ਗੁਹਾਟੀ (ਭਾਸ਼ਾ)- ਆਸਾਮ ਦੇ ਧੁਬਰੀ ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ ਤੇਜ਼ ਰਫ਼ਤਾਰ ਸਪੋਰਟਸ ਯੂਟਿਲਿਟੀ ਵ੍ਹੀਕਲ (ਐੱਸ.ਯੂ.ਵੀ.) ਦੀ ਲਪੇਟ 'ਚ ਆਉਣ ਨਾਲ ਚਾਰ ਬੱਚਿਆਂ ਦੀ ਮੌਤ ਹੋ ਗਈ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਧੁਬਰੀ ਦੇ ਪੁਲਸ ਸੁਪਰਡੈਂਟ ਨਵੀਨ ਸਿੰਘ ਨੇ ਦੱਸਿਆ ਕਿ ਜਦੋਂ ਬੱਚੇ ਸਵੇਰੇ-ਸਵੇਰੇ ਗੋਲਕਗੰਜ 'ਚ ਨੈਸ਼ਨਲ ਹਾਈਵੇਅ 17 ਨਾਲ ਲੱਗਦੇ ਆਪਣੇ ਘਰ ਕੋਲ ਟਹਿਲ ਰਹੇ ਸਨ, ਉਸ ਦੌਰਾਨ SUV ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।
ਉਨ੍ਹਾਂ ਕਿਹਾ,''ਅਸੀਂ ਐੱਸ.ਯੂ.ਵੀ. ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।'' ਸਿੰਘ ਨੇ ਦੱਸਿਆ ਕਿ ਤਿੰਨ ਬੱਚਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਇਕ ਹੋਰ ਨੇ ਹਸਪਤਾਲ ਲਿਜਾਂਦੇ ਸਮੇਂ ਦਮ ਤੋੜ ਦਿੱਤਾ। ਮ੍ਰਿਤਕਾਂ ਦੀ ਪਛਾਣ ਮਰਿਅਮ ਖਾਤੂਨ, ਜੌਈ ਰਹਿਮਾਨ, ਅਬੂ ਰੈਹਾਨ ਅਤੇ ਮੇਹੇਦੀ ਹੁਸੈਨ ਵਜੋਂ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੰਮੂ-ਕਸ਼ਮੀਰ: ਕਾਂਗਰਸ ਵਿਧਾਇਕ ਦਲ ਦੇ ਨੇਤਾ ਦੀ ਚੋਣ ਲਈ ਪਾਰਟੀ ਵਿਧਾਇਕਾਂ ਨੇ ਕੀਤੀ ਮੀਟਿੰਗ
NEXT STORY