ਇੰਫਾਲ- ਮਣੀਪੁਰ ਦੇ ਨੋਨੀ ਜ਼ਿਲ੍ਹੇ 'ਚ ਬੁੱਧਵਾਰ ਨੂੰ ਇਕ ਸਕੂਲ ਬੱਸ ਦੇ ਪਲਟ ਜਾਣ ਕਾਰਨ 5 ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਇਹ ਹਾਦਸਾ ਮਣੀਪੁਰ ਦੀ ਰਾਜਧਾਨੀ ਇੰਫਾਲ ਤੋਂ ਕਰੀਬ 55 ਕਿਲੋਮੀਟਰ ਦੂਰ ਪਹਾੜੀ ਜ਼ਿਲ੍ਹੇ ਦੇ ਲੋਂਗਸਾਈ ਇਲਾਕੇ ਨੇੜੇ ਓਲਡ ਕਛਾਰ ਰੋਡ 'ਤੇ ਵਾਪਰਿਆ।
ਇਹ ਵੀ ਪੜ੍ਹੋ- ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲਿਆ ਨਵਾਂ ਪ੍ਰਧਾਨ
ਥੰਬਲਨੁ ਹਾਇਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਦੋ ਬੱਸਾਂ 'ਚ ਸਵਾਰ ਹੋ ਕੇ ਨੋਨੀ ਜ਼ਿਲ੍ਹੇ ਦੇ ਖੌਪੁਰ ਵਿਚ ਸਟੱਡੀ ਟੂਰ 'ਤੇ ਜਾ ਰਹੇ ਸਨ। ਪੁਲਸ ਨੇ ਕਿਹਾ ਕਿ ਜਿਸ ਬੱਸ 'ਚ ਵਿਦਿਆਰਥੀ ਸਫ਼ਰ ਕਰ ਰਹੇ ਸਨ, ਉਹ ਡਰਾਈਵਰ ਦੇ ਕੰਟਰੋਲ ਗੁਆ ਦੇਣ ਮਗਰੋਂ ਪਲਟ ਗਈ।
ਇਹ ਵੀ ਪੜ੍ਹੋ- ਲੋਕ ਸਭਾ 'ਚ ਉੱਠਿਆ ਨਸ਼ਿਆਂ ਦਾ ਮੁੱਦਾ, ਸੋਮ ਪ੍ਰਕਾਸ਼ ਬੋਲੇ- ਦੇਸ਼ ਨੂੰ ਬਚਾਉਣ ਲਈ ਪੰਜਾਬ ਨੂੰ ਬਚਾਉਣਾ ਹੋਵੇਗਾ
ਓਧਰ ਮਣੀਪੁਰ ਦੇ ਮੁੱਖ ਮੰਤਰੀ ਐੱਨ. ਬਿਰੇਨ ਸਿੰਘ ਨੇ ਟਵਿੱਟਰ 'ਤੇ ਹਾਦਸਗ੍ਰਸਤ ਬੱਸ ਦਾ ਇਕ ਵੀਡੀਓ ਸਾਂਝਾ ਕਰਦਿਆਂ ਲਿਖਿਆ, ''ਅੱਜ ਓਲਡ ਕਛਾਰ ਰੋਡ 'ਤੇ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਹੀ ਬੱਸ ਹਾਦਸੇ ਦਾ ਸ਼ਿਕਾਰ ਹੋਣ ਬਾਰੇ ਸੁਣ ਕੇ ਡੂੰਘਾ ਦੁੱਖ ਹੋਇਆ। ਬਚਾਅ ਮੁਹਿੰਮ ਵਿਚ ਤਾਲਮੇਲ ਲਈ ਸੂਬਾ ਆਫ਼ਤ ਮੋਰਚ ਬਲ (ਐਸ. ਡੀ. ਆਰ. ਐਫ.), ਡਾਕਟਰੀ ਟੀਮ ਅਤੇ ਸਥਾਨਕ ਵਿਧਾਇਕ ਘਟਨਾ ਵਾਲੀ ਥਾਂ 'ਤੇ ਪਹੁੰਚ ਗਏ ਹਨ। ਬੱਸ ਵਿਚ ਸਵਾਰ ਸਾਰੇ ਲੋਕਾਂ ਦੀ ਸੁਰੱਖਿਆ ਲਈ ਅਰਦਾਸ ਕਰਦਾ ਹਾਂ।''
ਇਹ ਵੀ ਪੜ੍ਹੋ- 5 ਦਿਨ ਤੋਂ ਲਾਪਤਾ ਬੱਚੇ ਦੀ ਲਾਸ਼ ਗੰਨੇ ਦੀ ਖੇਤ 'ਚੋਂ ਮਿਲੀ, 30 ਲੱਖ ਦੀ ਫਿਰੌਤੀ ਲਈ ਚਾਚੇ ਨੇ ਦਿੱਤੀ ਦਰਦਨਾਕ ਮੌਤ
ਮੁਸਲਿਮ ਧਰਮ ਛੱਡ ਹਿੰਦੂ ਬਣੇ ਸਾਧੂ ਦਾ ਬੇਰਹਿਮੀ ਨਾਲ ਕਤਲ, 4 ਟੁਕੜਿਆਂ 'ਚ ਮਿਲੀ ਲਾਸ਼
NEXT STORY