ਅਹਿਮਦਾਬਾਦ- ਇੰਟਰਨੈੱਟ ਦੇ ਜ਼ਮਾਨੇ 'ਚ ਜ਼ਿੰਦਗੀ ਬਹੁਤ ਹੀ ਆਸਾਨ ਹੋ ਗਈ ਹੈ। ਮੋਬਾਈਲ ਜ਼ਰੀਏ ਅਸੀਂ ਘਰ ਬੈਠੇ ਹੀ ਆਪਣੀ ਮਨਪਸੰਦ ਚੀਜ਼ ਆਰਡਰ ਕਰ ਦਿੰਦੇ ਹਾਂ। ਇੰਟਰਨੈੱਟ ਦੀ ਸਹੂਲਤ ਜ਼ਰੀਏ ਗੁਜਰਾਤ ਦੇ ਅਹਿਮਦਾਬਾਦ 'ਚ ਰਹਿਣ ਵਾਲੀ ਇਕ ਔਰਤ ਨੇ ਆਨਲਾਈਨ ਪਨੀਰ ਸੈਂਡਵਿਚ ਦਾ ਆਰਡਰ ਕੀਤਾ ਪਰ ਰੈਸਟੋਰੈਂਟ ਨੇ ਉਸ ਨੂੰ ਚਿਕਨ ਸੈਂਡਵਿਚ ਭੇਜ ਦਿੱਤਾ। ਔਰਤ ਨੇ ਜਦੋਂ ਉਸ ਨੂੰ ਖਾਧਾ ਤਾਂ ਪਤਾ ਲੱਗਾ ਕਿ ਉਹ ਚਿਕਨ ਸੈਂਡਵਿਚ ਖਾ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਔਰਤ ਨੇ ਅਹਿਮਦਾਬਾਦ ਨਗਰ ਨਿਗਮ (AMC) ਦੇ ਫੂਡ ਵਿਭਾਗ ਵਿਚ ਸ਼ਿਕਾਇਤ ਦਰਜ ਕਰਵਾਈ। ਔਰਤ ਨੇ ਮਾਸ ਖੁਆਉਣ ਲਈ ਰੈਸਟੋਰੈਂਟ ਤੋਂ 50 ਲੱਖ ਰੁਪਏ ਦਾ ਮੁਆਵਜ਼ਾ ਮੰਗਿਆ ਹੈ।
ਇਹ ਵੀ ਪੜ੍ਹੋ- ਚਿਕਨ ਸ਼ੋਰਮਾ ਖਾਣ ਮਗਰੋਂ 19 ਸਾਲਾ ਨੌਜਵਾਨ ਦੀ ਵਿਗੜੀ ਸਿਹਤ, 2 ਦਿਨ ਬਾਅਦ ਹੋਈ ਮੌਤ
ਅਹਿਮਦਾਬਾਦ ਦੀ ਰਹਿਣ ਵਾਲੀ ਨਿਰਾਲੀ ਨਾਂ ਦੀ ਔਰਤ ਨੇ ਬੀਤੀ 3 ਮਈ ਨੂੰ ਆਪਣੇ ਦਫ਼ਤਰ ਤੋਂ ਪਨੀਰ ਸੈਂਡਵਿਚ ਆਰਡਰ ਕੀਤਾ ਸੀ ਪਰ ਨਿਰਾਲੀ ਨੂੰ ਰੈਸਟੋਰੈਂਟ ਨੇ ਚਿਕਨ ਸੈਂਡਵਿਚ ਆਰਡਰ ਕਰ ਦਿੱਤਾ। ਨਿਰਾਲੀ ਪੂਰੀ ਤਰ੍ਹਾਂ ਨਾਲ ਸ਼ਾਕਾਹਾਰੀ ਹੈ। ਉਸ ਨੇ ਦੱਸਿਆ ਕਿ ਪਹਿਲਾਂ ਉਸ ਨੂੰ ਲੱਗਾ ਕਿ ਪਨੀਰ ਇੰਨਾ ਸਖ਼ਤ ਕਿਉਂ ਹੈ, ਬਾਅਦ ਵਿਚ ਉਸ ਨੇ ਸੋਚਿਆ ਕਿ ਸੋਇਆ ਹੋਵੇਗਾ ਪਰ ਸੈਂਡਵਿਚ ਵਿਚ ਚਿਕਨ ਮੌਜੂਦ ਸੀ। ਸ਼ੁਰੂ ਵਿਚ ਇਹ ਸਮਝ ਨਹੀਂ ਆਇਆ ਕਿ ਉਸ ਨੂੰ ਜੋ ਡਿਲੀਵਰ ਹੋਇਆ ਹੈ, ਉਹ ਚਿਕਨ ਸੈਂਡਵਿਚ ਹੈ। ਨਿਰਾਲੀ ਨੇ ਰੈਸਟੋਰੈਂਟ ਖਿਲਾਫ਼ ਕਾਰਵਾਈ ਦੇ ਨਾਲ ਹੀ 50 ਲੱਖ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ- ਏਅਰ ਇੰਡੀਆ ਐਕਸਪ੍ਰੈੱਸ ਦੀਆਂ 70 ਉਡਾਣਾਂ ਰੱਦ, ਇਕੱਠਿਆਂ Sick Leave 'ਤੇ ਗਏ ਸੀਨੀਅਰ ਕਰੂ ਮੈਂਬਰ
