ਨਵੀਂ ਦਿੱਲੀ— ਭਾਰਤ ’ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਕੋਰੋਨਾ ਦੇ ਵੱਧਦੇ ਕੇਸਾਂ ਦੇ ਚੱਲਦੇ ਫਰਾਂਸ ਸਰਕਾਰ ਨੇ ਭਾਰਤ ਤੋਂ ਫਰਾਂਸ ਜਾਣ ਵਾਲੇ ਯਾਤਰੀਆਂ ਨੂੰ 10 ਦਿਨਾਂ ਲਈ ਏਕਾਂਤਵਾਸ ਕਰਨ ਦਾ ਫ਼ੈਸਲਾ ਲਿਆ ਹੈ। ਸਮਾਚਾਰ ਏਜੰਸੀ ਏ. ਐੱਫ. ਪੀ. ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਫਰਾਂਸ ਸਰਕਾਰ ਦੇ ਸਰਕਾਰੀ ਬੁਲਾਰੇ ਗੈਬਰੀਅਲ ਅਟਲ ਨੇ ਬੁੱਧਵਾਰ ਯਾਨੀ ਕਿ ਅੱਜ ਕਿਹਾ ਕਿ ਭਾਰਤ ਤੋਂ ਫਰਾਂਸ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ 10 ਦਿਨਾਂ ਤੱਕ ਏਕਾਂਤਵਾਸ ’ਚ ਰਹਿਣਾ ਹੋਵੇਗਾ ਕਿਉਂਕਿ ਭਾਰਤ ਵਿਚ ਕੋਵਿਡ-19 ਦੇ ਕੇਸਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ, ਜੋ ਕਿ ਚਿੰਤਾਜਨਕ ਹੈ।
ਇਹ ਵੀ ਪੜ੍ਹੋ : ‘ਕੋਵੀਸ਼ੀਲਡ’ ਦੀ ਕੀਮਤ ਤੈਅ, ਜਾਣੋ ਸੂਬਾ ਸਰਕਾਰਾਂ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਕਿੰਨੇ ’ਚ ਮਿਲੇਗੀ ਵੈਕਸੀਨ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੈਰਿਸ ਨੇ ਕੋਰੋਨਾ ਤੋਂ ਪ੍ਰਭਾਵਿਤ ਬ੍ਰਾਜ਼ੀਲ ਤੋਂ ਆਉਣ ਵਾਲੀ ਫਲਾਈਟ ’ਤੇ ਪਾਬੰਦੀ ਲਾਉਣ ਦਾ ਫ਼ੈਸਲਾ ਲਿਆ ਸੀ। ਇਸ ਨਾਲ ਹੀ ਚਾਰ ਦੇਸ਼ਾਂ- ਅਰਜਨਟੀਨਾ, ਚਿੱਲੀ, ਦੱਖਣੀ ਅਫ਼ਰੀਕਾ ਤੋਂ ਆਉਣ ਵਾਲੇ ਯਾਤਰੀਆਂ ਲਈ ਵੀ ਏਕਾਂਤਵਾਸ ਜ਼ਰੂਰੀ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਕੋਰੋਨਾ ਦਾ ਖ਼ੌਫ : ਭਾਰਤ ਤੋਂ ਫਰਾਂਸ ਜਾਣ ਵਾਲੇ ਯਾਤਰੀਆਂ ਨੂੰ 10 ਦਿਨਾਂ ਤੱਕ ਰਹਿਣਾ ਪਵੇਗਾ ਏਕਾਂਤਵਾਸ
ਜ਼ਿਕਰਯੋਗ ਹੈ ਕਿ ਭਾਰਤ ’ਚ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ। ਰੋਜ਼ਾਨਾ 2 ਲੱਖ ਤੋਂ ਪਾਰ ਕੇਸ ਸਾਹਮਣੇ ਆ ਰਹੇ ਹਨ ਅਤੇ ਉੱਥੇ ਹੀ ਮੌਤਾਂ ਦਾ ਅੰਕੜਾ ਵੀ ਵੱਧ ਰਿਹਾ ਹੈ। ਕੋਵਿਡ-19 ਵੈਰੀਐਂਟ ਕਾਰਨ ਭਾਰਤ ਦੇ ਹਸਪਤਾਲਾਂ ’ਚ ਮਰੀਜ਼ ਵੱਧ ਰਹੇ ਹਨ। ਕੋਰੋਨਾ ਕੇਸਾਂ ਨੂੰ ਲੈ ਕੇ ਭਾਰਤ ਦੀ ਚਿੰਤਾਜਨਕ ਸਥਿਤੀ ਨੂੰ ਵੇਖਦਿਆਂ ਕਈ ਦੇਸ਼ ਚੌਕਸੀ ਵਰਤ ਰਹੇ ਹਨ, ਫਰਾਂਸ ਉਨ੍ਹਾਂ ਵਿਚੋਂ ਇਕ ਹੈ।
ਇਹ ਵੀ ਪੜ੍ਹੋ : ਆਕਸੀਜਨ, ICU ਬੈੱਡ, ਵੈਂਟੀਲੇਟਰ ਨੂੰ ਲੈ ਕੇ ਘਬਰਾਓ ਨਾ, ਜਾਣੋ ਮਰੀਜ਼ ਨੂੰ ਕਦੋਂ ਪੈਂਦੀ ਹੈ ਇਨ੍ਹਾਂ ਦੀ ਲੋੜ
ਦੋਸ਼ੀਆਂ ਨਾਲ ਕਿਸ ਦੀ ਘਿਓ-ਖਿਚੜੀ, ਨਵਜੋਤ ਸਿੱਧੂ ਨੇ ਫਿਰ ਚੁੱਕੇ ਵੱਡੇ ਸਵਾਲ
NEXT STORY