ਨਵੀਂ ਦਿੱਲੀ— ਦਿੱਲੀ ਹਾਈ ਕੋਰਟ 'ਚ ਸੋਮਵਾਰ ਨੂੰ ਇਕ ਮਹਿਲਾ ਜੱਜ ਸਣੇ 4 ਨਵੇਂ ਜੱਜਾਂ ਦੇ ਸਹੁੰ ਚੁੱਕਣ ਨਾਲ ਅਦਾਲਤ 'ਚ ਕੁਲ ਜੱਜਾਂ ਦੀ ਗਿਣਤੀ 40 ਹੋ ਗਈ ਹੈ ਪਰ ਮਨਜ਼ੂਰਸ਼ੁਦਾ ਅਹੁਦਿਆਂ ਦੀ ਗਿਣਤੀ ਨਾਲ ਇਹ ਹਾਲੇ ਵੀ ਘੱਟ ਹੈ। ਦਿੱਲੀ ਹਾਈ ਕੋਰਟ ਦੇ ਮੁੱਖ ਜੱਜ ਰਾਜੇਂਦਰ ਮੇਨਨ ਨੇ ਜੱਜ ਮੂਰਤੀ ਤਲਵੰਤ ਸਿੰਘ, ਜੱਜ ਰਜਨੀਸ਼ ਭਟਨਾਗਰ, ਜੱਜ ਆਸ਼ਾ ਮੇਨਨ ਤੇ ਜੱਜ ਬ੍ਰਿਜੇਸ਼ ਸੇਠੀ ਨੂੰ ਅਹੁਦੇ ਦੀ ਸਹੁੰ ਦਿਵਾਈ। ਦਿੱਲੀ ਹਾਈ ਕੋਰਟ 'ਚ ਜੱਜਾਂ ਲਈ 60 ਅਹੁਦੇ ਮਨਜ਼ੂਰ ਹਨ ਪਰ ਇਥੇ 20 ਜੱਜਾਂ ਦੀ ਕਮੀ ਹੈ।
ਦਿੱਲੀ ਹਾਈ ਕੋਰਟ 'ਚ ਮਹਿਲਾ ਜੱਜ ਹਨ ਸਰਕਾਰ ਵੱਲੋਂ ਨਾਵਾਂ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ 4 ਜੱਜਾਂ ਦੀ ਨਿਯੁਕਤੀ ਕੀਤੀ। ਨਵੇਂ ਜੱਜ ਦਿੱਲੀ ਜ਼ਿਲਾ ਅਦਾਲਤਾਂ 'ਚ ਨਿਆਂਇਕ ਅਧਿਕਾਰੀ ਸਨ। ਸਰਕਾਰ ਵੱਲੋਂ ਇਨ੍ਹਾਂ ਚਾਰ ਨਾਵਾਂ ਦੀ ਪ੍ਰਵਾਨਗੀ ਤੋਂ ਬਾਅਦ ਰਾਸ਼ਟਰਪਤੀ ਨੇ ਇਨ੍ਹਾਂ ਨੂੰ ਜੱਜ ਦੇ ਤੌਰ 'ਤੇ ਨਿਯੁਕਤ ਕੀਤਾ।
1 ਜੂਨ ਤੋਂ ਆਰਮੀ ਕੰਟੀਨ ਰਾਹੀਂ ਨਹੀਂ ਖਰੀਦ ਸਕੋਗੇ ਸਸਤੀਆਂ ਕਾਰਾਂ
NEXT STORY