ਬਿਜ਼ਨੈੱਸ ਡੈਸਕ - ਕੱਚੇ ਮਾਲ ਦੀਆਂ ਵਧਦੀਆਂ ਕੀਮਤਾਂ ਤੋਂ ਰਾਹਤ ਦੀ ਉਮੀਦ ਕਰ ਰਹੇ ਭਾਰਤੀ ਟੈਕਸਟਾਈਲ ਅਤੇ ਗਾਰਮੈਂਟ ਉਦਯੋਗ ਦੇ ਸਾਹਮਣੇ ਇਕ ਵਾਰ ਫਿਰ ਨਵੀਆਂ ਚੁਣੌਤੀਆਂ ਖੜ੍ਹੀਆਂ ਹੋ ਗਈਆਂ ਹਨ। ਅਮਰੀਕਾ ਦੀ ਸੰਭਾਵੀ ਨਵੀਂ ਟੈਰਿਫ ਨੀਤੀ ਅਤੇ ਪੱਛਮੀ ਏਸ਼ੀਆ ’ਚ ਈਰਾਨ ਨਾਲ ਜੁੜੇ ਤਣਾਅ ਨੇ ਬਰਾਮਦਕਾਰਾਂ ਦੀ ਚਿੰਤਾ ਵਧਾ ਦਿੱਤੀ ਹੈ। ਉਦਯੋਗ ਜਗਤ ਦਾ ਮੰਨਣਾ ਹੈ ਕਿ ਜੇਕਰ ਭੂ-ਸਿਆਸੀ ਹਾਲਾਤ ਲੰਬੇ ਸਮੇਂ ਤੱਕ ਬਣੇ ਰਹੇ ਤਾਂ ਮਾਲ ਢੋਆ-ਢੁਆਈ ਦੀ ਲਾਗਤ ਵਧਣ ਨਾਲ ਗਲੋਬਲ ਸਪਲਾਈ ਚੇਨ ਵੀ ਪ੍ਰਭਾਵਿਤ ਹੋ ਸਕਦੀ ਹੈ।
ਇਹ ਵੀ ਪੜ੍ਹੋ : 10 ਸਾਲਾਂ ਤੋਂ US 'ਚ ਰਹਿ ਰਹੇ ਭਾਰਤੀ ਨੇ ਦੱਸੀ ਡਰਾਵਨੀ ਸੱਚਾਈ, ਬਣਨਾ ਪਵੇਗਾ 'ਹੱਸਲਰ'
ਕਪਾਹ ਦੀਆਂ ਕੀਮਤਾਂ ’ਚ ਫਿਰ ਤੇਜ਼ੀ
ਇਸ ਸਾਲ ਅਲਨੀਨੋ ਦੇ ਖ਼ਦਸ਼ਿਆਂ ਕਾਰਨ ਕਪਾਹ ਦੀਆਂ ਕੀਮਤਾਂ ’ਚ ਪਹਿਲਾਂ ਹੀ ਤੇਜ਼ ਉਛਾਲ ਦੇਖਿਆ ਗਿਆ ਸੀ। ਹਾਲਾਂਕਿ, ਬਾਅਦ ’ਚ ਇੰਪੋਰਟ ਡਿਊਟੀ ’ਚ ਰਾਹਤ ਅਤੇ ਬਿਹਤਰ ਸਪਲਾਈ ਨਾਲ ਬਾਜ਼ਾਰ ਕੁਝ ਹੱਦ ਤੱਕ ਸਥਿਰ ਹੋਇਆ ਪਰ ਹਾਲ ਦੇ ਦਿਨਾਂ ’ਚ ਕਪਾਹ ਦੇ ਭਾਅ ਫਿਰ ਵਧਣ ਲੱਗੇ ਹਨ। ਉਦਯੋਗ ਨਾਲ ਜੁੜੇ ਮਾਹਰਾਂ ਦਾ ਕਹਿਣਾ ਹੈ ਕਿ ਗਲੋਬਲ ਬਾਜ਼ਾਰ ’ਚ ਕਪਾਹ ਦੀਆਂ ਕੀਮਤਾਂ ਮਜ਼ਬੂਤ ਰਹਿਣ ਨਾਲ ਘਰੇਲੂ ਬਾਜ਼ਾਰ ਵੀ ਪ੍ਰਭਾਵਿਤ ਹੋ ਰਿਹਾ ਹੈ।
ਇਹ ਵੀ ਪੜ੍ਹੋ : ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਦਾ ਕਿਰਾਇਆ ਜਾਣ ਹੋ ਜਾਵੋਗੇ ਹੈਰਾਨ, ਜਾਣੋ ਖ਼ਾਸੀਅਤ
ਬਰਾਮਦਕਾਰਾਂ ਸਾਹਮਣੇ ਲਾਗਤ ਵਧਣ ਦੀ ਚੁਣੌਤੀ
