ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਡੋਨੇਸ਼ੀਆ ਦੇ ਬਾਲੀ ’ਚ ਜੀ-20 ਸ਼ਿਖਰ ਸੰਮੇਲਨ ਦੌਰਾਨ 3 ਪ੍ਰਮੁੱਖ ਸੈਸ਼ਨਾਂ ’ਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਸੰਮੇਲਨ ’ਚ ਹਿੱਸਾ ਲੈਣ ਵਾਲੇ 10 ਦੇਸ਼ਾਂ ਦੇ ਪ੍ਰਮੁੱਖਾਂ ਨਾਲ ਦੋ-ਪੱਖੀ ਮੁਲਾਕਾਤ ਵੀ ਕਰਨਗੇ। ਆਪਣੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਮੋਦੀ 45 ਘੰਟਿਆਂ ’ਚ 20 ਪ੍ਰੋਗਰਾਮਾਂ ’ਚ ਸ਼ਿਰਕਤ ਕਰਨਗੇ।
ਇਹ ਵੀ ਪੜ੍ਹੋ- ਕੇਰਲ ਦੇ ਆਸਰਾ ਘਰ ’ਚੋਂ ਲਾਪਤਾ ਹੋਈਆਂ 9 ਕੁੜੀਆਂ, ਜਾਂਚ ’ਚ ਜੁੱਟੀ ਪੁਲਸ
ਜੀ-20 ਸਿਖਰ ਸੰਮੇਲਨ ਅਤੇ ਪ੍ਰਧਾਨ ਮੰਤਰੀ ਮੋਦੀ ਦਾ ਸ਼ੈਡਿਊਲ-
ਪ੍ਰਧਾਨ ਮੰਤਰੀ ਮੋਦੀ ਜੀ-20 ਸੰਮੇਲਨ 'ਚ ਹਿੱਸਾ ਲੈਣ ਲਈ ਅੱਜ (ਸੋਮਵਾਰ) ਇੰਡੋਨੇਸ਼ੀਆ ਦੇ ਬਾਲੀ ਸ਼ਹਿਰ ਜਾਣਗੇ। ਉਹ ਇੱਥੇ 3 ਦਿਨ ਰੁਕਣਗੇ।
ਜੀ-20 ਸਿਖਰ ਸੰਮੇਲਨ ਵਿਚ ਪ੍ਰਧਾਨ ਮੰਤਰੀ ਮੋਦੀ ਤਿੰਨ ਵੱਡੇ ਸੈਸ਼ਨਾਂ ’ਚ ਹਿੱਸਾ ਲੈਣਗੇ- ਭੋਜਨ ਅਤੇ ਊਰਜਾ ਸੁਰੱਖਿਆ, ਸਿਹਤ ਅਤੇ ਡਿਜੀਟਲ ਤਬਦੀਲੀ।
ਜੀ-20 ਸੰਮੇਲਨ ਭਾਰਤ ਲਈ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਇਸ ਸੰਮੇਲਨ ’ਚ ਭਾਰਤ, ਚੀਨ ਅਤੇ ਅਮਰੀਕਾ ਸਮੇਤ ਹੋਰ ਦੇਸ਼ਾਂ ਦੇ ਮੁਖੀ ਹਿੱਸਾ ਲੈ ਰਹੇ ਹਨ।
ਅਮਰੀਕਾ ਨੇ ਪਹਿਲਾਂ ਹੀ ਕਿਹਾ ਹੈ ਕਿ ਉਹ ਜੀ-20 ਸੰਮੇਲਨ ਦੌਰਾਨ ਰੂਸ-ਯੂਕਰੇਨ ਯੁੱਧ ਅਤੇ ਇਸ ਦੇ ਪ੍ਰਭਾਵਾਂ ਸਮੇਤ ਗਲੋਬਲ ਚੁਣੌਤੀਆਂ 'ਤੇ ਵਿਆਪਕ ਚਰਚਾ ਕਰੇਗਾ।
ਪ੍ਰਧਾਨ ਮੰਤਰੀ ਮੋਦੀ ਲਗਭਗ 45 ਘੰਟੇ ਬਾਲੀ ਵਿਚ ਰਹਿਣਗੇ। ਇਸ ਦੌਰਾਨ ਉਹ 20 ਦੇ ਕਰੀਬ ਪ੍ਰੋਗਰਾਮਾਂ ’ਚ ਸ਼ਾਮਲ ਹੋਣਗੇ। ਇਸ ਵਿਚ ਜੀ-20 ਸੰਮੇਲਨ ਵੀ ਸ਼ਾਮਲ ਹੈ।
