ਨਵੀਂ ਦਿੱਲੀ — ਕੇਰਲ ਦੇ 14 ਜ਼ਿਲੇ ਪਿਛਲੇ 10 ਦਿਨਾਂ ਤੋਂ ਕੁਦਰਤੀ ਆਫਤ 'ਹੜ੍ਹ' ਦਾ ਸਾਹਮਣਾ ਕਰ ਰਹੇ ਹਨ। ਕੇਰਲ ਦੇ ਪਿਛਲੇ 100 ਸਾਲਾਂ ਦੇ ਇਤਿਹਾਸ 'ਚ ਹੜ੍ਹਾਂ ਨਾਲ ਹੋਣ ਵਾਲੀ ਇਹ ਸਭ ਤੋਂ ਭਿਆਨਕ ਤਬਾਹੀ ਹੈ। ਕੁਝ ਪਰਿਵਾਰ ਤਾਂ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਕੋਲ ਆਪਣੇ ਤਨ ਦੇ ਕੱਪੜਿਆਂ ਤੋਂ ਇਲਾਵਾ ਉਨ੍ਹਾਂ ਦਾ ਸਭ ਕੁਝ ਡੁੱਬ ਚੁੱਕਾ ਹੈ। ਉਮਰ ਭਰ ਦੀ ਕਮਾਈ ਨੂੰ ਆਪਣੀਆਂ ਅੱਖਾਂ ਸਾਹਮਣੇ ਬਰਬਾਦ ਹੁੰਦੇ ਦੇਖ ਕੇਰਲ ਵਾਸੀ ਬੁਰੀ ਤਰ੍ਹਾਂ ਡਰੇ ਹੋਏ ਹਨ। ਆਪਣੇ ਘਰਾਂ ਨੂੰ ਇਕੱਲੇ ਨਾ ਛੱਡਣ ਕਾਰਨ ਕੁਝ ਲੋਕਾਂ ਨੇ ਆਪਣੇ ਘਰਾਂ ਦੀਆਂ ਛੱਤਾਂ 'ਤੇ ਹੀ ਆਖਰੀ ਸਾਹ ਲਏ ਅਤੇ ਕੁਝ ਅਜੇ ਤੱਕ ਭੁੱਖੇ ਪਿਆਸੇ ਹੀ ਰਹਿ ਰਹੇ ਹਨ। ਸਰਕਾਰੀ ਰਾਹਤ ਦੀ ਉਮੀਦ ਲਗਾ ਕੇ ਆਪਣੇ ਘਰਾਂ 'ਚ ਕਈ ਦਿਨਾਂ ਦੇ ਭੁੱਖੇ ਪਿਆਸੇ ਬੈਠ ਲੋਕਾਂ ਦੀਆਂ ਲਾਸ਼ਾਂ ਤੈਰ ਕੇ ਬਾਹਰ ਆ ਰਹੀਆਂ ਹਨ।
ਜਿਹੜੇ ਲੋਕ ਰਾਹਤ ਕੈਂਪ ਵਿਚ ਬੈਠੇ ਹਨ ਉਨ੍ਹਾਂ ਦਾ ਧਿਆਨ ਆਪਣੇ ਘਰ 'ਚ ਹੀ ਹੈ। ਕੁਝ ਲੋਕਾਂ ਨੇ ਹਿੰਮਤ ਕਰਕੇ ਆਪਣੇ ਘਰਾਂ ਵੱਲ ਜਾ ਕੇ ਦੇਖਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਅਲਮਾਰੀਆਂ 'ਚ ਰੱਖੇ ਕੱਪੜੇ, ਸੋਫੇ, ਪਲੰਘ, ਰਸੌਈ ਦੇ ਭਾਂਡੇ, ਆਟਾ-ਦਾਲ ਅਤੇ ਜਿੰਦਗੀ ਭਰ ਦੀ ਜਮ੍ਹਾ ਪੂੰਜੀ ਪੂਰੀ ਤਰ੍ਹਾਂ ਨਾਲ ਤਬਾਹ ਹੋ ਚੁੱਕੀ ਹੈ। ਘਰਾਂ ਦੀ ਹਾਲਤ ਇਸ ਤਰ੍ਹਾਂ ਦੀ ਨਹੀਂ ਰਹੀ ਕਿ ਉਨ੍ਹਾਂ ਵਿਚ ਕੋਈ ਰਹਿ ਸਕੇ।
