ਸ਼੍ਰੀਨਗਰ- ਜੰਮੂ ਅਤੇ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸੁਰੱਖਿਆ ਫੋਰਸਾਂ ਦੀ ਸੁਰੱਖਿਅਤ ਅਤੇ ਤੇਜ਼ ਆਵਾਜਾਈ ਯਕੀਨੀ ਬਣਾਉਣ ਲਈ ਬਨਿਹਾਲ ਤੋਂ ਬਾਰਾਮੂਲਾ ਤੱਕ ਵਿਸ਼ੇਸ਼ ਟ੍ਰੇਨ ਚਲਾਉਣ ਦਾ ਸੁਝਾਅ ਦਿੱਤਾ ਹੈ। ਉਨ੍ਹਾਂ ਇਕ ਟਵੀਟ ਰਾਹੀਂ ਕਿਹਾ ਕਿ ਸੁਰੱਖਿਆ ਫੋਰਸਾਂ ਦੇ ਜਵਾਨਾਂ ਦੇ ਕਾਫਿਲੇ ਦੀ ਆਵਾਜਾਈ ਸਮੇਂ ਆਮ ਲੋਕਾਂ ਲਈ ਸੜਕ ਬੰਦ ਕਰਨ ਦੇ ਫੈਸਲੇ 'ਤੇ ਮੁੜ ਤੋਂ ਵਿਚਾਰ ਕੀਤਾ ਜਾਣਾ ਚਾਹੀਦਾ ਹੈ।
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਵਲੋਂ ਜਵਾਨਾਂ ਦੇ ਕਾਫਿਲੇ ਲੰਘਣ ਸਮੇਂ ਕੁਝ ਸਮੇਂ ਲਈ ਲੋਕਾਂ ਦੀ ਆਵਾਜਾਈ ਰੋਕਣ ਬਾਰੇ ਦਿੱਤੇ ਗਏ ਬਿਆਨ 'ਤੇ ਟਿੱਪਣੀ ਕਰਦਿਆਂ ਉਮਰ ਨੇ ਕਿਹਾ ਕਿ ਜੇ ਜਵਾਨਾਂ ਨੂੰ ਟ੍ਰੇਨ ਰਾਹੀਂ ਭੇਜਿਆ ਜਾਏਗਾ ਤਾਂ ਸੜਕੀ ਆਵਾਜਾਈ ਨੂੰ ਵੀ ਰੋਕਣ ਦੀ ਲੋੜ ਨਹੀਂ ਪਏਗੀ ਅਤੇ ਨਾਲ ਹੀ ਜਵਾਨ ਜਲਦੀ ਹੀ ਮੰਜ਼ਿਲ 'ਤੇ ਪਹੁੰਚਣਗੇ।
ਪੁਲਵਾਮਾ ਹਮਲੇ 'ਤੇ ਬੋਲੇ ਰਾਹੁਲ, ਸ਼ਹੀਦ ਜਵਾਨਾਂ ਦੀ ਸ਼ਹਾਦਤ ਨੂੰ ਯਾਦ ਰੱਖੇਗਾ ਦੇਸ਼
NEXT STORY