ਨਵੀਂ ਦਿੱਲੀ (ਭਾਸ਼ਾ) - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਬੇਟੀ ਹਰਸ਼ਿਤਾ ਨਾਲ ਇਕ ਵਿਅਕਤੀ ਨੇ 34,000 ਰੁਪਏ ਦੀ ਠੱਗੀ ਕੀਤੀ ਹੈ। ਹਰਸ਼ਿਤਾ ਨੇ ਇਕ ਈ-ਕਾਮਰਸ ਮੰਚ 'ਤੇ ਸੋਫੇ ਦੀ ਵਿੱਕਰੀ ਲਈ ਜਾਣਕਾਰੀਆਂ ਦਿੱਤੀਆਂ ਸਨ ਅਤੇ ਵਿਅਕਤੀ ਨੇ ਖੁਦ ਨੂੰ ਖਰੀਦਦਾਰ ਦੱਸ ਕੇ ਉਨ੍ਹਾਂ ਨਾਲ ਠੱਗੀ ਕੀਤੀ।
ਇਹ ਖ਼ਬਰ ਪੜ੍ਹੋ- ਹਰਿਆਣਾ 'ਚ ਪਰਾਲੀ ਸਾੜਣ ਦੇ ਮਾਮਲੇ 25 ਫੀਸਦੀ ਘਟੇ, ਪੰਜਾਬ ਵਿਚ ਇੰਨੇ ਹੀ ਵਧੇ
ਉਸ ਸ਼ਖਸ ਨੇ ਹਰਸ਼ਿਤਾ ਨੂੰ ਇਕ ਕਿਊ. ਆਰ. ਕੋਡ ਭੇਜਿਆ ਅਤੇ ਉਨ੍ਹਾਂ ਤੋਂ ਸਕੈਨ ਕਰਨ ਨੂੰ ਕਿਹਾ ਕਿ ਤਾਂ ਜੋ ਸੋਫੇ ਦੀ ਤੈਅ ਰਕਮ ਉਨ੍ਹਾਂ ਦੇ ਖਾਤੇ ਵਿਚ ਟ੍ਰਾਂਸਫਰ ਕਰ ਦਿੱਤੀ ਜਾਵੇ। ਅਜਿਹਾ ਕਰਨ 'ਤੇ ਹਰਸ਼ਿਤਾ ਦੇ ਖਾਤੇ ਵਿਚੋਂ 20,000 ਰੁਪਏ ਕੱਟੇ ਗਏ। ਇਸ ਤੋਂ ਬਾਅਦ ਜਦ ਹਰਸ਼ਿਤਾ ਨੇ ਉਕਤ ਵਿਅਕਤੀ ਨੂੰ ਇਸ ਦੀ ਸ਼ਿਕਾਇਤ ਕੀਤੀ ਤਾਂ ਉਸ ਨੇ ਕਿਹਾ ਕਿ ਗਲਤੀ ਨਾਲ ਅਜਿਹਾ ਹੋਇਆ। ਦੁਬਾਰਾ ਅਜਿਹੀ ਪ੍ਰਕਿਰਿਆ ਕਰਨ 'ਤੇ ਹਰਸ਼ਿਤਾ ਦੇ ਖਾਤੇ ਤੋਂ 14,000 ਰੁਪਏ ਕੱਟੇ ਗਏ। ਇਸ ਮਾਮਲੇ ਵਿਚ ਪੁਲਸ ਨੇ ਕਿਹਾ ਕਿ ਸ਼ਿਕਾਇਤ ਦੇ ਆਧਾਰ 'ਤੇ ਅਸੀਂ ਆਈ. ਪੀ. ਸੀ. ਦੀਆਂ ਸਬੰਧਿਤ ਧਾਰਾਵਾਂ ਅਧੀਨ ਇਕ ਐੱਫ. ਆਈ. ਆਰ. ਦਰਜ ਕੀਤੀ ਹੈ। ਜਾਂਚ ਸ਼ੁਰੂ ਕੀਤੀ ਗਈ ਹੈ ਅਤੇ ਅਸੀਂ ਦੋਸ਼ੀ ਦਾ ਪਤਾ ਲਾ ਰਹੇ ਹਾਂ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਹਰਿਆਣਾ 'ਚ ਪਰਾਲੀ ਸਾੜਣ ਦੇ ਮਾਮਲੇ 25 ਫੀਸਦੀ ਘਟੇ, ਪੰਜਾਬ ਵਿਚ ਇੰਨੇ ਹੀ ਵਧੇ
NEXT STORY