ਗੁਰੂਗ੍ਰਾਮ (ਵਾਰਤਾ)— ਕੇਂਦਰੀ ਸੜਕ ਅਤੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ 14 ਜੁਲਾਈ ਨੂੰ ਗੁਰੂਗ੍ਰਾਮ-ਪਟੌਦੀ-ਰੇਵਾੜੀ ਰਾਸ਼ਟਰੀ ਹਾਈਵੇਅ ਦਾ ਨੀਂਹ ਪੱਥਰ ਰੱਖਣਗੇ। ਇਸ ਹਾਈਵੇਅ ਦੀ ਲੰਬਾਈ ਕਰੀਬ 46 ਕਿਲੋਮੀਟਰ ਹੋਵੇਗੀ। ਕੇਂਦਰੀ ਰਾਜ ਮੰਤਰੀ ਇੰਦਰਜੀਤ ਸਿੰਘ ਅੱਜ ਇੱਥੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਪ੍ਰਾਜੈਕਟ 'ਤੇ ਲੱਗਭਗ 1500 ਕਰੋੜ ਰੁਪਏ ਖਰਚ ਆਵੇਗਾ। ਉਨ੍ਹਾਂ ਨੇ ਦੱਸਿਆ ਕਿ ਇਸ ਪ੍ਰਾਜੈਕਟ 'ਚ 7 ਕਿਲੋਮੀਟਰ ਦਾ ਬਾਈਪਾਸ ਵੀ ਬਣਾਇਆ ਜਾਵੇਗਾ, ਜਿਸ ਨਾਲ ਪਟੌਦੀ ਵਿਚ ਲੱਗਣ ਵਾਲੇ ਜਾਮ ਤੋਂ ਛੁਟਕਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨੂੰ ਸਿਰੇ ਚੜ੍ਹਾਉਣ ਨੂੰ ਲੈ ਕੇ ਬੀਤੇ ਕਈ ਸਾਲਾਂ ਤੋਂ ਕੋਸ਼ਿਸ਼ਾਂ ਜਾਰੀ ਸਨ। ਜ਼ਮੀਨ ਐਕੁਵਾਇਰ ਨੂੰ ਲੈ ਕੇ ਕਾਫੀ ਰੁਕਾਵਟਾਂ ਆ ਰਹੀਆਂ ਸਨ ਪਰ ਹੁਣ ਉਨ੍ਹਾਂ ਨੂੰ ਦੂਰ ਕਰ ਲਿਆ ਗਿਆ ਹੈ। ਤਕਨੀਕੀ ਸਮੱਸਿਆਵਾਂ ਵੀ ਸੁਲਝਾ ਲਈਆਂ ਗਈਆਂ ਹਨ।
ਰਾਵ ਨੇ ਅੱਗੇ ਕਿਹਾ ਕਿ ਗੁਰੂਗ੍ਰਾਮ-ਪਟੌਦੀ-ਰੇਵਾੜੀ ਹਾਈਵੇਅ ਬਣਨ ਮਗਰੋਂ ਇੱਥੋਂ ਦੇ ਲੋਕਾਂ ਨੂੰ ਰੇਵਾੜੀ ਜਾਣ ਲਈ ਸੌਖਾ ਮਾਰਗ ਮਿਲ ਸਕੇਗਾ, ਉੱਥੇ ਹੀ ਝੱਜਰ ਅਤੇ ਰੋਹਤਕ ਨਾਲ ਜੁੜਾਅ ਆਸਾਨ ਹੋ ਸਕੇਗਾ। ਉਨ੍ਹਾਂ ਨੇ ਇਸ ਪ੍ਰਾਜੈਕਟ ਨੂੰ ਮਨਜ਼ੂਰੀ ਦੇਣ ਲਈ ਗਡਕਰੀ ਦਾ ਧੰਨਵਾਦ ਜ਼ਾਹਰ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਨੈਸ਼ਨਲ ਹਾਈਵੇਅ 'ਤੇ ਦੋ ਫਲਾਈਓਵਰ, ਇਕ ਰੇਲਵੇ ਓਵਰਬ੍ਰਿਜ, ਤਿੰਨ ਇੰਟਰਚੇਂਜ ਸਮੇਤ ਕਈ ਸਹੂਲਤਾਂ ਹੋਣਗੀਆਂ। ਇਸ ਪ੍ਰਾਜੈਕਟ ਦੀ ਮਨਜ਼ੂਰੀ ਹੋਣ ਨਾਲ ਪਟੌਦੀ ਖੇਤਰ ਦੀ ਬਾਈਪਾਸ ਦੀ ਸਾਲਾਂ ਪੁਰਾਣੀ ਮੰਗ ਵੀ ਪੂਰੀ ਹੋ ਗਈ ਹੈ।
ਹਰਿਆਣਾ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 19 ਹਜ਼ਾਰ ਦੇ ਪਾਰ, ਹੁਣ ਤੱਕ 282 ਲੋਕਾਂ ਦੀ ਹੋਈ ਮੌਤ
NEXT STORY