ਰੀਵਾ– ਸਿਰਫ ਤਿੰਨ ਮਿੰਟਾਂ ’ਚ 26 ਦੇਸ਼ਾ ਦੇ ਨੈਸ਼ਨਲ ਫਲੈਗ ਪਛਾਣਕੇ ਯਸ਼ਸਵੀ ਨੇ ਰਿਕਾਰਡ ਬਣਾਇਆ ਹੈ। ਇਸਦੇ ਨਾਲ ਹੀ ਯਸ਼ਸਵੀ ਦੇਸ਼ ’ਚ ਸਭ ਤੋਂ ਘੱਟ ਉਮਰ ਦਾ ਪਹਿਲਾ ਅਤੇ ਦੁਨੀਆ ਦਾ ਦੂਜਾ ‘ਗੂਗਲ ਬੁਆਏ’ ਬਣ ਗਿਆ ਹੈ। ਯਸ਼ਸਵੀ ਨੇ ਇਹ ਕਾਰਨਾਮਾ 14 ਮਹੀਨਿਆਂ ਦੀ ਉਮਰ ’ਚ ਕਰਕੇ ਵਰਲਡ ਬੁੱਕ ਆਫ ਰਿਕਾਰਡ ’ਚ ਆਪਣਾ ਨਾਂ ਦਰਜ ਕਰਵਾਇਆ ਹੈ। ਹੁਣ ਯਸ਼ਸਵੀ 194 ਦੇਸ਼ਾਂ ਦੇ ਨੈਸ਼ਨਲ ਫਲੈਗ ਪਛਾਣਨ ਦਾ ਨਵਾਂ ਰਿਕਾਰਡ ਬਣਾਉਣ ਦੀ ਤਿਆਰੀ ਕਰ ਰਿਹਾ ਹੈ।
ਤੁਹਾਨੂੰ ਇਹ ਜਾਣਕੇ ਹੈਰਾਨੀ ਹੋਵੇਗੀ ਕਿ ਯਸ਼ਸਵੀ ਅਜੇ ਬੋਲਣਾ ਨਹੀਂ ਸਿਖ ਸਕਿਆ ਪਰ ਸਭ ਤੋਂ ਘੱਟ ਉਮਰ ’ਚ ਵਰਲਡ ਰਿਕਾਰਡ ਬਣਾਉਣ ’ਚ ਦੁਨੀਆ ਦਾ ਪਹਿਲਾ ਬੱਚਾ ਬਣ ਗਿਆ ਹੈ। ਯਸ਼ਸਵੀ ਦੇ ਦਾਦਾ ਟੀਚਰ ਹਨ ਜਦਕਿ ਪਿਤਾ ਪੀ.ਆਰ. ਅਤੇ ਮਾਂ ਵਕੀਲ ਹੈ। ਮੂਲ ਰੂਪ ਨਾਲ ਰੀਵਾ ਸ਼ਹਿਰ ਦੇ ਸਮਾਨ ਨਿਵਾਸੀ ਸੰਜੇ ਅਤੇ ਸ਼ਿਵਾਨੀ ਮਿਸ਼ਰਾ ਦਾ ਸਿਰਫ 14 ਮਹੀਨਿਆਂ ਦਾ ਪੁੱਤਰ ਯਸ਼ਸਵੀ ਵਿਲਖਣ ਅਤੇ ਆਸਾਧਰਣ ਪ੍ਰਤੀਭਾ ਰੱਖਦਾ ਹੈ। ਇਸੇ ਪ੍ਰਤੀਭਾ ਦੇ ਚਲਦੇ ਯਸ਼ਸਵੀ ਦੇਸ਼ ’ਚ ਸਭ ਤੋਂ ਘੱਟ ਉਮਰ ਦਾ ਪਹਿਲਾ ਗੂਗਲ ਬੁਆਏ ਬਣ ਗਿਆ ਹੈ। ਗੂਗਲ ਬੁਆਏ ਦੇ ਨਾਂ ਨਾਲ ਮਸ਼ਹੂਰ ਕੌਟਿਲਯ ਨੇ 4 ਸਾਲ ਦੀ ਉਮਰ ’ਚ ਵਰਲਡ ਰਿਕਾਰਡ ਦਾ ਖਿਤਾਬ ਹਾਸਿਲ ਕੀਤਾ ਸੀ ਪਰ ਯਸ਼ਸਵੀ ਨੇ ਸਿਰਫ 14 ਮਹੀਨਿਆਂ ਦੀ ਉਮਰ ’ਚ ਇਹ ਕਾਰਨਾਮਾ ਕੀਤਾ ਹੈ। ਬਚਪਨ ਤੋਂ ਹੀ ਯਸ਼ਸਵੀ ਅਦੱਭੁਤ ਮੈਮਰੀ ਰੱਖਦਾ ਹੈ।
