ਗੜ੍ਹਵਾ (ਆਈਏਐੱਨਐੱਸ) : ਮੰਗਲਵਾਰ ਦੁਪਹਿਰ ਨੂੰ ਝਾਰਖੰਡ ਦੇ ਗੜ੍ਹਵਾ ਜ਼ਿਲ੍ਹੇ ਦੇ ਉਰਸੁਗੀ ਪਿੰਡ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ, ਜਿਸ 'ਚ ਚਾਰ ਬੱਚੇ ਪਾਣੀ ਨਾਲ ਭਰੇ ਟੋਏ 'ਚ ਡੁੱਬ ਗਏ। ਇਸ ਦੀ ਜਾਣਕਾਰੀ ਸਥਾਨਕ ਅਧਿਕਾਰੀਆਂ ਵੱਲੋਂ ਦਿੱਤੀ ਗਈ ਹੈ। ਇਹ ਸਾਰੇ ਪੀੜਤ ਇੱਕੋ ਪਿੰਡ ਉਰਸੁਗੀ ਦੇ ਵਸਨੀਕ ਸਨ।
ਪੰਜਾਬ 'ਚ ਵੱਡੀ ਵਾਰਦਾਤ! ਨ੍ਹੀਂ ਦਿੱਤੀ 50 ਲੱਖ ਦੀ ਫਿਰੌਤੀ ਤਾਂ ਡੇਅਰੀ 'ਤੇ ਚਲਾ'ਤੀਆਂ ਗੋਲੀਆਂ
ਮ੍ਰਿਤਕਾਂ ਦੀ ਪਛਾਣ ਲੱਕੀ ਕੁਮਾਰ (8) ਪੁੱਤਰ ਅਵਧੇਸ਼ ਰਾਮ; ਅਕਸ਼ੈ ਕੁਮਾਰ (12) ਪੁੱਤਰ ਸੰਤੋਸ਼ ਰਾਮ; ਨਾਰਾਇਣ ਚੰਦਰਵੰਸ਼ੀ (16) ਪੁੱਤਰ ਬਾਬੂਲਾਲ ਚੰਦਰਵੰਸ਼ੀ; ਅਤੇ ਹਰੀਓਮ ਚੰਦਰਵੰਸ਼ੀ (13) ਵਜੋਂ ਹੋਈ ਹੈ। ਸਥਾਨਕ ਲੋਕਾਂ ਦੇ ਅਨੁਸਾਰ, ਬੱਚੇ ਪਿੰਡ ਦੇ ਨਾਲ ਲੱਗਦੇ ਇੱਕ 'ਦੋਭਾ' (ਛੋਟੇ ਤਲਾਅ) ਦੇ ਨੇੜੇ ਖੇਡ ਰਹੇ ਸਨ। ਇਸੇ ਦੌਰਾਨ ਸ਼ਾਇਦ ਨਹਾਉਣ ਲਈ ਉਹ ਪਾਣੀ ਨਾਲ ਭਰੇ ਇਸ ਡੂੰਘੇ ਟੋਏ ਵਿੱਚ ਦਾਖਲ ਹੋ ਗਏ। ਇਸ ਦੌਰਾਨ ਉਹ ਇਸ ਟੋਬੇ ਵਿਚੋਂ ਬਾਹਰ ਨਹੀਂ ਨਿਕਲ ਸਕੇ ਅਤੇ ਡੁੱਬ ਗਏ।
ਜਦੋਂ ਤੱਕ ਪਿੰਡ ਵਾਸੀ ਸੁਚੇਤ ਹੋਏ ਤੇ ਮੌਕੇ 'ਤੇ ਪਹੁੰਚੇ, ਬਹੁਤ ਦੇਰ ਹੋ ਚੁੱਕੀ ਸੀ। ਬੱਚਿਆਂ ਨੂੰ ਬਾਹਰ ਕੱਢਿਆ ਗਿਆ ਅਤੇ ਗੜ੍ਹਵਾ ਸਦਰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਚਾਰਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੁਖਾਂਤ ਨੇ ਪਿੰਡ ਨੂੰ ਸੋਗ ਵਿੱਚ ਡੁਬਾ ਦਿੱਤਾ ਹੈ, ਪੀੜਤਾਂ ਦੇ ਪਰਿਵਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਰੰਜਿਸ਼ ਦੇ ਚੱਲਦਿਆਂ ਜੇਲ੍ਹ 'ਚ ਭਿੜ੍ਹ ਗਏ ਹਵਾਲਾਤੀ, 7-8 ਜਣਿਆਂ ਨੇ ਸੂਏ...
ਇਸ ਘਟਨਾ ਤੋਂ ਬਾਅਦ, ਗੜ੍ਹਵਾ ਦੇ ਐੱਸਡੀਓ ਸੰਜੇ ਕੁਮਾਰ ਸਮੇਤ ਸੀਨੀਅਰ ਅਧਿਕਾਰੀਆਂ ਨੇ ਹਸਪਤਾਲ ਦਾ ਦੌਰਾ ਕੀਤਾ ਅਤੇ ਦੁਖੀ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਇਹ ਗੜ੍ਹਵਾ ਵਿੱਚ ਡੁੱਬਣ ਦੀਆਂ ਘਟਨਾਵਾਂ ਦੀ ਲੜੀ ਵਿੱਚ ਤਾਜ਼ਾ ਘਟਨਾ ਹੈ। ਪਿਛਲੇ ਪੰਜ ਦਿਨਾਂ ਵਿੱਚ ਹੀ ਜ਼ਿਲ੍ਹੇ ਭਰ ਵਿੱਚ ਨਦੀਆਂ, ਤਲਾਬਾਂ ਅਤੇ ਜਲ ਸਰੋਤਾਂ ਵਿੱਚ ਡੁੱਬਣ ਕਾਰਨ ਨੌਂ ਬੱਚਿਆਂ ਦੀ ਜਾਨ ਚਲੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੱਸ ਨੇ ਆਟੋ ਨੂੰ ਮਾਰੀ ਟੱਕਰ, 7 ਲੋਕਾਂ ਦੀ ਮੌਤ
NEXT STORY