਿਲ ਤੋਂ ਮਾਰੀ ਛਾਲ
NEXT STORY