ਕੇਰਲ ਨੂੰ ਪਰਮਾਤਮਾ ਦੀ ਧਰਤੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਸੂਬੇ ਨੂੰ 20 ਹਜ਼ਾਰ ਕਰੋੜ ਤੋਂ ਵੀ ਜ਼ਿਆਦਾ ਦਾ ਨੁਕਸਾਨ ਹੋਇਆ ਹੈ। ਕੇਂਦਰ ਤੋਂ ਸੂਬਾ ਸਰਕਾਰ ਨੇ 2 ਹਜ਼ਾਰ ਕਰੋੜ ਰੁਪਏ ਮੰਗੇ ਸਨ ਪਰ ਅਜੇ ਤੱਕ 600 ਕਰੋੜ ਰੁਪਏ ਹੀ ਮਿਲੇ ਹਨ।
ਕੇਰਲ ਨੂੰ ਆਰਥਿਕ ਪੱਖੋਂ ਵੀ ਵੱਡਾ ਧੱਕਾ ਲੱਗਾ ਹੈ। ਇਸ ਕੁਦਰਤੀ ਆਫਤ ਨੇ ਕੇਰਲ ਨੂੰ ਕਈ ਦਹਾਕੇ ਪਿੱਛੇ ਕਰ ਦਿੱਤਾ ਹੈ। ਆਪਣੀ ਪੁਰਾਣੀ ਵਾਲੀ ਸਥਿਤੀ ਤੱਕ ਪਹੁੰਚਣ ਲਈ ਕੇਰਲ ਨੂੰ 15 ਸਾਲ ਦਾ ਸਮਾਂ ਲੱਗ ਸਕਦਾ ਹੈ। ਅਸਲ ਚੁਣੌਤੀ ਸਾਧਨ ਇਕੱਠੇ ਕਰਨਾ ਅਤੇ ਲੋੜਵੰਦ ਲੋਕਾਂ ਤੱਕ ਪਹੁੰਚਾਉਣਾ ਹੈ।
ਇਸ ਸਾਲ ਓਣਮ ਦੇ ਤਿਓਹਾਰ 'ਤੇ ਨਿਕਲਣਗੇ ਪੀੜਤਾਂ ਦੇ ਅੱਥਰੂ
ਸਾਲ ਦਾ ਪ੍ਰਮੁੱਖ ਤਿਓਹਾਰ ਓਣਮ ਦੀਆਂ ਤਿਆਰੀਆਂ ਕਰ ਰਹੇ ਸੂਬੇ ਦੇ ਲੋਕਾਂ ਦੇ ਘਰਾਂ ਦੇ ਨਾਲ-ਨਾਲ ਅੱਖਾਂ 'ਚ ਵੀ ਹੜ੍ਹਾਂ ਨੇ ਪਾਣੀ ਲਿਆ ਦਿੱਤਾ ਹੈ। ਓਣਮ ਦੀਆਂ ਖੁਸ਼ੀਆਂ ਦੇ ਨਾਲ-ਨਾਲ ਇਹ ਤਿਓਹਾਰ ਇਥੋਂ ਦੇ ਲੋਕਾਂ ਲਈ ਕਮਾਈ ਦਾ ਸਾਧਨ ਵੀ ਹੈ। ਓਣਮ ਦੇ ਤਿਓਹਾਰ 'ਤੇ ਇਥੋਂ ਦੇ ਲੋਕ ਸਾਲ ਭਰ ਦੀ ਕਮਾਈ ਕਰ ਲੈਂਦੇ ਹਨ।
ਸੈਰ-ਸਪਾਟਾ ਖੇਤਰ ਪੂਰੀ ਤਰ੍ਹਾਂ ਤਬਾਹ
ਕੇਰਲ ਦਾ ਸੈਰ-ਸਪਾਟਾ ਖੇਤਰ ਬਹੁਤ ਵੱਡਾ ਸੀ ਜਿਸ ਨੂੰ ਹੜ੍ਹਾਂ ਨੇ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ। ਇਹ ਵੀ ਸੂਬੇ ਦੀ ਵੱਡੀ ਕਮਾਈ ਦਾ ਸਾਧਨ ਸੀ। ਪਰ ਹੁਣ ਸੈਲਾਨੀਆਂ ਦੇ ਦੇਖਣ ਲਾਈਕ ਇਥੇ ਕੁਝ ਵੀ ਨਹੀਂ ਬਚਿਆ ਹੋਵੇਗਾ।
ਮਾਲੀਆ ਵਧਾਉਣ ਲਈ ਸਰਕਾਰ ਦੀ ਪਹਿਲੀ ਕੋਸ਼ਿਸ਼
