ਈਟਾਨਗਰ (ਭਾਸ਼ਾ)- ਅਰੁਣਾਚਲ ਪ੍ਰਦੇਸ਼ ਦੇ ਕਮਲੇ ਜ਼ਿਲ੍ਹੇ 'ਚ ਜ਼ਮੀਨ ਖਿਸਕਣ ਦੀ ਲਪੇਟ 'ਚ ਆਉਣ ਨਾਲ ਇਕ ਵਾਹਨ 'ਚ ਸਵਾਰ ਇਕ ਅਧਿਆਤਮਕ ਗੁਰੂ ਅਤੇ ਉਨ੍ਹਾਂ ਦੇ ਤਿੰਨ ਸਹਿਯੋਗੀਆਂ ਦੀ ਮੌਤ ਹੋ ਗਈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਸੁਪਰਡੈਂਟ ਥੁਤਨ ਜੰਬਾ ਨੇ ਦੱਸਿਆ ਕਿ ਇਹ ਘਟਨਾ ਜ਼ਿਲ੍ਹੇ 'ਚ ਨਿਰਮਾਣ ਅਧੀਨ ਟਰਾਂਸ ਅਰੁਣਾਚਲ ਰਾਜਮਾਰਗ 'ਤੇ ਸ਼ੁੱਕਰਵਾਰ ਨੂੰ ਵਾਪਰੀ।
ਇਹ ਵੀ ਪੜ੍ਹੋ : PM ਮੋਦੀ ਨੇ 'ਡੀਪਫੇਕ' ਨੂੰ ਦੱਸਿਆ ਵੱਡੀ ਚਿੰਤਾ ਦਾ ਵਿਸ਼ਾ, ਮੀਡੀਆ ਨੂੰ ਕੀਤੀ ਇਹ ਅਪੀਲ
ਉਨ੍ਹਾਂ ਦੱਸਿਆ ਕਿ ਅਧਿਆਤਮਿਕ ਗੁਰੂ ਕ੍ਰਿਸਟੋਫਰ ਹੇਮਬ੍ਰੋਮ ਪੱਛਮੀ ਬੰਗਾਲ ਦੇ ਜਲਪਾਈਗੁੜੀ ਜਦੋਂ ਕਿ ਉਨ੍ਹਾਂ ਦੇ ਸਹਿਯੋਗੀ ਆਸਾਮ ਦੇ ਰਹਿਣ ਵਾਲੇ ਸਨ। ਇਹ ਸਾਰੇ ਉੱਪਰੀ ਸੁਬਨਸਿਰੀ ਜ਼ਿਲ੍ਹੇ ਦੇ ਡੁਮਪੋਰਿਜੋ 'ਚ ਤਿੰਨ ਦਿਨਾ ਪ੍ਰੋਗਰਾਮ 'ਚ ਹਿੱਸਾ ਲੈਣ ਤੋਂ ਬਾਅਦ ਈਟਾਨਗਰ ਜਾ ਰਹੇ ਸਨ। ਅਧਿਕਾਰੀ ਨੇ ਦੱਸਿਆ ਕਿ ਰਾਗਾ ਪੁਲਸ ਥਾਣੇ ਦੀ ਇਕ ਟੀਮ ਮੌਕੇ 'ਤੇ ਪਹੁੰਚੀ ਅਤੇ ਸ਼ੁੱਕਰਵਾਰ ਰਾਤ ਕਰੀਬ 9 ਵਜੇ ਮਲਬੇ 'ਚੋਂ ਲਾਸ਼ਾਂ ਕੱਢੀਆਂ। ਉਨ੍ਹਾਂ ਦੱਸਿਆ ਕਿ ਲਾਸ਼ਾਂ ਪੋਸਟਮਾਰਟਮ ਲਈ ਭੇਜੀਆਂ ਗਈਆਂ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਾਅਲੀ ਰਿਕਾਰਡ ਦੇ ਸਹਾਰੇ 26 ਸਾਲ ਕੀਤੀ ਅਧਿਆਪਕ ਦੀ ਨੌਕਰੀ, ਖੁੱਲੀ ਪੋਲ ਤਾਂ ਹੋਇਆ ਬਰਖ਼ਾਸਤ
NEXT STORY