ਚੰਡੀਗੜ੍ਹ — ਚੰਡੀਗੜ੍ਹ ਦੀ ਵਿਦਿਆਰਥੀ ਅਤੇ ਟੈਨਿਸ ਖਿਡਾਰੀ ਰੂਚਿਕਾ ਗਿਰਹੋਤਰਾ ਮਾਮਲੇ 'ਚ ਸਾਬਕਾ ਡੀ.ਜੀ.ਪੀ. ਐੱਸ.ਪੀ.ਐੱਸ. ਰਾਠੌਰ ਦੇ ਖਿਲਾਫ ਲੜਾਈ ਲੜਣ ਵਾਲੇ ਆਨੰਦ ਪ੍ਰਕਾਸ਼ ਦਾ ਦਿਹਾਂਤ ਹੋ ਗਿਆ। ਉਹ ਡੇਢ ਸਾਲ ਤੋਂ ਕੈਂਸਰ ਨਾਲ ਪੀੜਤ ਸਨ ਅਤੇ ਉਨ੍ਹਾਂ ਦਾ ਚੰਡੀਗੜ੍ਹ ਦੇ ਪੀ.ਜੀ.ਆਈ. 'ਚ ਇਲਾਜ ਚਲ ਰਿਹਾ ਸੀ। ਆਨੰਦ(74) ਰੁਚਿਕਾ ਦੀ ਦੋਸਤ ਅਨੁਰਾਧਾ ਦੇ ਪਿਤਾ ਸਨ।
ਅੱਜ ਹੋਵੇਗਾ ਆਨੰਦ ਪ੍ਰਕਾਸ਼ ਦਾ ਸੰਸਕਾਰ
ਆਨੰਦ ਪ੍ਰਕਾਸ਼ ਦਾ ਸੰਸਕਾਰ 13 ਜਨਵਰੀ ਨੂੰ ਮਨੀਮਾਜਰਾ ਦੇ ਸ਼ਮਸ਼ਾਨ ਘਾਟ 'ਚ ਕੀਤਾ ਜਾਵੇਗਾ। ਉਨ੍ਹਾਂ ਦੀ ਛੋਟੀ ਬੇਟੀ ਅਨੁਰਾਧਾ ਜੋ ਕਿ ਰੁਚਿਕਾ ਦੀ ਦੋਸਤ ਸੀ ਅੱਜ ਕੱਲ੍ਹ ਪੰਚਕੂਲਾ 'ਚ ਰਹਿੰਦੀ ਹੈ ਪਰ ਉਨ੍ਹਾਂ ਦੀ ਵੱਡੀ ਬੇਟੀ ਅਨੁਰਾਧਾ ਅਮਰੀਕਾ 'ਚ ਰਹਿੰਦੀ ਹੈ। ਉਨ੍ਹਾਂ ਦੇ ਇਥੇ ਪਹੁੰਚਣ ਤੇ ਹੀ ਆਨੰਦ ਪ੍ਰਕਾਸ਼ ਦਾ ਸੰਸਕਾਰ ਕੀਤਾ ਜਾਵੇਗਾ।
ਮਹਿਲਾ ਟੈਨਿਸ ਖਿਡਾਰੀ ਸੀ ਰੂਚਿਕਾ
ਮਹਿਲਾ ਟੈਨਿਸ ਖਿਡਾਰੀ 14 ਸਾਲ ਦੀ ਰੂਚਿਕਾ ਗਿਰਹੋਤਰਾ ਪੰਚਕੂਲਾ ਦੀ ਰਹਿਣ ਵਾਲੀ ਹੈ। 1990 'ਚ ਉਸ ਵੇਲੇ ਦੇ ਆਈਜੀ ਐੱਸ.ਪੀ. ਰਾਠੌਰ ਹਰਿਆਣਾ ਟੈਨਿਸ ਐਸੋਸੀਏਸ਼ਨ ਦੇ ਪ੍ਰਧਾਨ ਸਨ। ਉਨ੍ਹਾਂ 'ਤੇ ਰੂਚਿਕਾ ਨੇ ਛੇੜਛਾੜ ਦਾ ਦੋਸ਼ ਲਗਾਇਆ ਸੀ। ਇਸ ਘਟਨਾ ਤੋਂ ਬਾਅਦ ਕੋਰਟ 'ਚ ਕੇਸ ਚਲਿਆ, ਜਿਸ ਤੋਂ ਤਿੰਨ ਸਾਲ ਬਾਅਦ 1993 'ਚ ਰੁਚਿਕਾ ਨੇ ਆਤਮ-ਹੱਤਿਆ ਕਰ ਲਈ ਸੀ। ਇਸ ਤੋਂ ਬਾਅਦ 22 ਦਸੰਬਰ 2009 ਨੂੰ ਘਟਨਾ ਦੇ 19 ਸਾਲ ਬਾਅਦ ਅਦਾਲਤ ਨੇ ਰਾਠੌਰ ਨੂੰ ਧਾਰਾ 354 ਆਈਪੀਸੀ(ਛੇੜਛਾੜ) ਦਾ ਦੋਸ਼ੀ ਕਰਾਰ ਦਿੰਦੇ ਹੋਏ 6 ਮਹੀਨੇ ਦੀ ਕੈਦ ਅਤੇ 1000 ਰੁਪਇਆ ਜ਼ੁਰਮਾਨਾ ਲਗਾਇਆ ਸੀ, ਜਿਸ ਨੂੰ ਹਾਈਕੋਰਟ ਨੇ ਵਧਾ ਦੇ 18 ਮਹੀਨੇ ਕਰ ਦਿੱਤਾ ਸੀ। ਇਸ ਤੋਂ ਬਾਅਦ 11 ਨਵੰਬਰ 2010 ਨੂੰ ਸੁਪਰੀਮ ਕੋਰਟ ਨੇ ਰਾਠੌਰ ਨੂੰ ਜ਼ਮਾਨਤ ਦੇ ਦਿੱਤੀ।
ਆਨੰਦ ਪ੍ਰਕਾਸ਼ ਨੇ 26 ਸਾਲ ਲੜਿਆ ਰੁਚਿਕਾ ਦਾ ਕੇਸ
ਅੰਤ 'ਚ ਸੁਪਰੀਮ ਕੋਰਟ ਨੇ ਰਾਠੌੜ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਪਰ ਉਸਨੂੰ ਜੇਲ ਜਾਣ ਤੋਂ ਰਾਹਤ ਦੇ ਦਿੱਤੀ। ਕੋਰਟ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਜੇਲ 'ਚ ਜਿਹੜੀ ਸਜ਼ਾ ਭੁਗਤੀ ਹੈ ਉਹ ਕਾਫੀ ਹੈ।
ਇੰਨਾ ਹੀ ਨਹੀਂ ਆਨੰਦ ਪ੍ਰਕਾਸ਼ ਅਤੇ ਉਨ੍ਹਾਂ ਦੀ ਪਤਨੀ ਮਧੂ ਪ੍ਰਕਾਸ਼ ਨੇ ਹੁਣੇ ਜਿਹੇ ਹੋਏ ਵਰਨਿਕਾ ਛੇੜਛਾੜ ਮਾਮਲੇ 'ਚ ਵੀ ਕੈਂਡਲ ਮਾਰਚ ਅਤੇ ਅੰਦੋਲਨ ਕੀਤਾ ਸੀ।
CSIR 'ਚ ਟੈਕਨੀਸ਼ੀਅਨ ਬਣਨ ਦਾ ਮੌਕਾ, ਯੋਗਤਾ 10ਵੀਂ ਪਾਸ
NEXT STORY