ਅਹਿਮਦਾਬਾਦ— ਸ਼ਹਿਰ ਦੇ ਓਢਵ ਇਲਾਕੇ 'ਚ ਕਰੀਬ ਦੋ ਦਹਾਕੇ ਪਹਿਲਾਂ ਇਕ ਸਰਕਾਰੀ ਘਰ ਯੋਜਨਾ ਤਹਿਤ ਬਣੀਆਂ ਦੋ ਚਾਰ ਮੰਜਿਲਾ ਇਮਾਰਤਾਂ ਢਹਿ ਗਈਆਂ, ਜਿਸ 'ਚ ਚਾਰ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਜਦਕਿ ਕਈ ਲੋਕਾਂ ਦੇ ਫਸੇ ਹੋਣ ਦਾ ਸ਼ੱਕ ਹੈ। ਗ੍ਰਹਿ ਰਾਜਮੰਤਰੀ ਪ੍ਰਦੀਪ ਸਿੰਘ ਜਡੇਜਾ ਨੇ ਕਿਹਾ ਕਿ ਰਾਸ਼ਟਰੀ ਐੱਨ.ਡੀ.ਆਰ.ਐੱਫ. ਅਤੇ ਸਥਾਨਕ ਫਾਇਰ ਬਿਗ੍ਰੇਡ ਦੀਆਂ ਟੀਮਾਂ ਨੂੰ ਮਲਬੇ 'ਚੋਂ ਲੋਕਾਂ ਨੂੰ ਕੱਢਣ ਲਈ ਤਾਇਨਾਤ ਕੀਤਾ ਗਿਆ ਹੈ। ਦੋਵੇਂ ਇਮਾਰਤਾਂ ਚਾਰ-ਚਾਰ ਮੰਜਿਲਾ ਸਨ। ਉਨ੍ਹਾਂ ਨੇ ਕਿਹਾ ਕਿ ਇਹ ਟੀਮਾਂ ਬਚਾਅ ਮੁਹਿੰਮ ਲਈ ਆਧੁਨਿਕ ਸਮਾਨਾਂ ਦੀ ਵਰਤੋਂ ਕਰ ਰਹੀ ਹੈ।
ਜਡੇਜਾ ਨੇ ਕਿਹਾ ਕਿ ਦੋਵਾਂ ਇਮਾਰਤਾਂ ਨੂੰ ਅਹਿਮਦਾਬਾਦ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਉਸ ਸਮੇਂ ਖਾਲੀ ਕਰਵਾਇਆ ਗਿਆ ਸੀ ਜਦੋਂ ਉਨ੍ਹਾਂ ਨੂੰ ਲੱਗਾ ਸੀ ਕਿ ਇਮਾਰਤਾਂ ਕਦੀ ਵੀ ਡਿੱਗ ਸਕਦੀਆਂ ਹਨ ਪਰ ਕੁਝ ਵਾਸੀ ਅੱਜ ਵਾਪਸ ਆ ਗਏ ਅਤੇ ਇਨ੍ਹਾਂ ਦੇ ਢਹਿਣ ਦੇ ਸਮੇਂ ਇਮਾਰਤ ਦੇ ਅੰਦਰ ਹੀ ਸਨ। ਜਡੇਜਾ ਨੇ ਕਿਹਾ ਕਿ ਮਲਬੇ 'ਚ 8-10 ਲੋਕਾਂ ਦੇ ਫਸੇ ਹੋਣ ਦਾ ਸ਼ੱਕ ਹੈ।
ਗੋਧਰਾ ਕਾਂਡ: ਦੋ ਦੋਸ਼ੀ ਕਰਾਰ, ਤਿੰਨ ਨੂੰ ਬਰੀ ਕੀਤਾ ਗਿਆ
NEXT STORY