ਪ੍ਰਧਾਨ ਮੰਤਰੀ ਇਸ ਸੰਮੇਲਨ ਦੌਰਾਨ ਲਗਭਗ 10 ਵਿਸ਼ਵ ਨੇਤਾਵਾਂ ਨਾਲ ਦੁਵੱਲੀ ਬੈਠਕ ਕਰਨਗੇ।
ਪ੍ਰਧਾਨ ਮੰਤਰੀ ਮੋਦੀ ਦੀ ਇੰਡੋਨੇਸ਼ੀਆ ਦੇ ਪ੍ਰਵਾਸੀ ਭਾਰਤੀਆਂ ਨਾਲ ਮੁਲਾਕਾਤ ਵੀ ਤੈਅ ਹੈ।
ਪ੍ਰਧਾਨ ਮੰਤਰੀ ਦੇ ਬਾਲੀ ਦੌਰੇ ਨੂੰ 'ਰੁੱਝਿਆ ਅਤੇ ਲਾਭਕਾਰੀ' ਦੱਸਿਆ ਜਾ ਰਿਹਾ ਹੈ।
ਜੀ-20 ਸਿਖਰ ਸੰਮੇਲਨ 15 ਅਤੇ 16 ਨਵੰਬਰ ਨੂੰ ਹੋਵੇਗਾ। ਇੰਡੋਨੇਸ਼ੀਆ ਸਾਲਾਨਾ ਸੰਮੇਲਨ ਦੇ ਸਮਾਪਤੀ ਸਮਾਰੋਹ ਵਿਚ ਭਾਰਤ ਨੂੰ ਜੀ-20 ਦੀ ਪ੍ਰਧਾਨਗੀ ਸੌਂਪੇਗਾ।
ਭਾਰਤ ਸਤੰਬਰ 2023 ’ਚ ਅਗਲੇ ਜੀ-20 ਸੰਮੇਲਨ ਦੀ ਮੇਜ਼ਬਾਨੀ ਕਰੇਗਾ। ਇਸ ਦੌਰਾਨ ਕਈ ਦੇਸ਼ਾਂ ਦੇ ਰਾਜ ਮੁਖੀ ਭਾਰਤ ਆਉਣਗੇ।
ਇਹ ਵੀ ਪੜ੍ਹੋ- ਪਰਿਵਾਰ ਨੇ 18 ਮਹੀਨੇ ਦੀ ਬਰੇਨ ਡੈੱਡ ਬੱਚੀ ਦੇ ਕੀਤੇ ਅੰਗਦਾਨ, ਦੂਜਿਆਂ ਦੀ ਜ਼ਿੰਦਗੀ ਰੌਸ਼ਨ ਕਰੇਗੀ ਮਾਹਿਰਾ
ਕੀ ਹੈ ਜੀ-20 ਸਮੂਹ
ਜੀ-20 20 ਦੇਸ਼ਾਂ ਦਾ ਇਕ ਸਮੂਹ ਹੈ, ਜਿਸ ’ਚ ਦੁਨੀਆ ਦੀਆਂ ਪ੍ਰਮੁੱਖ ਵਿਕਸਿਤ ਅਤੇ ਵਿਕਾਸਸ਼ੀਲ ਅਰਥਵਿਵਸਥਾਵਾਂ ਸ਼ਾਮਲ ਹਨ। ਇਸ ਸਮੂਹ ਵਿਚ ਭਾਰਤ, ਅਮਰੀਕਾ, ਯੂ.ਕੇ., ਅਰਜਨਟੀਨਾ, ਆਸਟ੍ਰੇਲੀਆ, ਬ੍ਰਾਜ਼ੀਲ, ਕੈਨੇਡਾ, ਚੀਨ, ਫਰਾਂਸ, ਜਰਮਨੀ, ਇੰਡੋਨੇਸ਼ੀਆ, ਇਟਲੀ, ਜਾਪਾਨ, ਕੋਰੀਆ ਗਣਰਾਜ, ਮੈਕਸੀਕੋ, ਰੂਸ, ਸਾਊਦੀ ਅਰਬ, ਦੱਖਣੀ ਅਫਰੀਕਾ, ਤੁਰਕੀ ਅਤੇ ਯੂਰਪੀਅਨ ਯੂਨੀਅਨ (ਈ.ਯੂ. ) ਸ਼ਾਮਲ ਹਨ।
ਇਹ ਵੀ ਪੜ੍ਹੋ- ਕਰਜ਼ ’ਚ ਡੁੱਬੇ ਬਜ਼ੁਰਗ ਦਾ ਦਰਦ ਸੁਣ ਜੱਜ ਹੋਏ ਭਾਵੁਕ, ਆਪਣੀ ਜੇਬ ’ਚੋਂ ਭਰਿਆ ਬੈਂਕ ਦਾ ਕਰਜ਼ਾ
ਜਨਮ ਦਿਨ ਵਿਸ਼ੇਸ਼ : ਪੜ੍ਹੋ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ 5 ਪ੍ਰੇਰਨਾਦਾਇਕ ਵਿਚਾਰ
NEXT STORY