ਜੈਪੁਰ– ਬਗਰੂ ਥਾਣਾ ਇਲਾਕੇ ਵਿਚ ਇਕ ਨੌਜਵਾਨ ਨੂੰ ਆਪਣੇ ਦੋਸਤਾਂ ਨਾਲ ਸ਼ਰਾਬ ਪਾਰਟੀ ਕਰਨਾ ਭਾਰੀ ਪੈ ਗਿਆ। ਸ਼ਰਾਬ ਪਾਰਟੀ ਦੌਰਾਨ ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਦੋਸਤਾਂ ਨੇ ਨੌਜਵਾਨ ਨੂੰ ਅੱਗ ਵਿਚ ਧੱਕ ਦਿੱਤਾ।
ਇਸ ਸੰਬੰਧੀ ਮ੍ਰਿਤਕ ਰਾਕੇਸ਼ ਗੁਰਜਰ ਦੇ ਪਿਤਾ ਮੋਹਰ ਸਿੰਘ ਨੇ ਐੱਫ. ਆਈ. ਆਰ. ਦਰਜ ਕਰਵਾਈ, ਜਿਸ ਤੋਂ ਬਾਅਦ ਪੁਲਸ ਨੇ ਉਕਤ ਮਾਮਲੇ ਵਿਚ ਦੋਵਾਂ ਮੁਲਜ਼ਮ ਦੋਸਤਾਂ ਨੂੰ ਗ੍ਰਿਫਤਾਰ ਕੀਤਾ। ਦੋਵੇਂ ਮੁਲਜ਼ਮ ਆਪਣੇ ਦੋਸਤ ਨੂੰ ਬੇਗਸ-ਬੋਰਾਜ ਰੋਡ ਸਥਿਤ ਰਘੂ ਵਿਹਾਰ ਕਾਲੋਨੀ ਵਿਚ ਸੁੰਨਸਾਨ ਜਗ੍ਹਾ ਲੈ ਗਏ। ਜਿਥੇ ਉਸ ’ਤੇ ਸ਼ਰਾਬ ਛਿੜਕ ਕੇ ਅੱਗ ਲਾ ਦਿੱਤੀ। ਦੋਵੇਂ ਦੋਸਤ ਰਾਕੇਸ਼ ਨੂੰ ਸੜਦੀ ਹਾਲਤ ਵਿਚ ਛੱਡ ਕੇ ਫ ਰਾਰ ਹੋ ਗਏ।
ਮਰਨ ਤੋਂ ਪਹਿਲਾਂ ਰਾਕੇਸ਼ ਨੇ ਵੀਡੀਓ ਵਿਚ ਬਿਆਨ ਵੀ ਦਿੱਤਾ ਹੈ, ਜਿਸ ਵਿਚ ਦੋਵਾਂ ਦੋਸਤਾਂ ’ਤੇ ਦੋਸ਼ ਲਾਇਆ। ਡਾਕਟਰਾਂ ਮੁਤਾਬਕ ਰਾਕੇਸ਼ 70 ਫੀਸਦੀ ਤੱਕ ਝੁਲਸ ਗਿਆ ਸੀ।
ਗੋਲਡ ਲੋਨ ਦੇਣ ਵਾਲੀ ਕੰਪਨੀ ਦੀ ਬ੍ਰਾਂਚ ਮੈਨੇਜਰ ਨੇ ਲੱਖਾਂ ਦਾ ਸੋਨਾ ਕੀਤਾ ਚੋਰੀ
NEXT STORY