ਬਨਾਸਕਾਂਡਾ- ਗੁਜਰਾਤ ਦੇ ਬਨਾਸਕਾਂਡਾ ਜ਼ਿਲ੍ਹੇ 'ਚ ਇਕ ਮਾਂ ਨੇ ਆਪਣੀਆਂ 4 ਧੀਆਂ ਨਾਲ ਨਹਿਰ 'ਚ ਛਾਲ ਮਾਰ ਦਿੱਤੀ। ਇਸ ਹਾਦਸੇ 'ਚ ਮਾਂ ਅਤੇ ਉਸ ਦੀਆਂ 2 ਧੀਆਂ ਦੀ ਡੁੱਬਣ ਨਾਲ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਘਟਨਾ ਥਾਰਡ ਤਾਲੁਕਾ ਦੇ ਛੋਟਾ ਨੇਸਡਾ ਪਿੰਡ ਦੀ ਅਤੇ ਜਨਾਨੀ ਦੀ ਪਛਾਣ ਦੇਵਲੀਬੇਨ ਪਰਮਾਰ (29) ਦੇ ਰੂਪ 'ਚ ਹੋਈ ਹੈ।
ਥਾਰਡ ਪੁਲਸ ਥਾਣੇ ਦੇ ਅਧਿਕਾਰੀ ਨੇ ਦੱਸਿਆ,''ਜਨਾਨੀ ਨੇ ਨਰਮਦਾ ਨਦੀ ਨਾਲ ਜੁੜੀ ਨਹਿਰ 'ਚ ਆਪਣੀਆਂ 4 ਧੀਆਂ ਨਾਲ ਛਾਲ ਮਾਰ ਦਿੱਤੀ। ਜਨਾਨੀ ਅਤੇ ਉਸ ਦੀਆਂ 2 ਧੀਆਂ (ਜਿਨ੍ਹਾਂ ਦੀ ਉਮਰ 3 ਤੋਂ 6 ਸਾਲ ਦਰਮਿਆਨ ਹੈ) ਦੀ ਮੌਤ ਹੋ ਗਈ, ਜਦੋਂ ਕਿ 2 ਬੱਚੀਆਂ ਨੂੰ ਰਾਹਗੀਰਾਂ ਨੇ ਬਚਾ ਲਿਆ।'' ਉਨ੍ਹਾਂ ਦੱਸਿਆ ਕਿ ਪੁਲਸ ਇਹ ਸਖ਼ਤ ਕਦਮ ਚੁੱਕਣ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਨੋਟ : ਦੇਸ਼ 'ਚ ਦਿਨੋਂ-ਦਿਨ ਵਧੇ ਰਹੇ ਖ਼ੁਦਕੁਸ਼ੀ ਦੇ ਮਾਮਲਿਆਂ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਮਾਇਆਵਤੀ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਪੰਜਾਬ ਸਰਕਾਰ 'ਤੇ ਵਿੰਨ੍ਹਿਆ ਨਿਸ਼ਾਨਾ
NEXT STORY