ਨਵੀਂ ਦਿੱਲੀ (ਏਜੰਸੀ)- ਫਰਾਂਸ ਦੀ ਵਿਦੇਸ਼ ਮੰਤਰੀ ਕੈਥਰੀਨ ਕੋਲੋਨਾ ਮੰਗਲਵਾਰ ਤੋਂ ਭਾਰਤ ਦੇ ਤਿੰਨ ਦਿਨਾਂ ਦੌਰੇ 'ਤੇ ਆ ਰਹੀ ਹੈ। ਇਸ ਦੌਰਾਨ ਉਹ ਆਪਣੇ ਹਮਰੁਤਬਾ ਐੱਸ. ਜੈਸ਼ੰਕਰ ਨਾਲ ਦੁਵੱਲੀ, ਖੇਤਰੀ ਅਤੇ ਆਪਸੀ ਹਿੱਤਾਂ ਦੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਚਰਚਾ ਕਰੇਗੀ। ਸੋਮਵਾਰ ਨੂੰ ਵਿਦੇਸ਼ ਮੰਤਰਾਲਾ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ 13 ਤੋਂ 15 ਸਤੰਬਰ ਤੱਕ ਆਪਣੀ ਅਧਿਕਾਰਤ ਫੇਰੀ ਦੇ ਹਿੱਸੇ ਵਜੋਂ ਕੋਲੋਨਾ ਪ੍ਰਮੁੱਖ ਕਾਰੋਬਾਰੀਆਂ ਨਾਲ ਮੀਟਿੰਗਾਂ ਕਰਨ ਲਈ ਵੀਰਵਾਰ ਨੂੰ ਮੁੰਬਈ ਦੀ ਯਾਤਰਾ ਕਰੇਗੀ।
ਬਿਆਨ ਵਿੱਚ ਕਿਹਾ ਗਿਆ ਹੈ, 'ਨਵੀਂ ਦਿੱਲੀ ਵਿੱਚ ਆਪਣੇ ਠਹਿਰਾਅ ਦੌਰਾਨ ਕੋਲੋਨਾ 14 ਸਤੰਬਰ ਨੂੰ ਵਿਦੇਸ਼ ਮੰਤਰੀ ਜੈਸ਼ੰਕਰ ਨਾਲ ਦੁਵੱਲੇ, ਖੇਤਰੀ ਅਤੇ ਆਪਸੀ ਹਿੱਤਾਂ ਦੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਗੱਲਬਾਤ ਕਰੇਗੀ।' ਇਸ ਵਿਚ ਕਿਹਾ ਗਿਆ ਹੈ ਕਿ ਫਰਾਸ਼ ਦੀ ਵਿਦੇਸ਼ ਮੰਤਰੀ ਦੀ ਫੇਰੀ ਨਾਲ ਵਪਾਰ, ਰੱਖਿਆ, ਜਲਵਾਯੂ, ਸਿੱਖਿਆ ਅਤੇ ਸਿਹਤ ਖੇਤਰ ਵਿੱਚ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਲਈ ਰਾਹ ਪੱਧਰਾ ਹੋਵੇਗਾ।
ਹਿਮਾਚਲ ਪ੍ਰਦੇਸ਼ : ਚੰਦਰ ਤਾਲ ਝੀਲ 'ਚ ਡੁੱਬਿਆ ਵਿਅਕਤੀ
NEXT STORY