ਮੁੰਬਈ, (ਭਾਸ਼ਾ)- ਮਹਾਰਾਸ਼ਟਰ ਦੇ ਪੁਣੇ ਜ਼ਿਲੇ ਦੇ ਭੋਰ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਸੰਗਰਾਮ ਥੋਪਟੇ ਮੰਗਲਵਾਰ ਆਪਣੇ ਹਮਾਇਤੀਆਂ ਸਮੇਤ ਭਾਜਪਾ ’ਚ ਸ਼ਾਮਲ ਹੋ ਗਏ।
ਭਾਜਪਾ ਦੀ ਮਹਾਰਾਸ਼ਟਰ ਇਕਾਈ ਦੇ ਮੁਖੀ ਤੇ ਸੂਬੇ ਦੇ ਮਾਲ ਮੰਤਰੀ ਚੰਦਰਸ਼ੇਖਰ ਬਾਵਨਕੁਲੇ ਦੇ ਨਾਲ ਹੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਰਵਿੰਦਰ ਚਵਾਨ ਨੇ ਥੋਪਟੇ ਦਾ ਪਾਰਟੀ ’ਚ ਸਵਾਗਤ ਕੀਤਾ।
ਥੋਪਟੇ, ਜਿਨ੍ਹਾਂ ਭੋਰ ਹਲਕੇ ਦੀ ਤਿੰਨ ਵਾਰ ਨੁਮਾਇੰਦਗੀ ਕੀਤੀ, ਨੂੰ 2024 ਦੀਆਂ ਵਿਧਾਨ ਸਭਾ ਚੋਣਾਂ ’ਚ ਅਜੀਤ ਪਵਾਰ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼ੰਕਰ ਮਾਂਡੇਕਰ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
Pahlgam Attack: ਅੱਤਵਾਦੀ ਹਮਲੇ ਤੋਂ ਬਾਅਦ ਮਸਜਿਦਾਂ ਤੋਂ ਵੱਡਾ ਐਲਾਨ, ਪਾਕਿਸਤਾਨ ਤੱਕ ਹੋਵੇਗੀ ਗੂੰਜ
NEXT STORY