ਨਵੀਂ ਦਿੱਲੀ (ਭਾਸ਼ਾ)- ਭਾਰਤੀ ਹਵਾਈ ਫੌਜ ਨੇ ਐਤਵਾਰ ਇੱਕ ਹੋਰ ਵੱਡੀ ਕਾਮਯਾਬੀ ਹਾਸਲ ਕੀਤੀ। ਹਵਾਈ ਫੌਜ ਨੇ ਆਪਣੀ ‘ਆਕਾਸ਼’ ਹਵਾਈ ਰੱਖਿਆ ਮਿਜ਼ਾਈਲ ਪ੍ਰਣਾਲੀ ਦਾ ਸਫ਼ਲ ਪ੍ਰੀਖਣ ਕੀਤਾ। ਇਸ ਮਿਜ਼ਾਈਲ ਨੇ ਇੱਕੋ ਸਮੇਂ ਚਾਰ ਨਿਸ਼ਾਨਿਆਂ ਨੂੰ ਢੇਰ ਕਰ ਦਿੱਤਾ। ਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਭਾਰਤ ਅਜਿਹੀ ਸਮਰੱਥਾ ਹਾਸਲ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ, ਜਿਸ ਰਾਹੀਂ ਇਕ ਸਿੰਗਲ ਫਾਇਰਿੰਗ ਯੂਨਿਟ 4 ਨਿਸ਼ਾਨਿਆਂ ਨੂੰ ਢੇਰ ਕਰ ਸਕਦੀ ਹੈ। ਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਹਾਲ ਹੀ ਦੇ ਅਭਿਆਸ ‘ਅਸਤਰ-ਸ਼ਕਤੀ 2023’ ਦੌਰਾਨ ਭਾਰਤ ਨੇ ਸਵਦੇਸ਼ੀ ਆਕਾਸ਼ ਮਿਜ਼ਾਈਲ ਪ੍ਰਣਾਲੀ ਦੀ ਫਾਇਰ ਪਾਵਰ ਦਾ ਆਸਮਾਨ ’ਚ ਪ੍ਰਦਰਸ਼ਨ ਕੀਤਾ। ਇੱਥੇ ਇੱਕ ਆਕਾਸ਼ ਫਾਇਰਿੰਗ ਯੂਨਿਟ ਵਲੋਂ ਇੱਕੋ ਸਮੇਂ ਚਾਰ ਮਨੁੱਖ ਰਹਿਤ ਹਵਾਈ ਨਿਸ਼ਾਨਿਆਂ ਨੂੰ ਟਾਰਗੈੱਟ ਕੀਤਾ ਗਿਆ। ਇਹ ਪ੍ਰਦਰਸ਼ਨ 12 ਦਸੰਬਰ ਨੂੰ ਸੂਰਿਆ ਲੰਕਾ ਏਅਰ ਫੋਰਸ ਸਟੇਸ਼ਨ ’ਤੇ ਅਸਤਰ-ਸ਼ਕਤੀ 2023 ਦੌਰਾਨ ਭਾਰਤੀ ਹਵਾਈ ਫੌਜ ਵਲੋਂ ਕੀਤਾ ਗਿਆ ਸੀ।
ਇਹ ਵੀ ਪੜ੍ਹੋ : PM ਮੋਦੀ ਨੇ ਐਂਬੂਲੈਂਸ ਨੂੰ ਦਿੱਤਾ ਰਸਤਾ, ਸਾਈਡ 'ਤੇ ਕਰਵਾਇਆ ਆਪਣਾ ਕਾਫ਼ਲਾ
ਡੀ. ਆਰ. ਡੀ. ਓ. ਨੇ ਸਵਦੇਸ਼ੀ ‘ਆਕਾਸ਼’ ਹਥਿਆਰ ਪ੍ਰਣਾਲੀ ਵਿਕਸਿਤ ਕੀਤੀ ਹੈ। ਇਹ ਇਕ ਰੱਖਿਆ ਪ੍ਰਣਾਲੀ ਹੈ, ਜਿਸ ਲਈ ਬਹੁਤ ਸਾਰੇ ਕੌਮਾਂਕਰੀ ਗਾਹਕਾਂ ਨੇ ਖਰੀਦ ਲਈ ਆਰਡਰ ਦਿੱਤੇ ਹਨ। ਇਸ ਨੂੰ ਡੀ. ਆਰ. ਡੀ. ਓ. ਵਲੋਂ ਲਗਾਤਾਰ ਵਿਕਸਤ ਕੀਤਾ ਜਾ ਰਿਹਾ ਹੈ। ਵਿਗਿਆਨੀ ਇਸ ਨੂੰ ਅਪਗ੍ਰੇਡ ਕਰ ਰਹੇ ਹਨ। ‘ਆਕਾਸ਼’ ਭਾਰਤ ਡਾਇਨਾਮਿਕਸ ਲਿਮਿਟੇਡ ਦੀ ਇੱਕ ਛੋਟੀ ਰੇਂਜ ਸਰਫੇਸ ਟੂ ਏਅਰ ਡਿਫੈਂਸ ਸਿਸਟਮ ਹੈ। ਇਹ ਪ੍ਰਣਾਲੀ ਦੁਸ਼ਮਣ ਦੇ ਹਵਾਈ ਹਮਲਿਆਂ ਤੋਂ ਵੱਡੇ ਖੇਤਰ ਦੀ ਰੱਖਿਆ ਕਰ ਸਕਦੀ ਹੈ। ਬੀ. ਡੀ. ਐੱਲ. ਵੈੱਬਸਾਈਟ ਮੁਤਾਬਕ ਆਕਾਸ਼ ਵੈਪਨ ਸਿਸਟਮ ਗਰੁੱਪ ਮੋਡ ਜਾਂ ਆਟੋਨੋਮਸ ਮੋਡ ਵਿੱਚ ਇੱਕੋ ਸਮੇਂ ਕਈ ਟੀਚਿਆਂ ਨੂੰ ਜੋੜ ਸਕਦਾ ਹੈ। ਇਸ ਵਿੱਚ ਬਿਲਟ-ਇਨ ਇਲੈਕਟ੍ਰਾਨਿਕ ਕਾਊਂਟਰ ਤੇ ਕਾਊਂਟਰ ਮੈਸਰਜ ਵਰਗੀਆਂ ਖੂਬੀਆਂ ਹਨ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
BSF ਨੇ ਭਾਰਤੀ ਖੇਤਰ ਵਿਚ ਘੁਸਪੈਠ ਦੀ ਕੋਸ਼ਿਸ਼ ਕਰ ਰਹੇ 2 ਬੰਗਲਾਦੇਸ਼ੀ ਘੁਸਪੈਠੀਏ ਕੀਤੇ ਢੇਰ
NEXT STORY