ਵਿਜੇਵਾੜਾ — ਆਂਧਰਾ ਪ੍ਰਦੇਸ਼ ਦੇ ਏਲੁਰੂ ਅਤੇ ਏ.ਐੱਸ.ਆਰ. ਜ਼ਿਲ੍ਹਿਆਂ 'ਚ ਐਤਵਾਰ ਨੂੰ ਪੰਜ ਨਾਬਾਲਿਗਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਕੁਝ ਵਿਦਿਆਰਥੀ ਏ.ਐੱਸ.ਆਰ. ਜ਼ਿਲ੍ਹੇ ਦੇ ਰਾਮਪਛੋੜਾਵਰਮ ਮੰਡਲ ਦੇ ਆਈ. ਪੋਲਾਵਰਮ ਪਿੰਡ ਵਿੱਚ ਸੀਤਾਪੱਲੀ ਨਦੀ 'ਤੇ ਪਿਕਨਿਕ ਲਈ ਗਏ ਸਨ। ਇਸ ਦੌਰਾਨ ਤਿੰਨ ਵਿਦਿਆਰਥੀ ਨਹਾਉਣ ਲਈ ਨਦੀ ਵਿੱਚ ਵੜ ਗਏ ਅਤੇ ਡੁੱਬ ਗਏ। ਮ੍ਰਿਤਕਾਂ ਦੀ ਪਛਾਣ ਕਾਕੜਾ ਵੀਰਾ ਵੈਂਕਟ ਅਰਜੁਨ (16), ਐਂਡੀਬੋਇਨਾ ਦੇਵੀ ਚਰਨ (16) ਅਤੇ ਲਵੇਤੀ ਰਮਨ (16) ਵਜੋਂ ਹੋਈ ਹੈ। ਲਾਸ਼ਾਂ ਨੂੰ ਨਦੀ 'ਚੋਂ ਬਾਹਰ ਕੱਢਿਆ ਗਿਆ। ਪੁਲਸ ਨੇ ਮਾਮਲਾ ਦਰਜ ਕਰਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਰਾਮਪਚੋਦਾਵਰਮ ਦੇ ਖੇਤਰੀ ਹਸਪਤਾਲ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ - ਜੇਕਰ ਤੁਸੀਂ ਵੀ ਕਰਦੇ ਹੋ ਰਾਤ ਨੂੰ ਲੈਪਟਾਪ 'ਤੇ ਕੰਮ ਤਾਂ ਇਸ ਗੱਲ ਦਾ ਰੱਖੋ ਖਾਸ ਧਿਆਨ, ਅੱਖਾਂ ਨੂੰ ਹੋ ਸਕਦੈ ਨੁਕਸਾਨ
ਪੁਲਸ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਗੋਦਾਵਰਮ ਮੰਡਲ ਦੇ ਰਾਮਪਾ ਯੇਰਾਮਪਾਲੇਮ ਪਿੰਡ ਦੇ ਜ਼ੈਡਪੀ ਹਾਈ ਸਕੂਲ ਵਿੱਚ 10ਵੀਂ ਜਮਾਤ ਵਿੱਚ ਪੜ੍ਹਦੇ ਸਨ। ਤਿੰਨ ਨੌਜਵਾਨਾਂ ਦੀ ਮੌਤ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਹੈ। ਇਸ ਦੌਰਾਨ, ਏਲੁਰੂ ਜ਼ਿਲ੍ਹੇ ਵਿੱਚ ਦੂਜੀ ਘਟਨਾ ਵਿੱਚ, ਕੋਇਲਾਗੁਡੇਮ ਮੰਡਲ ਦੇ ਸਰੀਪੱਲੀ ਪਿੰਡ ਵਿੱਚ ਇਕ ਟੈਂਕੀ ਵਿੱਚ ਦੋ ਨੌਜਵਾਨ ਡੁੱਬ ਗਏ। ਮ੍ਰਿਤਕ ਨੌਜਵਾਨਾਂ ਦੀ ਪਛਾਣ ਚੰਦੂ (17), ਕੋਟਾ ਗਗਨ ਸੰਦੇਸ਼ (12) ਵਜੋਂ ਹੋਈ ਹੈ। ਪੁਲਸ ਅਨੁਸਾਰ ਮ੍ਰਿਤਕ ਨੌਜਵਾਨ ਪਿੰਡ ਵਿੱਚ ਕਿਸੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਗਿਆ ਹੋਇਆ ਸੀ। ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਪੁਲਸ ਨੇ ਮਾਮਲਾ ਦਰਜ ਕਰਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e
ਕੁੱਲੂ 'ਚ 'ਪੈਰਾਗਲਾਈਡਿੰਗ' ਹਾਦਸੇ 'ਚ ਹੈਦਰਾਬਾਦ ਦੇ ਸੈਲਾਨੀ ਦੀ ਮੌਤ, ਪਾਇਲਟ ਗ੍ਰਿਫ਼ਤਾਰ
NEXT STORY