ਗੜ੍ਹਵਾ- ਝਾਰਖੰਡ ਦੇ ਗੜ੍ਹਵਾ ਜ਼ਿਲ੍ਹੇ ਵਿਚ ਇਕ ਆਟੋਰਿਕਸ਼ਾ ਅਤੇ ਇਕ ਟਰੱਕ ਵਿਚਾਲੇ ਹੋਈ ਟੱਕਰ ਵਿਚ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਹਾਦਸਾ ਵੀਰਵਾਰ ਤੜਕੇ ਡੇਢ ਵਜੇ ਦੇ ਕਰੀਬ ਬੰਸ਼ੀਧਰ ਨਗਰ ਥਾਣਾ ਖੇਤਰ ਦੇ ਪਾਲਹੇ ਪਿੰਡ ਨੇੜੇ ਵਾਪਰਿਆ। ਪੁਲਸ ਸਟੇਸ਼ਨ ਇੰਚਾਰਜ ਆਦਿਤਿਆ ਨਾਇਕ ਨੇ ਦੱਸਿਆ ਕਿ 12 ਲੋਕ ਇਕ ਆਟੋਰਿਕਸ਼ਾ 'ਚ ਸਵਾਰ ਹੋ ਕੇ ਨਗਰ ਉਨਟਾਰੀ ਰੇਲਵੇ ਸਟੇਸ਼ਨ ਜਾ ਰਹੇ ਸਨ ਅਤੇ ਉਨ੍ਹਾਂ ਨੇ ਗੁਜਰਾਤ ਜਾਣ ਵਾਲੀ ਟਰੇਨ 'ਚ ਸਵਾਰ ਹੋਣਾ ਸੀ। ਰਸਤੇ 'ਚ ਉਨ੍ਹਾਂ ਦੇ ਆਟੋ ਅਤੇ ਸਾਹਮਣਿਓਂ ਆ ਰਹੇ ਤੇਜ਼ ਰਫਤਾਰ ਟਰੱਕ ਦੀ ਟੱਕਰ ਹੋ ਗਈ। ਉਨ੍ਹਾਂ ਦੱਸਿਆ ਕਿ ਜ਼ਖਮੀਆਂ ਨੂੰ ਸਥਾਨਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਮ੍ਰਿਤਕਾਂ 'ਚ ਵਿੰਢਮਗੰਜ ਥਾਣਾ ਖੇਤਰ ਦੇ ਮਹੌਲੀ ਪਿੰਡ ਦੇ ਕੇਸ਼ਨਾਥ ਪੁੱਤਰ ਬਿਮਲੇਸ਼ ਕੁਮਾਰ ਕਨੌਜੀਆ (42), ਝਾਰਖੰਡ ਦੇ ਰਮਨਾ ਥਾਣਾ ਖੇਤਰ ਦੇ ਪਿੰਡ ਸਿਲੀਟੋਂਗਰ ਦੇ ਸੁਰੇਸ਼ ਭੂਈਆਂ ਪੁੱਤਰ ਅਰੁਣ (30), ਬਿਕੇਸ਼ (20) ਪੁੱਤਰ ਸ. ਰਾਮਾਸ਼ੰਕਰ ਭੂਈਆਂ, ਵਿਨੋਦ ਭੂਈਆਂ (20) ਰਾਜਾ ਕੁਮਾਰ (21) ਅਤੇ ਰਾਮਵਰਿਕਸ਼ ਭੂਈਆਂ ਦੇ ਪੁੱਤਰ ਰਾਜਕੁਮਾਰ (53) ਸ਼ਾਮਲ ਹਨ। ਘਟਨਾ ਵਾਲੀ ਥਾਂ 'ਤੇ ਆਲੇ-ਦੁਆਲੇ ਦੇ ਲੋਕਾਂ ਦੀ ਮਦਦ ਨਾਲ ਸਾਰੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰ ਨੇ 5 ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਅਰੁਣਾਚਲ ਨੂੰ 20 ਸਾਲਾਂ ਬਾਅਦ ਮਿਲੀ ਮਹਿਲਾ ਕੈਬਨਿਟ ਮੰਤਰੀ, 5 ਕਰੋੜ ਤੋਂ ਵੱਧ ਦੀ ਜਾਇਦਾਦ ਦੀ ਹੈ ਮਾਲਕਨ
NEXT STORY