ਐਂਟਵਰਪ, (ਬੈਲਜੀਅਮ) - ਬੈਲਜੀਅਮ ਦੀ ਇੱਕ ਅਦਾਲਤ ਨੇ ਭਗੌੜੇ ਕਾਰੋਬਾਰੀ ਮੇਹੁਲ ਚੋਕਸੀ ਦੀ ਭਾਰਤ ਨੂੰ ਹਵਾਲਗੀ (extradition) ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਫੈਸਲਾ ਭਾਰਤ ਲਈ ਚੋਕਸੀ ਨੂੰ ਵਾਪਸ ਲਿਆਉਣ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਚੋਕਸੀ ਅਤੇ ਉਸ ਦਾ ਭਤੀਜਾ ਨੀਰਵ ਮੋਦੀ ਦੋਵੇਂ ਹੀ ਪੰਜਾਬ ਨੈਸ਼ਨਲ ਬੈਂਕ (PNB) ਘੋਟਾਲੇ ਦੇ ਮਾਮਲੇ ਵਿੱਚ ਭਾਰਤ ਵਿੱਚ ਵਾਂਟੇਡ ਹਨ।
ਅਦਾਲਤ ਨੇ ਮੰਨਿਆ ਭਾਰਤ ਦੀ ਅਪੀਲ ਸਹੀ:
ਐਂਟਵਰਪ (ਬੈਲਜੀਅਮ) ਦੀ ਅਦਾਲਤ ਨੇ ਭਾਰਤ ਦੇ ਹਵਾਲਗੀ ਬੇਨਤੀ ਨੂੰ ਸਹੀ ਠਹਿਰਾਉਂਦਿਆਂ ਇੱਕ ਸ਼ੁਰੂਆਤੀ ਹੁਕਮ ਜਾਰੀ ਕੀਤਾ ਹੈ। ਅਦਾਲਤ ਨੇ ਇਹ ਫੈਸਲਾ ਸੁਣਾਇਆ ਕਿ ਭਾਰਤ ਦੀ ਹਵਾਲਗੀ ਬੇਨਤੀ ਅਤੇ ਚੋਕਸੀ ਦੀ ਗ੍ਰਿਫ਼ਤਾਰੀ ਦੋਵੇਂ ਹੀ ਕਾਨੂੰਨੀ ਹਨ।
ਅਦਾਲਤ ਨੇ ਸ਼ੁੱਕਰਵਾਰ ਨੂੰ ਭਾਰਤੀ ਪੱਖ ਵੱਲੋਂ ਬੈਲਜੀਅਮ ਦੇ ਸਰਕਾਰੀ ਵਕੀਲਾਂ ਅਤੇ ਚੋਕਸੀ ਦੀ ਕਾਨੂੰਨੀ ਟੀਮ ਦੀਆਂ ਦਲੀਲਾਂ ਸੁਣੀਆਂ ਸਨ।
ਜਮਾਨਤ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ:
65 ਸਾਲਾ ਮੇਹੁਲ ਚੋਕਸੀ ਨੂੰ 11 ਅਪ੍ਰੈਲ ਨੂੰ ਐਂਟਵਰਪ ਪੁਲਸ ਨੇ ਸੀਬੀਆਈ ਦੀ ਹਵਾਲਗੀ ਬੇਨਤੀ 'ਤੇ ਗ੍ਰਿਫ਼ਤਾਰ ਕੀਤਾ ਸੀ। ਉਹ ਪਿਛਲੇ ਚਾਰ ਮਹੀਨਿਆਂ ਤੋਂ ਬੈਲਜੀਅਮ ਦੀ ਜੇਲ੍ਹ ਵਿੱਚ ਬੰਦ ਹੈ। ਚੋਕਸੀ ਨੇ ਵੱਖ-ਵੱਖ ਅਦਾਲਤਾਂ ਵਿੱਚ ਜ਼ਮਾਨਤ ਲਈ ਪਟੀਸ਼ਨਾਂ ਦਾਇਰ ਕੀਤੀਆਂ ਸਨ, ਪਰ ਹਰ ਵਾਰ ਉਸ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਗਿਆ।
ਹਾਲੇ ਉੱਪਰੀ ਅਦਾਲਤ ਵਿੱਚ ਅਪੀਲ ਦਾ ਮੌਕਾ:
ਅਧਿਕਾਰੀਆਂ ਅਨੁਸਾਰ, ਇਸ ਫੈਸਲੇ ਤੋਂ ਬਾਅਦ ਵੀ ਚੋਕਸੀ ਕੋਲ ਅਜੇ ਉੱਪਰੀ ਅਦਾਲਤ ਵਿੱਚ ਅਪੀਲ ਕਰਨ ਦਾ ਵਿਕਲਪ ਮੌਜੂਦ ਹੈ। ਇੱਕ ਅਧਿਕਾਰੀ ਨੇ ਦੱਸਿਆ, “ਇਸ ਦਾ ਮਤਲਬ ਹੈ ਕਿ ਉਸ ਨੂੰ ਤੁਰੰਤ ਭਾਰਤ ਨਹੀਂ ਲਿਆਂਦਾ ਜਾਵੇਗਾ, ਪਰ ਪ੍ਰਕਿਰਿਆ ਦਾ ਪਹਿਲਾ ਅਤੇ ਬਹੁਤ ਅਹਿਮ ਪੜਾਅ ਪਾਰ ਹੋ ਗਿਆ ਹੈ"।
ਤ੍ਰਿਪੁਰਾ 'ਚ ਤਿੰਨ ਬੰਗਲਾਦੇਸ਼ੀ ਨਾਗਰਿਕਾਂ ਦੀ ਮੌਤ 'ਤੇ ਹੰਗਾਮਾ, ਭਾਰਤ ਸਰਕਾਰ ਨੇ ਢਾਕਾ ਨੂੰ ਦਿੱਤੀ ਜਵਾਬ
NEXT STORY