ਨੈਸ਼ਨਲ ਡੈਸਕ- ਤ੍ਰਿਪੁਰਾ 'ਚ ਸਾਬਕਾ ਸੀ.ਐੱਮ ਵਿਪਲਬ ਕੁਮਾਰ ਦੇਵ ਦੇ ਘਰ 'ਤੇ ਹਮਲਾ ਹੋਇਆ ਹੈ। ਹਮਲੇ ਦਾ ਦੋਸ਼ ਭਾਰਤੀ ਕਮਿਊਨਿਸਟ ਪਾਰਟੀ-ਮਾਰਕਸਵਾਦੀ (ਸੀ.ਪੀ.ਐੱਮ.) ਦੇ ਵਰਕਰਾਂ 'ਤੇ ਲਗਾਇਆ ਗਿਆ ਹੈ। ਜਾਣਕਾਰੀ ਮੁਤਾਬਕ ਕਥਿਤ ਸੀ.ਪੀ.ਐੱਮ ਵਰਕਰਾਂ ਨੇ ਸਾਬਕਾ ਸੀ.ਐੱਮ ਦੇ ਜੱਦੀ ਘਰ ਨੂੰ ਅੱਗ ਲਗਾ ਦਿੱਤੀ। ਕੁਝ ਹੀ ਦੇਰ 'ਚ ਅੱਗ ਸਾਰੇ ਘਰ 'ਚ ਫੈਲ ਗਈ।
ਇਹ ਖ਼ਬਰ ਵੀ ਪੜ੍ਹੋ - ਅਮਰੀਕਾ 'ਚ ਪੁਲਸ ਮੁਖੀ ਦਾ ਹੋਇਆ ਕਤਲ, ਦੋ ਅਧਿਕਾਰੀ ਜ਼ਖ਼ਮੀ, ਜਵਾਬੀ ਕਾਰਵਾਈ 'ਚ ਸ਼ੱਕੀ ਵਿਅਕਤੀ ਢੇਰ
ਦੱਸਿਆ ਜਾ ਰਿਹਾ ਹੈ ਕਿ ਵਿਪਲਬ ਦੇਵ ਦੇ ਜੱਦੀ ਘਰ 'ਚ ਕੋਈ ਨਹੀਂ ਰਹਿੰਦਾ।
ਵਿਪਲਬ ਕੁਮਾਰ ਦੇਵ ਸਾਲ 2018 ਤੋਂ 2022 ਤਕ ਤ੍ਰਿਪੁਰਾ ਦੇ ਮੁੱਖ ਮੰਤਰੀ ਰਹੇ ਹਨ। ਦੱਸ ਦੇਈਏ ਕਿ ਤ੍ਰਿਪੁਰਾ ਵਿਚ ਇਸ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਅਜਿਹੇ 'ਚ ਸਰਦੀ ਦੇ ਮੌਸਮ 'ਚ ਤ੍ਰਿਪੁਰਾ ਦਾ ਸਿਆਸੀ ਪਾਰਾ ਚੜ੍ਹ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਪੱਛਮੀ ਬੰਗਾਲ ’ਚ ਲਗਾਤਾਰ ਦੂਜੇ ਦਿਨ ‘ਵੰਦੇ ਭਾਰਤ ਐਕਸਪ੍ਰੈੱਸ’ ’ਤੇ ਹੋਇਆ ਪਥਰਾਅ, ਟੁੱਟੇ ਸ਼ੀਸ਼ੇ
NEXT STORY