ਪਿਤਾ ਸੰਜੇ ਅਤੇ ਮਾਂ ਸ਼ਿਵਾਨੀ ਮਿਸ਼ਰਾ ਨੂੰ ਯਸ਼ਸਵੀ ਬਾਰੇ ਉਦੋਂ ਪਤਾ ਲਗਾ ਜਦੋਂ ਉਨ੍ਹਾਂ ਨੇ ਉਸਨੂੰ ਫੁਲ ਵਿਖਾਇਆ ਯਸ਼ਸਵੀ ਨੇ ਉਸ ਫੁਲ ਨੂੰ ਪਛਾਣ ਲਿਆ। ਉਸਨੂੰ ਜੋ ਕੁਝ ਵਿਖਾਇਆ ਜਾਂਦਾ ਸੀ, ਉਹ ਇਕ ਵਾਰ ’ਚ ਹੀ ਪਛਾਣ ਜਾਂਦਾ ਸੀ। ਉਸਨੂੰ ਸਭ ਕੁਝ ਯਾਦ ਰਹਿੰਦਾ ਸੀ। ਉਸ ਸਮੇਂ ਯਸ਼ਸਵੀ ਦ ਉਮਰ 6-7 ਮਹੀਨਿਆਂ ਦੀ ਸੀ। ਇੰਨੀ ਘੱਟ ਉਮਰ ’ਚ ਇਹ ਪ੍ਰਤੀਭਾ ਵੇਖਕੇ ਮਾਂ-ਪਿਓ ਨੂੰ ਅਹਿਸਾਸ ਹੋ ਗਿਆ ਕਿ ਯਸ਼ਸਵੀ ’ਚ ਅਦੱਭੁਤ ਮੈਮਰੀ ਹੈ।
ਇਸਤੋਂ ਬਾਅਦ ਉਨ੍ਹਾਂ ਨੇ ਯਸ਼ਸਵੀ ਨੂੰ ਪਹਿਲਾਂ ਕੁਝ ਦੇਸ਼ਾਂ ਦੇ ਨੈਸ਼ਨਲ ਫਲੈਗ ਵਿਖਾਏ। ਜਦੋਂ ਉਹ ਉਨ੍ਹਾਂ ਨੂੰ ਪਛਾਣਨਲੱਗਾ ਤਾਂ ਗਿਣਤੀ ਵਧਾ ਦਿੱਤੀ ਗਈ। ਹੈਰਾਨੀ ਗੱਲ ਹੈ ਕਿ ਯਸ਼ਸਵੀ 11-12 ਮਹੀਨਿਆਂ ਦੀ ਉਮਰ ’ਚ ਹੀ 65 ਦੇਸ਼ਾਂ ਦੇ ਨੈਸ਼ਨਲ ਫਲੈਗ ਅਤੇ ਕੁਝ ਦੇਸ਼ਾਂ ਦੀ ਰਾਜਧਾਨੀ ਪਛਾਣ ਰਿਹਾ ਸੀ।
ਵਰਲਡ ਬੁੱਕ ਆਫ ਰਿਕਾਰਡਸ ਦੀ ਟੀਮ ਨੇ ਯਸ਼ਸਵੀ ਨੂੰ 26 ਦੇਸ਼ਾਂ ਦੇ ਨੈਸ਼ਨਲ ਫਲੈਗ ਪਛਾਣਨ ਦਾ ਟਾਸਕ ਦਿੱਤਾ ਸੀ। ਜਿਸਨੂੰ ਉਸਨੇ ਸਿਰਪ 3 ਮਿੰਟਾਂ ’ਚ ਪੂਰਾ ਕਰਕੇ ਵਰਲਡ ਬੁੱਕ ਆਫ ਆਫ ਰਿਕਾਰਡ ’ਚ ਆਪਣਾ ਨਾਂ ਦਰਜ ਕਰਵਾਇਆ। ਯਸ਼ਸਵੀ ਇਹ ਕਾਰਨਾਮਾ ਕਰਕੇ ਨਾ ਸਿਰਫ ਰੀਵਾ ਸਗੋਂ ਦੇਸ਼ ਦਾ ਮਾਨ ਵਧਾਉਣ ’ਚ ਸਫਲ ਰਿਹਾ ਹੈ।
ਆਸਾਮ 'ਚ ਤੂਫ਼ਾਨ ਦਾ ਕਹਿਰ, ਮੋਹਲੇਧਾਰ ਮੀਂਹ ਅਤੇ ਬਿਜਲੀ ਡਿੱਗਣ ਕਾਰਨ 14 ਲੋਕਾਂ ਦੀ ਗਈ ਜਾਨ
NEXT STORY