ਨਵੀਂ ਦਿੱਲੀ- ਦਿੱਲੀ ਪੁਲਸ ਦੀ ਅਪਰਾਧ ਸ਼ਾਖਾ ਨੇ ਮਲਟੀਲੈਵਲ ਮਾਰਕੀਟਿੰਗ ਦੇ ਨਾਂ ’ਤੇ 100 ਕਰੋੜ ਤੋਂ ਵੱਧ ਦੀ ਠੱਗੀ ਮਾਰਨ ਵਾਲੇ ਬੀ. ਐੱਸ. ਐੱਫ. ਦੇ ਸਾਬਕਾ ਰਸੋਈਏ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ 46 ਮਾਮਲਿਆਂ ’ਚ ਲੋੜੀਂਦਾ ਸੀ, ਉਸ ’ਤੇ ਕੁੱਲ 59 ਕੇਸਾਂ ਦਾ ਪਤਾ ਲੱਗਾ ਹੈ। ਮੁਲਜ਼ਮ ਦਾ ਨਾਂ ਓਮਾਰਾਮ ਉਰਫ਼ ਰਾਮ ਮਾਰਵਾੜੀ ਹੈ, ਜੋ ਜੋਧਪੁਰ ਦਾ ਰਹਿਣ ਵਾਲਾ ਹੈ। ਰੋਹਿਣੀ ਪੁਲਸ ਨੇ ਮੁਖਬਰ ਦੀ ਸੂਚਨਾ ’ਤੇ ਉਸ ਨੂੰ ਗ੍ਰਿਫ਼ਤਾਰ ਕੀਤਾ। ਮੁਲਜ਼ਮ ਸਿਰਫ਼ 12ਵੀਂ ਪਾਸ ਹੈ। 2004 ਤੋਂ 2006 ਦਰਮਿਆਨ ਬੀ. ਐੱਸ. ਐੱਫ. ’ਚ ਰਸੋਈਏ ਵਜੋਂ ਕੰਮ ਕਰ ਚੁੱਕਾ ਹੈ ਪਰ ਉਸ ਨੂੰ ਕੁੱਕ ਦੀ ਤਨਖਾਹ ਰਾਸ ਨਹੀਂ ਆਈ, ਛੇਤੀ ਅਮੀਰ ਬਣਨ ਲਈ ਉਸ ਨੇ ਬੀ. ਐੱਸ. ਐੱਫ. ਦੀ ਨੌਕਰੀ ਛੱਡ ਦਿੱਤੀ।
ਇਹ ਵੀ ਪੜ੍ਹੋ : ਪਤੀ ਨਾਲ ਘੁੰਮਣ ਗਈ ਪਤਨੀ ਅਚਾਨਕ ਹੋਈ ਗ਼ਾਇਬ, ਲੱਭਣ 'ਚ ਲੱਗੇ ਇਕ ਕਰੋੜ, ਫਿਰ ਪ੍ਰੇਮੀ ਨਾਲ ਮਿਲੀ
ਮੁਲਜ਼ਮ ਨੇ ਰਾਜਸਥਾਨ ਦੇ ਜੈਪੁਰ ਵਿਚ ਇਕ ਸੁਰੱਖਿਆ ਏਜੰਸੀ ਖੋਲ੍ਹੀ ਸੀ। ਉਸ ’ਚ 60 ਕਰਮਚਾਰੀ ਭਰਤੀ ਕੀਤੇ ਅਤੇ ਬਾਅਦ ’ਚ ਏਜੰਸੀ ਵੇਚ ਦਿੱਤੀ। ਫਿਰ ਮਾਰਕੀਟਿੰਗ ਕੰਸਲਟੈਂਸੀ ਸ਼ੁਰੂ ਕੀਤੀ, ਇਨ੍ਹਾਂ ਦੀ ਆੜ ’ਚ ਠੱਗੀ ਮਾਰਦਾ ਰਿਹਾ। ਪੁਲਸ ਦਾ ਕਹਿਣਾ ਹੈ ਕਿ ਉਹ ਪੁਰਾਣੀਆਂ ਕੰਪਨੀਆਂ ਨੂੰ ਬੰਦ ਕਰ ਕੇ ਨਵੀਆਂ ਕੰਪਨੀਆਂ ਖੋਲ੍ਹਦਾ ਰਹਿੰਦਾ ਸੀ, ਪੁਰਾਣੀ ਕੰਪਨੀ ਦੇ ਨਾਂ ’ਤੇ ਜਮ੍ਹਾ ਹੋਏ ਪੈਸੇ ਨੂੰ ਡਕਾਰ ਜਾਂਦਾ ਸੀ। ਮੁਲਜ਼ਮ ਨੇ ਮਲਟੀਲੈਵਲ ਮਾਰਕੀਟਿੰਗ ਸ਼ੁਰੂ ਕੀਤੀ, ਜਿਸ ਵਿਚ 4000 ਦੀ ਬਜਾਏ 500 ਵਾਲਾ ਸਫਾਰੀ ਸੂਟ ਦੇ ਕੇ ਕਮਿਸ਼ਨ ਦਾ ਦਾਅਵਾ ਕੀਤਾ ਜਾਂਦਾ ਸੀ। ਇਕ ਮੈਂਬਰ ਨੂੰ 10 ਮੈਂਬਰ ਬਣਾਉਣੇ ਪੈਂਦੇ ਸਨ, ਜਿਸ ’ਚ ਗਾਰੰਟਿਡ ਰਿਟਰਨ ਦੇਣ ਦਾ ਦਾਅਵਾ ਕੀਤਾ ਜਾਂਦਾ ਸੀ। ਇਸ ਤਰ੍ਹਾਂ ਉਸ ਨੇ 12 ਮਹੀਨਿਆਂ ਤੱਕ ਹਜ਼ਾਰਾਂ ਮੈਂਬਰ ਬਣਾਏ ਅਤੇ ਕਰੀਬ 100 ਕਰੋੜ ਦੀ ਠੱਗੀ ਮਾਰ ਕੇ ਫਰਾਰ ਹੋ ਗਿਆ ਸੀ।
ਇਹ ਵੀ ਪੜ੍ਹੋ : ਲਗਾਤਾਰ ਵਾਪਰ ਰਹੇ ਹਾਦਸਿਆਂ ਦੇ ਮੱਦੇਨਜ਼ਰ ਮਿਗ-21 ਨੂੰ ਲੈ ਕੇ ਹਵਾਈ ਫ਼ੌਜ ਨੇ ਲਿਆ ਵੱਡਾ ਫ਼ੈਸਲਾ
ਅਮਰਨਾਥ ਯਾਤਰਾ : ਮਾਂ ਸ਼ਾਰਿਕਾ ਭਵਾਨੀ ਮੰਦਰ ’ਚ ਪਵਿੱਤਰ ਛੜੀ ਮੁਬਾਰਕ ਦੀ ਕੀਤੀ ਗਈ ਪੂਜਾ
NEXT STORY