ਨੈਸ਼ਨਲ ਡੈਸਕ : ਜੇਕਰ ਤੁਸੀਂ ਵੀ ਸੋਚਦੇ ਹੋ ਕਿ ਰੋਜ਼ਾਨਾ ਸਵੇਰੇ ਰੇਹੜੇ ਤੋਂ ਮਿਲਣ ਵਾਲਾ ਫਲਾਂ ਦਾ ਤਾਜ਼ਾ ਜੂਸ ਤੁਹਾਡੀ ਸਿਹਤ ਲਈ ਫ਼ਾਇਦੇਮੰਦ ਹੈ ਤਾਂ ਇਹ ਅੰਜ਼ਾਦਾ ਹੁਣ ਤੁਹਾਡਾ ਗਲਤ ਸਾਬਿਤ ਹੋਣ ਵਾਲਾ ਹੈ। ਰੇਹੜੀ 'ਤੇ ਮਿਲਣ ਵਾਲੇ ਤਾਜ਼ੇ ਜੂਸ ਦੀ ਇਕ ਅਜਿਹੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜੋ ਤੁਹਾਡੀ ਸੋਚ ਬਦਲ ਦੇਵੇਗੀ। ਇਸ ਗੱਲ ਦਾ ਉਸ ਸਮੇਂ ਪਰਦਾਫ਼ਾਸ਼ ਹੋਇਆ, ਜਦੋਂ ਲੋਕਾਂ ਨੇ ਮੌਸਮੀ ਦਾ ਜੂਸ ਵੇਚਣ ਵਾਲੇ ਇੱਕ ਵਿਕਰੇਤਾ ਨੂੰ ਰੰਗੇ ਹੱਥੀਂ ਫੜਿਆ।
ਪੜ੍ਹੋ ਇਹ ਵੀ - ਮੀਂਹ ਕਾਰਨ ਮਾਲ ਦਾ Entrance Gate ਬਣਿਆ Swimming Pool, ਤੈਰਦੇ ਦਿਖਾਈ ਦਿੱਤੇ ਬੱਚੇ (Video Viral)
ਇਸ ਦੌਰਾਨ ਪਤਾ ਲ਼ੱਗਾ ਕਿ ਉਕਤ ਵਿਅਕਤੀ ਲੋਕਾਂ ਨੂੰ ਫਲਾਂ ਦਾ ਅਸਲੀ ਜੂਸ ਨਹੀਂ ਸਗੋਂ ਰਸਾਇਣਾਂ ਅਤੇ ਪਾਊਡਰ ਮਿਲਾ ਕੇ ਬਣਾ ਰਿਹਾ ਜੂਸ ਪਿਲਾਉਂਦਾ ਹੈ। ਵਿਅਕਤੀ ਨੇ ਜਦੋਂ ਜੂਸ ਵਿਚ ਕੈਮੀਕਲ ਵਾਲਾ ਪਾਊਡਰ ਪਾਣੀ ਵਿੱਚ ਮਿਲਾਇਆ ਤਾਂ ਉਸ ਵਿੱਚੋਂ ਜੂਸ ਵਰਗੀ ਬਦਬੂ ਆਉਣ ਲੱਗੀ, ਜਿਸ ਕਾਰਨ ਆਮ ਲੋਕ ਧੋਖਾ ਖਾ ਗਏ। ਇਸ ਗੱਲ ਦਾ ਪਤਾ ਲੱਗਦੇ ਸਾਰ ਹੀ ਲੋਕਾਂ ਨੇ ਉਸ ਨੂੰ ਘੇਰ ਲਿਆ ਅਤੇ ਇਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਵਾਇਰਲ ਹੋ ਰਹੀ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਲੋਕਾਂ ਦੀ ਭੀੜ ਨੇ ਜੂਸ ਵੇਚਣ ਵਾਲੇ ਨੂੰ ਘੇਰ ਲਿਆ ਅਤੇ ਉਸਨੂੰ ਆਪਣੇ ਦੁਆਰਾ ਬਣਾਇਆ ਨਕਲੀ ਜੂਸ ਪੀਣ ਲਈ ਮਜਬੂਰ ਕੀਤਾ।
ਪੜ੍ਹੋ ਇਹ ਵੀ - ਵੱਡਾ ਝਟਕਾ : ਰਾਸ਼ਨ ਕਾਰਡ ਤੋਂ ਕੱਟੇ ਜਾਣਗੇ 1.17 ਕਰੋੜ ਲੋਕਾਂ ਦੇ ਨਾਮ!
ਇਸ ਦੌਰਾਨ ਪਹਿਲਾਂ ਤਾਂ ਉਸ ਨੇ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ ਪਰ ਲੋਕਾਂ ਦੇ ਦਬਾਅ ਕਾਰਨ ਉਸਨੂੰ ਜ਼ਹਿਰ ਵਾਲਾ ਜੂਸ ਪੀਣ ਲਈ ਮਜ਼ਬੂਰ ਹੋਣਾ ਪਿਆ। ਦੱਸ ਦੇਈਏ ਕਿ ਵਾਇਰਲ ਹੋ ਰਹੀ ਵੀਡੀਓ ਕਿਥੋਂ ਦੀ ਅਤੇ ਕਦੋਂ ਦੀ ਹੈ, ਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਮਾਹਰਾਂ ਅਨੁਸਾਰ ਜੂਸ ਵਿਚ ਮਿਲਾਏ ਜਾਣ ਵਾਲੇ ਅਜਿਹੇ ਰਸਾਇਣਕ ਪਦਾਰਥ ਬਲੱਡ ਸ਼ੂਗਰ, ਐਲਰਜੀ, ਲਿਵਰ ਅਤੇ ਗੁਰਦੇ ਦੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦੇ ਹਨ। ਇਸ ਨਾਲ ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਲੱਗ ਸਕਦੀਆਂ ਹਨ।
ਪੜ੍ਹੋ ਇਹ ਵੀ - Breaking: ਮੁੱਖ ਮੰਤਰੀ 'ਤੇ ਹਮਲਾ! ਸਟੇਜ 'ਤੇ ਚੜ੍ਹ ਮਾਰਿਆ ਥੱਪੜ, ਦਿੱਲੀ ਪੁਲਸ 'ਚ ਮਚੀ ਤਰਥੱਲੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਰੂਹ ਕੰਬਾਊ ਹਾਦਸਾ: ਵੈਨ ਤੇ ਟਰੱਕ ਦੀ ਭਿਆਨਕ ਟੱਕਰ, 4 ਮਜ਼ਦੂਰਾਂ ਦੀ ਮੌਤ, ਪੈ ਗਿਆ ਚੀਕ-ਚਿਹਾੜਾ
NEXT STORY