ਅਮਰੀਵਤੀ : ਨੰਦਿਆਲ ਜ਼ਿਲ੍ਹੇ ਦੇ ਪਿੰਡ ਚਿਨਾਵਾਂਗਲੀ ਵਿਚ ਇੱਕ ਘਰ ਦੀ ਛੱਤ ਡਿੱਗਣ ਕਾਰਨ ਇੱਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ। ਇਕ ਪੁਲਸ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅੱਲਾਗੱਡਾ ਸਬ-ਡਿਵੀਜ਼ਨਲ ਪੁਲਸ ਅਧਿਕਾਰੀ ਸ਼ੇਖ ਸ਼ਰੀਫੂਦੀਨ ਨੇ ਦੱਸਿਆ ਕਿ ਗੁਰੂ ਸ਼ੇਖਰ ਰੈਡੀ (42), ਉਸਦੀ ਪਤਨੀ ਦਸਤਗੀਰਮਾ ਅਤੇ ਉਨ੍ਹਾਂ ਦੀਆਂ ਦੋ ਨਾਬਾਲਗ ਬੇਟੀਆਂ ਦੀ ਵੀਰਵਾਰ ਅਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਮਿੱਟੀ ਦੀ ਛੱਤ ਡਿੱਗਣ ਨਾਲ ਮੌਤ ਹੋ ਗਈ। ਘਟਨਾ ਦੇ ਸਮੇਂ ਸਾਰੇ ਲੋਕ ਸੌਂ ਰਹੇ ਸਨ।
ਸ਼ਰੀਫੂਦੀਨ ਨੇ ਸ਼ੁੱਕਰਵਾਰ ਨੂੰ 'ਪੀਟੀਆਈ-ਭਾਸ਼ਾ' ਨੂੰ ਦੱਸਿਆ ਕਿ ਪਿਛਲੇ ਦਿਨਾਂ 'ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਮਿੱਟੀ ਦੀ ਛੱਤ ਕਮਜ਼ੋਰ ਹੋ ਗਈ ਅਤੇ ਰਾਤ ਕਰੀਬ 12.30 ਵਜੇ ਘਰ 'ਚ ਸੁੱਤੇ ਪਏ ਪਰਿਵਾਰ 'ਤੇ ਡਿੱਗ ਗਈ, ਜਿਸ ਨਾਲ ਪਰਿਵਾਰ ਦੇ ਸਾਰੇ ਮੈਂਬਰ ਮਲਬੇ 'ਚ ਦੱਬ ਗਏ ਤੇ ਉਨ੍ਹਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਛੱਤ ਡਿੱਗਣ ਦੀ ਆਵਾਜ਼ ਸੁਣ ਕੇ ਗੁਆਂਢੀ ਮੌਕੇ ਵੱਲ ਭੱਜੇ ਪਰ ਇਸ ਤੋਂ ਪਹਿਲਾਂ ਕਿ ਉਹ ਉੱਥੇ ਪਹੁੰਚਦੇ, ਸਾਰੇ ਲੋਕਾਂ ਦੀ ਮੌਤ ਹੋ ਚੁੱਕੀ ਸੀ। ਰੈਡੀ ਦੀ ਇਕ ਹੋਰ ਬੇਟੀ ਕੁੱਡਪਾਹ ਜ਼ਿਲ੍ਹੇ ਵਿਚ ਰਹਿੰਦੀ ਹੈ ਤੇ ਪੜ੍ਹਦੀ ਹੈ ਤੇ ਘਟਨਾ ਦੇ ਸਮੇਂ ਘਰ ਵਿਚ ਮੌਜੂਦ ਨਹੀਂ ਸੀ। ਸ਼ਰੀਫੂਦੀਨ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।
ਇਸ ਜ਼ਿਲ੍ਹੇ ਵਿਚ ਭਲਕੇ ਛੁੱਟੀ ਦਾ ਐਲਾਨ, ਸਕੂਲ ਰਹਿਣਗੇ ਬੰਦ
NEXT STORY