ਨਵੀਂ ਦਿੱਲੀ— ਹਵਾਬਾਜ਼ੀ ਮੰਤਰੀ ਸੁਰੇਸ਼ ਪ੍ਰਭੂ ਨੇ ਬੁੱਧਵਾਰ ਨੂੰ ਜਹਾਜ਼ ਯਾਤਰੀਆਂ ਦੇ ਅਧਿਕਾਰ ਦੱਸਣ ਵਾਲਾ ਬੁਕਲੇਟ ਜਾਰੀ ਕੀਤਾ। ਇਸ ਦੇ ਅਨੁਸਾਰ ਜੇਕਰ ਘਰੇਲੂ ਫਲਾਈਟ 6 ਘੰਟਿਆਂ ਤੋਂ ਵਧ ਲੇਟ ਹਨ ਤਾਂ ਏਅਰਲਾਈਨ ਬਦਲਵੀਂ ਫਲਾਈਟ ਉਪਲੱਬਧ ਕਰਵਾਏਗੀ ਜਾਂ ਟਿਕਟ ਦੇ ਪੂਰੇ ਪੈਸੇ ਵਾਪਸ ਕਰੇਗੀ। ਯਾਤਰਾ ਤਾਰੀਕ ਤੋਂ 2 ਹਫ਼ਤੇ ਪਹਿਲਾਂ ਤੱਕ ਜੇਕਰ ਫਲਾਈਟ ਰੱਦ ਹੋਣ ਦੀ ਸੂਚਨਾ ਦਿੱਤੀ ਜਾਂਦੀ ਹੈ, ਉਦੋਂ ਵੀ ਏਅਰਲਾਈਨ ਬਦਲਵੀਂ ਫਲਾਈਟ ਉਪਲੱਬਧ ਕਰਵਾਏਗੀ ਜਾਂ ਉਸ ਨੂੰ ਪੂਰਾ ਰਿਫੰਡ ਦੇਣਾ ਪਵੇਗਾ। ਬੁਕਿੰਗ ਦੇ 24 ਘੰਟਿਆਂ 'ਚ ਟਿਕਟ ਰੱਦ ਕਰਵਾਉਣ 'ਤੇ ਕੈਂਸੀਲੇਸ਼ਨ ਚਾਰਜ ਨਹੀਂ ਲੱਗੇਗਾ ਪਰ ਫਲਾਈਟ ਦੀ ਤਾਰੀਕ ਤੋਂ ਘੱਟੋ-ਘੱਟ ਚਾਰ ਦਿਨ ਪਹਿਲਾਂ ਟਿਕਟ ਰੱਦ ਹੋਣਾ ਚਾਹੀਦਾ।
ਕਿਸੇ ਵੀ ਹਾਲਤ 'ਚ ਕੈਂਸੀਲੇਸ਼ਨ ਚਾਰਜ ਟਿਕਟ ਦੇ ਪੈਸੇ ਤੋਂ ਵਧ ਨਹੀਂ ਹੋਵੇਗਾ। ਬੁਕਿੰਗ ਦੇ ਸਮੇਂ ਹੀ ਏਅਰਲਾਈਨ ਦੱਸੇਗੀ ਕਿ ਟਿਕਟ ਰੱਦ ਕਰਵਾਉਣ 'ਤੇ ਕਿੰਨੇ ਪੈਸੇ ਵਾਪਸ ਮਿਲਣਗੇ। ਬੁਕਿੰਗ ਦੇ 24 ਘੰਟੇ 'ਚ ਯਾਤਰੀ ਦੇ ਨਾਂ 'ਚ ਤਿੰਨ ਅੱਖਰ (ਕੈਰੇਕਟਰ) ਤੱਕ ਸੁਧਾਰ ਕਰਨ 'ਤੇ ਕੋਈ ਫੀਸ ਨਹੀਂ ਲੱਗੇਗੀ। ਹਰ ਏਅਰਪੋਰਟ ਘੱਟੋ-ਘੱਟ 39 ਮਿੰਟ ਤੱਕ ਮੁਫ਼ਤ ਵਾਈ-ਫਾਈ ਸੇਵਾ ਦੇਵੇਗਾ।
ਤਿਹਾੜ 'ਚ 6000 ਵਿਚੋਂ 150 ਕੈਦੀ ਐੱਚ. ਆਈ. ਵੀ. ਪੋਜ਼ੀਟਿਵ
NEXT STORY