ਸੂਬੇ ਦਾ ਮਾਲਿਆ ਵਧਾਉਣ ਲਈ ਸਰਕਾਰ ਨੇ ਸ਼ਰਾਬ ਦੀ ਕੀਮਤ 'ਚ 4 ਫੀਸਦੀ ਤੱਕ ਦਾ ਵਾਧਾ ਕੀਤਾ ਹੈ ਅਤੇ ਸਰਕਾਰ ਨੂੰ ਉਮੀਦ ਹੈ ਕਿ ਇਸ ਤੋਂ ਉਸਨੂੰ 200 ਕਰੋੜ ਤੱਕ ਦੀ ਕਮਾਈ ਹੋ ਸਕਦੀ ਹੈ।
ਇਨ੍ਹਾਂ ਕਾਰਨਾਂ ਕਰਕੇ ਹੋਏ ਹਾਲਾਤ ਜ਼ਿਆਦਾ ਖਰਾਬ
- ਕੇਰਲ ਦੇ ਇਹ ਹਾਲਾਤ ਸਿਰਫ ਬਾਰਸ਼ ਕਾਰਨ ਨਹੀਂ ਸਗੋਂ ਡੈਮ ਤੋਂ ਛੱਡੇ ਗਏ ਪਾਣੀ ਕਾਰਨ ਵੀ ਖਰਾਬ ਹੋਏ ਹਨ। ਸਾਲ 1992 ਤੋਂ ਪਹਿਲੀ ਵਾਰ ਇਡੁਕਕੀ ਡੈਮ ਦੇ ਗੇਟ ਖੋਲ੍ਹੇ ਗਏ, ਜਿਸ ਕਾਰਨ ਕੇਰਲ ਦੀ ਪੇਰਿਆਰ ਨਦੀ ਦੇ ਪਾਣੀ ਦਾ ਪੱਧਰ ਭਿਆਨਕ ਰੂਪ ਧਾਰ ਗਿਆ। ਇਹ ਨਦੀ ਸੂਬੇ ਦੇ 5 ਜ਼ਿਲਿਆਂ 'ਚੋਂ ਲੰਘਦੀ ਹੈ। ਡੈਮ ਤੋਂ ਪਾਣੀ ਛੱਡਣ ਕਾਰਨ ਇਹ ਨਦੀ ਦੇ ਕੰਢੇ 7-7 ਕਿਲੋਮੀਟਰ ਦੀ ਰੇਂਜ 'ਚ ਆਂਦੇ ਪਿੰਡ ਪੂਰੀ ਤਰ੍ਹਾਂ ਨਾਲ ਪਾਣੀ 'ਚ ਡੁੱਬ ਗਏ।
- ਪੰਪਾ ਚੇਂਗਨੂਰ ਤੋਂ ਹੋ ਕੇ ਲੰਘਦੀ ਹੈ। ਇਸ ਪਾਣੀ ਦਾ ਪੱਧਰ ਵਧ ਰਿਹਾ ਹੈ। ਇਥੇ ਹਾਲਤ ਇੰਨੇ ਖਰਾਬ ਹਨ ਕਿ ਬਚਾਅ ਟੀਮ ਦਾ ਪਹੁੰਚਣਾ ਮੁਸ਼ਕਲ ਹੈ। ਇਸ ਕਾਰਨ ਇਸ ਇਲਾਕੇ ਤੋਂ ਹੀ ਮੌਤ ਦੀਆਂ ਜ਼ਿਆਦਾ ਖਬਰਾਂ ਆ ਰਹੀਆਂ ਹਨ। ਅਜੇ ਵੀ ਇਸ ਇਲਾਕੇ 'ਚ ਹਜ਼ਾਰਾਂ ਦੀ ਗਿਣਤੀ 'ਚ ਲੋਕ ਫਸੇ ਹੋਏ ਹਨ। ਅਸਲ 'ਚ ਟੀਮ ਦਾ ਹਰ ਥਾਂ ਪਹੁੰਚਣਾ ਮੁਸ਼ਕਲ ਹੋ ਰਿਹਾ ਹੈ। ਲੋਕ ਸਹਾਇਤਾ ਲਈ ਇੰਤਜ਼ਾਰ ਕਰ ਰਹੇ ਹਨ। ਹੁਣ ਰਾਹਤ ਅਤੇ ਬਚਾਅ ਟੀਮਾਂ ਕੇਰਲ 'ਚ ਜਿਸ ਪਾਸੇ ਜਾਂਦੀਆਂ ਹਨ ਉਥੋਂ ਹੀ ਲੋਕ ਸਹਾਇਤਾ ਲਈ ਅਵਾਜ਼ਾ ਲਗਾ ਰਹੇ ਹਨ।
ਮੋਦੀ ਸਰਕਾਰ ਰਚ ਰਹੀ ਹੈ ਮੇਰੇ ਕਤਲ ਦੀ ਸਾਜ਼ਿਸ਼ : ਸਵਾਮੀ ਅਗਨੀਵੇਸ਼
NEXT STORY