ਨਵੀਂ ਦਿੱਲੀ/ਪੈਰਿਸ— ਫਰਾਂਸ ਨੇ ਭਾਰਤ ਵਿਚ ਤਿਆਰ ਕੀਤੀ ਗਈ ਕੋਵਿਡ-19 ਦੇ ਟੀਕੇ ਐਸਟ੍ਰਾਜ਼ੇਨੇਕਾ (ਭਾਰਤ ’ਚ ਕੋਵਿਸ਼ੀਲਡ ਨਾਂ ਤੋਂ)’ ਖ਼ੁਰਾਕ ਲੈਣ ਵਾਲੇ ਕੌਮਾਂਤਰੀ ਯਾਤਰੀਆਂ ਨੂੰ ਦੇਸ਼ ’ਚ ਆਉਣ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਫ਼ੈਸਲਾ ਐਤਵਾਰ ਤੋਂ ਪ੍ਰਭਾਵੀ ਹੋਵੇਗਾ। ਪ੍ਰਧਾਨ ਮੰਤਰੀ ਵਲੋਂ ਸ਼ਨੀਵਾਰ ਨੂੰ ਜਾਰੀ ਬਿਆਨ ਮੁਤਾਬਕ ਇਸ ਨਾਲ ਹੀ ਫਰਾਂਸ ਨੇ ਕੋਰੋਨਾ ਵਾਇਰਸ ਦੇ ਡੈਲਟਾ ਵੈਰੀਐਂਟ ਦੇ ਵਾਇਰਸ ਨੂੰ ਰੋਕਣ ਅਤੇ ਹਸਪਤਾਲਾਂ ਨੂੰ ਦਬਾਅ ਤੋਂ ਬਚਾਉਣ ਲਈ ਸੀਮਾ ’ਤੇ ਜਾਂਚ ਹੋਰ ਸਖ਼ਤ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਭਾਰਤ ’ਚ ਕੋਰੋਨਾ ਦੇ 38,079 ਨਵੇਂ ਮਾਮਲੇ, ਸਿਹਤਮੰਦ ਹੋਣ ਵਾਲਿਆਂ ਦੀ ਦਰ 97.31 ਫ਼ੀਸਦੀ
ਫਰਾਂਸ ਨੇ ਭਾਰਤ ਦੇ ਸੀਰਮ ਇੰਸਟੀਚਿਊਟ ਵਲੋਂ ਤਿਆਰ ਕੀਤੀ ਗਈ ਕੋਵਿਸ਼ੀਲਡ ਵੈਕਸੀਨ ਲਗਵਾਉਣ ਵਾਲਿਆਂ ਨੂੰ ਦੇਸ਼ ’ਚ ਆਉਣ ਦੀ ਇਜਾਜ਼ਤ ਯੂਰਪੀ ਸੰਘ ਵਲੋਂ ਸਿਰਫ਼ ਯੂਰਪ ਵਿਚ ਤਿਆਰ ਕੀਤੀ ਗਈ ਐਸਟ੍ਰਾਜ਼ੇਨੇਕਾ ਟੀਕੇ ਨੂੰ ਮਾਨਤਾ ਦੇਣ ’ਤੇ ਹੋਈ ਆਲੋਚਨਾ ਤੋਂ ਬਾਅਦ ਦਿੱਤੀ ਹੈ। ਕਈ ਯੂਰਪੀ ਦੇਸ਼ ਪਹਿਲਾਂ ਹੀ ਭਾਰਤ ਵਿਚ ਬਣੇ ਟੀਕੇ ਨੂੰ ਮਾਨਤਾ ਦੇ ਚੁੱਕੇ ਹਨ, ਜਿਨ੍ਹਾਂ ਦਾ ਵੱਡੇ ਪੱਧਰ ’ਤੇ ਬਿ੍ਰਟੇਨ ਅਤੇ ਅਫ਼ਰੀਕਾ ਵਿਚ ਇਸਤੇਮਾਲ ਹੋ ਰਿਹਾ ਹੈ।
ਇਹ ਵੀ ਪੜ੍ਹੋ : ਟੀਕਾ ਲੁਆਉਣ ਦੇ ਬਾਵਜੂਦ ਇਨਫੈਕਸ਼ਨ ਹੋਣ ਦੇ ਵਧੇਰੇ ਮਾਮਲਿਆਂ ਲਈ ਡੈਲਟਾ ਵੇਰੀਐਂਟ ਜ਼ਿੰਮੇਵਾਰ
ਹਰੇਕ ਦੇਸ਼ ਵਿਚ ਵੱਖ-ਵੱਖ ਨਿਯਮਾਂ ਹੋਣ ਕਰ ਕੇ ਇਸ ਸਾਲ ਗਰਮੀਆਂ ਦੀਆਂ ਛੁੱਟੀਆਂ ਵਿਚ ਯਾਤਰਾ ਕਰਨਾ ਹੋਰ ਮੁਸ਼ਕਲ ਹੋ ਗਿਆ ਹੈ। ਫਰਾਂਸ ਨੇ ਹੁਣ ਤੱਕ ਚੀਨ ਜਾਂ ਰੂਸੀ ਟੀਕਿਆਂ ਨੂੰ ਮਾਨਤਾ ਨਹੀਂ ਦਿੱਤੀ ਹੈ। ਯੂਰਪੀ ਸੰਘ ਦੇ ਡਰੱਗ ਰੈਗੂਲੇਟਰੀ ਨੇ ਹੁਣ ਤੱਕ ਫਾਈਜ਼ਰ/ਬਾਇਓਐਨਟੇਕ, ਮਾਡਰਨਾ, ਜਾਨਸਨ ਐਂਡ ਜਾਨਸਨ ਅਤੇ ਐਸਟ੍ਰਾਜ਼ੇਨੇਕਾ ਦੇ ਟੀਕੇ ਨੂੰ ਅਧਿਕਾਰਤ ਕੀਤਾ ਹੈ।
ਇਹ ਵੀ ਪੜ੍ਹੋ : ਵੱਡੀ ਆਬਾਦੀ ਲਈ ਖਤਰਾ ਹੈ ਡੈਲਟਾ ਵੇਰੀਐਂਟ, ਦੁਨੀਆ ’ਚ ਫਿਰ ਦੇ ਰਿਹੈ ਤਾਲਾਬੰਦੀ ਦੀ ਦਸਤਕ
ਗੁਜਰਾਤ : ਮਾਂ ਨੇ 4 ਧੀਆਂ ਨਾਲ ਨਹਿਰ 'ਚ ਮਾਰੀ ਛਾਲ, 3 ਦੀ ਮੌਤ
NEXT STORY