ਟੈਕਸਟਾਈਲ ਕੰਪਨੀਆਂ ਦਾ ਕਹਿਣਾ ਹੈ ਕਿ ਕੱਚੇ ਮਾਲ ਦੀਆਂ ਵਧਦੀਆਂ ਕੀਮਤਾਂ ਉਤਪਾਦਨ ਲਾਗਤ ਵਧਾ ਰਹੀਆਂ ਹਨ। ਜੇਕਰ ਅਮਰੀਕਾ ਨਵੇਂ ਟੈਰਿਫ ਲਾਗੂ ਕਰਦਾ ਹੈ ਤਾਂ ਭਾਰਤੀ ਉਤਪਾਦਾਂ ਦੀ ਮੁਕਾਬਲੇਬਾਜ਼ੀ ਦੀ ਸਮਰੱਥਾ ਪ੍ਰਭਾਵਿਤ ਹੋ ਸਕਦੀ ਹੈ। ਉੱਥੇ ਹੀ, ਪੱਛਮੀ ਏਸ਼ੀਆ ’ਚ ਤਣਾਅ ਕਾਰਨ ਸਮੁੰਦਰੀ ਮਾਲ ਢੋਆ-ਢੁਆਈ ਮਹਿੰਗੀ ਹੋਣ ਅਤੇ ਸਪਲਾਈ ’ਚ ਦੇਰੀ ਦਾ ਖ਼ਦਸ਼ਾ ਵੀ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ : ਸਾਈਬਰ ਧੋਖਾਧੜੀ ਦੇ ਅਜੀਬ ਤਰੀਕੇ ਨੇ ਉਡਾਏ ਹੋਸ਼, ਬੈਂਕ ਮੈਨੇਜਰ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ
ਕਪਾਹ ਆਧਾਰਿਤ ਉਦਯੋਗ ’ਤੇ ਜ਼ਿਆਦਾ ਅਸਰ
ਵਿਸ਼ਲੇਸ਼ਕਾਂ ਅਨੁਸਾਰ ਘਰੇਲੂ ਟੈਕਸਟਾਈਲ, ਬੈੱਡਸ਼ੀਟ, ਤੌਲੀਏ ਅਤੇ ਫੈਬਰਿਕ ਬਣਾਉਣ ਵਾਲੇ ਉਦਯੋਗ ਕਪਾਹ ’ਤੇ ਜ਼ਿਆਦਾ ਨਿਰਭਰ ਹਨ, ਇਸ ਲਈ ਉਨ੍ਹਾਂ ’ਤੇ ਲਾਗਤ ਵਧਣ ਦਾ ਅਸਰ ਜ਼ਿਆਦਾ ਪਵੇਗਾ। ਉੱਥੇ ਹੀ, ਰੈਡੀਮੇਡ ਗਾਰਮੈਂਟ ਉਦਯੋਗ ’ਚ ਪਾਲੀਐਸਟਰ ਸਮੇਤ ਹੋਰ ਫਾਈਬਰ ਦੀ ਵਰਤੋਂ ਹੋਣ ਕਾਰਨ ਅਸਰ ਮੁਕਾਬਲਤਨ ਸੀਮਤ ਰਹਿ ਸਕਦਾ ਹੈ, ਹਾਲਾਂਕਿ, ਉੱਥੇ ਵੀ ਲਾਗਤ ਦਾ ਦਬਾਅ ਪੂਰੀ ਤਰ੍ਹਾਂ ਖਤਮ ਨਹੀਂ ਹੋਵੇਗਾ।
ਇਹ ਵੀ ਪੜ੍ਹੋ : ਹੁਣ ਜ਼ਿਆਦਾ ਮਹਿੰਗਾ ਨਹੀਂ ਹੋਵੇਗਾ ਸੋਨਾ, ਰਿਪੋਰਟ 'ਚ ਸਾਹਮਣੇ ਆਈ ਵੱਡੀ ਵਜ੍ਹਾ
ਬਾਜ਼ਾਰ ’ਚ ਬੇਭਰੋਸਗੀ ਕਾਰਨ ਖਰੀਦਦਾਰ ਵੀ ਚੌਕਸ
ਬਰਾਮਦਕਾਰਾਂ ਦਾ ਕਹਿਣਾ ਹੈ ਕਿ ਗਲੋਬਲ ਪੱਧਰ ’ਤੇ ਮੰਗ ਫਿਲਹਾਲ ਪੂਰੀ ਤਰ੍ਹਾਂ ਕਮਜ਼ੋਰ ਨਹੀਂ ਹੋਈ ਹੈ ਪਰ ਟੈਰਿਫ ਅਤੇ ਭੂ-ਸਿਆਸੀ ਤਣਾਅ ਕਾਰਨ ਵਿਦੇਸ਼ੀ ਖਰੀਦਦਾਰ ਨਵੇਂ ਆਰਡਰ ਦੇਣ ’ਚ ਚੌਕਸੀ ਵਰਤ ਰਹੇ ਹਨ। ਉਦਯੋਗ ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਪੱਛਮੀ ਏਸ਼ੀਆ ’ਚ ਤਣਾਅ ਘੱਟ ਹੁੰਦਾ ਹੈ ਅਤੇ ਵਪਾਰਕ ਗੱਲਬਾਤ ਹਾਂ-ਪੱਖੀ ਦਿਸ਼ਾ ’ਚ ਅੱਗੇ ਵਧਦੀ ਹੈ ਤਾਂ ਭਾਰਤੀ ਟੈਕਸਟਾਈਲ ਉਦਯੋਗ ਨੂੰ ਰਾਹਤ ਮਿਲ ਸਕਦੀ ਹੈ। ਫਿਲਹਾਲ ਬਰਾਮਦਕਾਰਾਂ ਦੀ ਸਭ ਤੋਂ ਵੱਡੀ ਚੁਣੌਤੀ ਲਾਗਤ ਨੂੰ ਕੰਟਰੋਲ ’ਚ ਰੱਖਦੇ ਹੋਏ ਗਲੋਬਲ ਬਾਜ਼ਾਰ ’ਚ ਮੁਕਾਬਲੇਬਾਜ਼ੀ ਬਣਾਈ ਰੱਖਣਾ ਹੈ।
ਇਹ ਵੀ ਪੜ੍ਹੋ : ਬੰਦ ਹੋਣ ਵਾਲੇ ਹਨ 10-20 ਰੁਪਏ ਦੇ ਕਾਗਜ਼ ਦੇ ਨੋਟ! RBI ਨੇ ਜਾਰੀ ਕੀਤਾ ਟੈਂਡਰ
ਭਾਰਤ-ਅਮਰੀਕੀ ਵਪਾਰ ਸਮਝੌਤੇ ’ਤੇ ਟਿਕੀ ਨਜ਼ਰ
ਉਦਯੋਗ ਜਗਤ ਦੀ ਨਜ਼ਰ ਭਾਰਤ ਅਤੇ ਅਮਰੀਕਾ ਵਿਚਾਲੇ ਪ੍ਰਸਤਾਵਿਤ ਅੰਤ੍ਰਿਮ ਵਪਾਰ ਸਮਝੌਤੇ ’ਤੇ ਹੈ। ਬਰਾਮਦਕਾਰਾਂ ਨੂੰ ਉਮੀਦ ਹੈ ਕਿ ਜੇਕਰ ਦੋਵਾਂ ਦੇਸ਼ਾਂ ਵਿਚਾਲੇ ਟੈਰਿਫ ਨੂੰ ਲੈ ਕੇ ਸਹਿਮਤੀ ਬਣ ਜਾਂਦੀ ਹੈ ਤਾਂ ਭਾਰਤੀ ਟੈਕਸਟਾਈਲ ਉਤਪਾਦਾਂ ਨੂੰ ਅਮਰੀਕੀ ਬਾਜ਼ਾਰ ’ਚ ਮੁਕਾਬਲੇਬਾਜ਼ੀ ਦਾ ਵਾਧਾ ਮਿਲ ਸਕਦਾ ਹੈ। ਅਮਰੀਕਾ ਭਾਰਤ ਦੇ ਟੈਕਸਟਾਈਲ ਅਤੇ ਗਾਰਮੈਂਟ ਬਰਾਮਦ ਦਾ ਸਭ ਤੋਂ ਵੱਡਾ ਬਾਜ਼ਾਰ ਹੈ, ਇਸ ਲਈ ਇਸ ਦਿਸ਼ਾ ’ਚ ਹੋਣ ਵਾਲਾ ਕੋਈ ਵੀ ਫੈਸਲਾ ਉਦਯੋਗ ਲਈ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : UPI 'ਤੇ ਲੱਗੇਗਾ ਚਾਰਜ! ਜਾਣੋ ਕੌਣ ਕਰੇਗਾ ਭੁਗਤਾਨ ਤੇ ਤੁਹਾਡੇ 'ਤੇ ਕੀ ਪਵੇਗਾ ਪ੍ਰਭਾਵ
ਇਹ ਵੀ ਪੜ੍ਹੋ : ਬਦਰੀਨਾਥ ਮੰਦਿਰ ਚੜ੍ਹਾਵਾ ਘਪਲਾ : BKTC ਦੇ ਸਾਬਕਾ ਅਧਿਕਾਰੀ ਗ੍ਰਿਫ਼ਤਾਰ, ਇੰਝ ਖੁੱਲ੍ਹਿਆ ਭੇਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਭਾਰਤੀ ਇਲਾਇਚੀ ਦੀ ਗਲੋਬਲ ਬਾਜ਼ਾਰ ’ਚ ਧੁੰਮ, ਬਰਾਮਦ 3,750 ਕਰੋੜ ਰੁਪਏ ਤੋਂ ਟੱਪੀ
NEXT STORY