ਨਿਰਾਲੀ ਨੇ ਨਿਗਮ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਉਹ ਪੂਰੀ ਤਰ੍ਹਾਂ ਸ਼ਾਕਾਹਾਰੀ ਹੈ। ਉਸ ਨੇ ਆਪਣੀ ਜ਼ਿੰਦਗੀ 'ਚ ਕਦੇ ਵੀ ਮਾਸਾਹਾਰੀ ਭੋਜਨ ਨਹੀਂ ਖਾਧਾ ਹੈ। ਰੈਸਟੋਰੈਂਟ ਦੀ ਗਲਤੀ ਕਾਰਨ ਉਸ ਨੂੰ ਚਿਕਨ ਸੈਂਡਵਿਚ ਖਾਣਾ ਪਿਆ। ਨਿਰਾਲੀ ਦਾ ਕਹਿਣਾ ਹੈ ਕਿ ਉਸ ਨੂੰ 50 ਲੱਖ ਰੁਪਏ ਦਿੱਤੇ ਜਾਣ। ਨਿਰਾਲੀ ਦੀ ਸ਼ਿਕਾਇਤ 'ਤੇ ਅਹਿਮਦਾਬਾਦ ਨਗਰ ਨਿਗਮ ਨੇ ਰੈਸਟੋਰੈਂਟ 'ਤੇ 5000 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਹੈ। ਨਿਰਾਲੀ ਇਸ ਤੋਂ ਸੰਤੁਸ਼ਟ ਨਹੀਂ ਹੈ। ਉਸ ਨੇ ਹੁਣ ਇਸ ਪੂਰੇ ਮਾਮਲੇ ਨੂੰ ਅਦਾਲਤ ਵਿਚ ਲਿਜਾਣ ਦਾ ਫੈਸਲਾ ਕੀਤਾ ਹੈ। ਨਿਰਾਲੀ ਦਾ ਕਹਿਣਾ ਹੈ ਕਿ ਉਹ ਜਲਦੀ ਹੀ ਉਪਭੋਗਤਾ ਫੋਰਮ ਵਿਚ ਕੇਸ ਦਾਇਰ ਕਰੇਗੀ। ਨਿਰਾਲੀ ਦਾ ਕਹਿਣਾ ਹੈ ਕਿ ਹੁਣ ਤੱਕ ਰੈਸਟੋਰੈਂਟ ਨੇ ਇੰਨੀ ਵੱਡੀ ਗਲਤੀ ਲਈ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਪਨੀਰ ਸੈਂਡਵਿਚ ਦੀ ਬਜਾਏ ਚਿਕਨ ਸੈਂਡਵਿਚ ਦੀ ਡਿਲੀਵਰੀ ਦਾ ਇਹ ਮਾਮਲਾ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ 'ਚ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ਖ਼ਸ ਨੇ ਐਮਾਜ਼ੋਨ ਤੋਂ ਆਰਡਰ ਕੀਤਾ 1 ਲੱਖ ਰੁਪਏ ਦਾ ਲੈਪਟਾਪ, ਡੱਬਾ ਖੋਲ੍ਹਿਆ ਤਾਂ ਉੱਡ ਗਏ ਹੋਸ਼
NEXT STORY