ਨੈਸ਼ਨਲ ਡੈਸਕ- ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਮੋਬਾਈਲ ਐਪਲੀਕੇਸ਼ਨ ਰਾਹੀਂ ਨਿਵੇਸ਼ 'ਤੇ ਭਾਰੀ ਮੁਨਾਫ਼ੇ ਦਾ ਲਾਲਚ ਦੇ ਕੇ ਲੋਕਾਂ ਨੂੰ ਲੁੱਟਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਅਨੁਸਾਰ ਇਸ ਗਿਰੋਹ ਨੇ ਇੱਕੋ ਵਿਅਕਤੀ ਤੋਂ ਹੀ ਲਗਭਗ 33.83 ਲੱਖ ਰੁਪਏ ਦੀ ਠੱਗੀ ਮਾਰੀ ਸੀ।
ਮੁਲਜ਼ਮ ਪੀੜਤਾਂ ਨੂੰ ਕਿਸੇ ਐਪ ਰਾਹੀਂ ਪੈਸੇ ਲਗਾਉਣ 'ਤੇ ਕਈ ਗੁਣਾ ਜ਼ਿਆਦਾ ਪੈਸੇ ਵਾਪਸ ਕਰਨ ਦਾ ਝਾਂਸਾ ਦਿੰਦੇ ਸਨ। ਜਦੋਂ ਕੋਈ ਆਪਣੇ ਲਗਾਏ ਹੋਏ ਪੈਸੇ ਵਾਪਸ ਕਢਵਾਉਣ ਦੀ ਕੋਸ਼ਿਸ਼ ਕਰਦਾ ਸੀ, ਤਾਂ ਮੁਲਜ਼ਮ ਰਕਮ ਨੂੰ 'ਅਨਲਾਕ' ਕਰਨ ਜਾਂ ਟੈਕਸ ਦੇ ਨਾਂ 'ਤੇ ਹੋਰ ਪੈਸਿਆਂ ਦੀ ਮੰਗ ਕਰਦੇ ਸਨ। ਜਾਂਚ ਦੌਰਾਨ ਪਤਾ ਲੱਗਾ ਕਿ ਠੱਗੀ ਦੀ ਰਕਮ 15 ਵੱਖ-ਵੱਖ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾਈ ਗਈ ਸੀ, ਜਿਨ੍ਹਾਂ ਵਿੱਚੋਂ 13 ਖਾਤੇ ਦਿੱਲੀ ਤੋਂ ਬਾਹਰ ਦੇ ਸਨ।
ਪੁਲਸ ਨੇ ਵੱਖ-ਵੱਖ ਸੂਬਿਆਂ ਤੋਂ ਕਈ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦਿੱਲੀ ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਅਣਪਛਾਤੀ ਐਪ ਜਾਂ ਵੈੱਬਸਾਈਟ 'ਤੇ ਘਰ ਬੈਠੇ ਕਮਾਈ ਜਾਂ ਦੁੱਗਣੇ ਮੁਨਾਫ਼ੇ ਦੇ ਲਾਲਚ ਵਿੱਚ ਨਾ ਆਉਣ। ਕੋਈ ਵੀ ਨਿਵੇਸ਼ ਕਰਨ ਤੋਂ ਪਹਿਲਾਂ ਕੰਪਨੀ ਦਾ ਰਿਕਾਰਡ ਜ਼ਰੂਰ ਚੈੱਕ ਕਰੋ।
ਕੰਟਰੋਲ ਰੇਖਾ ਕੋਲ ਬਾਰੂਦੀ ਸੁਰੰਗ 'ਚ ਧਮਾਕਾ, ਜਵਾਨ ਜ਼ਖ਼ਮੀ
NEXT STORY