ਬਕਸਰ— ਬਿਹਾਰ ਦੇ ਬਕਸਰ ਜ਼ਿਲੇ 'ਚ ਪਿੰਡ ਦੀ ਇਕ ਨਦੀ 'ਚ ਬੁੱਧਵਾਰ ਨੂੰ ਇਸਨਾਨ ਕਰਦੇ ਸਮੇਂ ਦੋ ਨਾਬਾਲਗ ਸਮੇਤ ਚਾਰ ਲੋਕਾਂ ਨਾਲ ਹਾਦਸਾ ਵਾਪਰ ਗਿਆ, ਇਸ ਹਾਦਸੇ 'ਚ 4 ਲੋਕਾਂ ਦੀ ਪਾਣੀ 'ਚ ਡੁੱਬਣ ਕਾਰਨ ਮੌਤ ਹੋ ਗਈ। ਜਿਨ੍ਹਾਂ 'ਚੋਂ 2 ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।
ਪੁਲਸ ਸੂਤਰਾਂ ਨੇ ਦੱਸਿਆ ਕਿ ਇੱਥੇ ਜ਼ਿਲੇ ਦੇ ਸਿਮਰੀ ਥਾਣਾ ਖੇਤਰ ਡੁਮਰੀ ਪਿੰਡ 'ਚ ਬਰਸਾਤੀ ਨਦੀ 'ਚ ਨਹਾਉਣ ਦੌਰਾਨ ਰਾਜਨਾਰਾਇਣ ਰਾਮ ਦਾ ਪੁੱਤਰ ਸ਼ੰਕਰ ਰਾਮ (10) ਅਤੇ ਲਾਲਾ ਡੋਮ ਦਾ ਪੁੱਤਰ ਅਮਰਜੀਤ ਡੋਮ (11) ਲਾਪਤਾ ਹੋ ਗਿਆ। ਗੋਤਾਖੋਰਾਂ ਦੀ ਸਹਾਇਤਾ ਨਾਲ ਲਾਪਤਾ ਬੱਚਿਆਂ ਦੀ ਭਾਲ ਕੀਤੀ ਜਾ ਰਹੀ ਹੈ।
ਸੂਤਰਾਂ ਨੇ ਦੱਸਿਆ ਕਿ ਉਥੇ ਧਨਸੋਈ ਥਾਣਾ ਖੇਤਰ ਦੇ ਭਰਖਰਾ ਪਿੰਡ 'ਚ ਤਾਲਾਬ 'ਚ ਡੁੱਬਣ ਨਾਲ ਵਿਜੇ ਕੁਮਾਰ ਦੀ ਧੀ ਸੰਜੂ ਕੁਮਾਰੀ (14) ਦੀ ਮੌਤ ਹੋ ਗਈ। ਇਕ ਹੋਰ ਘਟਨਾ 'ਚ ਰਾਜਪੁਰ ਥਾਣਾ ਖੇਤਰ ਦੇ ਰਸੇਨ ਪਿੰਡ 'ਚ ਹੋਈ ਜਿੱਥੇ ਰਾਮਾਸ਼ੰਕਰ ਕਮਰ ਦੀ ਧੀ ਪੁਨਮ ਕੁਮਾਰੀ (12) ਨਹਾਉਣ ਦੌਰਾਨ ਤਲਾਅ 'ਚ ਡੁੱਬ ਗਈ। ਪੁਲਸ ਨੇ ਦੋਵਾਂ ਨਾਬਾਲਗ ਦੀਆਂ ਲਾਸ਼ਾਂ ਤਲਾਬ 'ਚੋਂ ਕੱਢ ਕੇ ਪੋਸਟਮਾਰਟਮ ਦੇ ਲਈ ਬਕਸਰ ਸਦਰ ਹਸਪਤਾਲ ਭੇਜ ਦਿੱਤੀਆਂ ਹਨ।
ਚੀਨ ਨੂੰ ਟੱਕਰ ਦੇਣ ਲਈ 'ਭਾਰਤ-ਜਪਾਨ' ਨੇ ਕੀਤੀਆਂ ਇਹ ਤਿਆਰੀਆਂ
NEXT STORY