ਨਵੀਂ ਦਿੱਲੀ (ਏਜੰਸੀਆਂ)¸ਫਰਾਂਸ ਮੀਡੀਆ ਨੇ ਭਾਰਤ ਵਿਚ ਚੱਲ ਰਹੇ ਰਾਫੇਲ ਘਪਲਾ ਵਿਵਾਦ ਦੀ ਤੁਲਨਾ 1980 ਦੇ ਦਹਾਕੇ ਵਿਚ ਬੋਫੋਰਸ ਘਪਲੇ ਨਾਲ ਕਰਦੇ ਹੋਏ ਸਵਾਲ ਖੜ੍ਹਾ ਕੀਤਾ ਹੈ। ਫਰਾਂਸ ਦੇ ਪ੍ਰਮੁੱਖ ਅਖਬਾਰ 'ਫਰਾਂਸ 24' ਨੇ ਕਿਹਾ ਹੈ ਕਿ ਆਖਿਰ ਕਿਵੇਂ 2007 ਵਿਚ ਸ਼ੁਰੂ ਹੋਈ ਡੀਲ ਨਾਲ 2015 ਵਿਚ ਹਿੰਦੋਸਤਾਨ ਏਅਰੋਨਾਟਿਕਸ ਲਿਮਟਿਡ (ਐੱਚ. ਏ. ਐੱਲ.) ਨੂੰ ਬਾਹਰ ਕਰਦੇ ਹੋਏ ਨਿੱਜੀ ਖੇਤਰ ਦੀ ਰਿਲਾਇੰਸ ਡਿਫੈਂਸ ਨੂੰ ਸ਼ਾਮਲ ਕੀਤਾ ਗਿਆ। 'ਫਰਾਂਸ 24' ਨੇ ਲਿਖਿਆ ਹੈ ਕਿ ਰਾਫੇਲ ਡੀਲ ਦੀ ਸ਼ੁਰੂਆਤ 2007 ਵਿਚ ਉਦੋਂ ਹੋਈ, ਜਦੋਂ ਭਾਰਤੀ ਰੱਖਿਆ ਮੰਤਰਾਲਾ ਨੇ 2007 ਵਿਚ ਆਪਣਾ ਸਭ ਤੋਂ ਵੱਡਾ ਟੈਂਡਰ ਜਾਰੀ ਕਰਦੇ ਹੋਏ 126 ਮਲਟੀ ਰੋਲ ਜੰਗੀ ਜਹਾਜ਼ ਖਰੀਦਣ ਦੀ ਪਹਿਲ ਕੀਤੀ। ਰੱਖਿਆ ਮੰਤਰਾਲਾ ਦੀ ਇਹ ਖਰੀਦਦਾਰੀ ਇਸ ਲਈ ਜ਼ਰੂਰੀ ਹੋ ਗਈ ਕਿਉਂਕਿ ਉਸ ਸਮੇਂ ਦੇਸ਼ ਵਿਚ ਇਸਤੇਮਾਲ ਹੋ ਰਹੇ ਰੂਸੀ ਜਹਾਜ਼ ਪੁਰਾਣੇ ਹੋ ਚੁੱਕੇ ਸਨ ਅਤੇ ਰੱਖਿਆ ਚੁਣੌਤੀਆਂ ਨੂੰ ਪੂਰਾ ਕਰਨ ਵਿਚ ਸਮਰੱਥ ਨਹੀਂ ਸਨ।
ਇਸੇ ਕ੍ਰਮ ਵਿਚ 5 ਸਾਲ ਤੱਕ ਚੱਲੀ ਗੱਲਬਾਤ ਤੋਂ ਬਾਅਦ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਐਲਾਨ ਕੀਤਾ ਕਿ ਫਰਾਂਸੀਸੀ ਕੰਪਨੀ ਦਸਾਲਟ ਰੱਖਿਆ ਮੰਤਰਾਲਾ ਦੇ ਟੈਂਡਰ ਵਿਚ ਜੇਤੂ ਹੋਈ ਹੈ। ਦਸਾਲਟ ਰਾਫੇਲ ਦੀ ਮੈਨੂਫੈਕਚਰਿੰਗ ਕਰਦਾ ਹੈ ਅਤੇ 2012 ਦੇ ਇਸ ਸਮਝੌਤੇ ਮੁਤਾਬਕ ਰੱਖਿਆ ਮੰਤਰਾਲਾ ਸੇਵਾ ਵਿਚ ਤੁਰੰਤ ਤਾਇਨਾਤ ਕਰਨ ਲਈ 18 ਰਾਫੇਲ ਜੰਗੀ ਜਹਾਜ਼ਾਂ ਦੀ ਖਰੀਦ ਫਰਾਂਸੀਸੀ ਕੰਪਨੀ ਤੋਂ ਕਰੇਗਾ, ਉਥੇ ਹੀ ਬਚੇ 108 ਜੰਗੀ ਜਹਾ²ਜ਼ਾਂ ਦੀ ਅਸੈਂਬਲੀ ਦਸਾਲਟ ਭਾਰਤ ਸਰਕਾਰ ਦੀ ਕੰਪਨੀ ਹਿੰਦੋਸਤਾਨ ਏਅਰੋਨਾਟਿਕਸ ਲਿਮਟਿਡ ਨਾਲ ਮਿਲ ਕੇ ਭਾਰਤ ਵਿਚ ਕਰੇਗਾ।
ਕੁਝ ਹਫਤਿਆਂ 'ਚ ਵੱਡੇ ਬੰਬ ਡੇਗਣ ਵਾਲਾ ਹੈ ਰਾਫੇਲ : ਰਾਹੁਲ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫੇਲ ਮਾਮਲੇ ਨੂੰ ਲੈ ਕੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਲਾਇਆ ਅਤੇ ਕਿਹਾ ਕਿ ਆਉਣ ਵਾਲੇ ਕੁਝ ਹਫਤਿਆਂ ਵਿਚ ਰਾਫੇਲ ਕੁਝ ਵੱਡੇ ਬੰਬ ਡੇਗਣ ਵਾਲਾ ਹੈ। ਰਾਹੁਲ ਨੇ ਇਕ ਖਬਰ ਸਾਂਝੀ ਕਰਦੇ ਹੋਏ ਟਵੀਟ ਕੀਤਾ,''ਇਹ ਵਿਸ਼ਵਵਿਆਪੀ ਭ੍ਰਿਸ਼ਟਾਚਾਰ ਹੈ। ਇਹ ਰਾਫੇਲ ਜਹਾਜ਼ ਅਸਲ ਵਿਚ ਦੂਰ ਤੱਕ ਅਤੇ ਤੇਜ਼ ਉਡਦਾ ਹੈ। ਇਹ ਆਉਣ ਵਾਲੇ ਕੁਝ ਹਫਤਿਆਂ ਵਿਚ ਕੁਝ ਵੱਡੇ ਬੰਕਰ ਨਸ਼ਟ ਕਰਨ ਵਾਲੇ ਬੰਬ ਵੀ ਡੇਗਣ ਵਾਲਾ ਹੈ।''
ਉਨ੍ਹਾਂ ਕਿਹਾ,'' ਮੋਦੀ ਜੀ ਕ੍ਰਿਪਾ ਕਰ ਕੇ ਅਨਿਲ (ਅੰਬਾਨੀ) ਨੂੰ ਦੱਸੋ ਕਿ ਫਰਾਂਸ 'ਚ ਇਕ ਵੱਡੀ ਸਮੱਸਿਆ ਹੈ।''
ਸ਼੍ਰੋਮਣੀ ਅਕਾਲੀ ਦਲ ਅੱਜ ਕਰੇਗਾ ਸੂਬੇ ਭਰ 'ਚ ਰੋਸ ਪ੍ਰਦਸ਼ਨ
NEXT STORY