ਨਵੀਂ ਦਿੱਲੀ- ਕੇਂਦਰੀ ਸੜਕ ਟ੍ਰਾਂਸਪੋਰਟ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਮੰਗਲਵਾਰ ਨੂੰ ਕਿਹਾ ਕਿ ਦਿੱਲੀ ਤੋਂ ਜੈਪੁਰ ਵਿਚਾਲੇ ਭਾਰਤ ਦਾ ਪਹਿਲਾ ਇਲੈਕਟ੍ਰਿਕ ਰਾਜ ਮਾਰਗ ਬਣਾਉਣਾ ਉਨ੍ਹਾਂ ਦਾ ਸੁਫਨਾ ਹੈ। ਇੱਥੇ ਇਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਗਡਕਰੀ ਨੇ ਇਹ ਵੀ ਕਿਹਾ ਕਿ ਮਣੀਪੁਰ, ਸਿੱਕਿਮ, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਤੇ ਕਸ਼ਮੀਰ ’ਚ ਰੋਪਵੇ ਕੇਬਲ ਸਥਾਪਿਤ ਕਰਨ ਲਈ ਸਰਕਾਰ ਨੂੰ ਹੁਣ ਤੱਕ 47 ਪ੍ਰਸਤਾਵ ਮਿਲੇ ਹਨ। ਇਕ ਸਵਾਲ ਦੇ ਜਵਾਬ ’ਚ ਗਡਕਰੀ ਨੇ ਕਿਹਾ, ‘‘ਐੱਨ. ਐੱਚ. ਏ. ਆਈ. ’ਚ ਸੁਧਾਰ ਦੀ ਜ਼ਰੂਰਤ ਹੈ। ਫੈਸਲਾ ਲੈਣ ’ਚ ਦੇਰੀ ਉਨ੍ਹਾਂ ਚੀਜ਼ਾਂ ’ਚ ਸ਼ਾਮਲ ਹੈ, ਜਿੱਥੇ ਐੱਨ. ਐੱਚ. ਏ. ਆਈ. ’ਚ ਸੁਧਾਰ ਲਿਆਉਣਾ ਹੋਵੇਗਾ।’’ ਉਨ੍ਹਾਂ ਕਿਹਾ ਕਿ ਐੱਨ. ਐੱਚ. ਏ. ਆਈ. ਸੜਕ ਕੰਢੇ 650 ਸਹੂਲਤਾਂ ਦਾ ਨਿਰਮਾਣ ਕਰ ਰਿਹਾ ਹੈ। ਉਨ੍ਹਾਂ ਨੇ ਦਿੱਲੀ-ਮੇਰਠ ਐਕਸਪ੍ਰੈੱਸ ਵੇਅ ’ਤੇ ਕੁਝ ਠੇਕੇਦਾਰਾਂ ਵੱਲੋਂ ਵਿਕਸਿਤ ਸਹੂਲਤਾਂ ਸਬੰਧੀ ਨਿਰਾਸ਼ਾ ਵੀ ਜਤਾਈ। ਗਡਕਰੀ ਨੇ ਕਿਹਾ ਕਿ ਉਨ੍ਹਾਂ ਦਾ ਸੁਫ਼ਨਾ ਜੈਵਿਕ ਬਾਲਣ ਤੋਂ ਬਿਟੁਮਨ (ਸੜਕ ਨਿਰਮਾਣ ’ਚ ਇਸਤੇਮਾਲ ਹੋਣ ਵਾਲੀ ਸਮੱਗਰੀ) ਦਾ ਨਿਰਮਾਣ ਕਰਨਾ ਵੀ ਹੈ।
ਇਹ ਖ਼ਬਰ ਪੜ੍ਹੋ- PAK v AUS : ਬਾਬਰ ਦਾ ਸੈਂਕੜਾ, ਪਾਕਿਸਤਾਨ ਦਾ ਸਕੋਰ 192/2
ਉੱਧਰ ਨੀਤਿਨ ਗਡਕਰੀ ਬੁੱਧਵਾਰ ਨੂੰ ਹਾਈਡ੍ਰੋਜਨ ਆਧਾਰਿਤ ਆਧੁਨਿਕ ਈਂਧਣ ਸੇਲ ਇਲੈਕਟ੍ਰਿਕ ਵਾਹਨਾਂ (ਐੱਫ. ਸੀ. ਈ. ਵੀ.) ਲਈ ਇਕ ਪਾਇਲਟ ਪ੍ਰਾਜੈਕਟ ਦਾ ਉਦਘਾਟਨ ਕਰਨਗੇ। ਇਕ ਅਧਿਕਾਰਕ ਬਿਆਨ ’ਚ ਇਹ ਜਾਣਕਾਰੀ ਦਿੱਤੀ ਗਈ। ਟੋਯੋਟਾ ਕਿਰਲੋਸਕਰ ਮੋਟਰ ਨੇ ਇੰਟਰਨੈਸ਼ਨਲ ਸੈਂਟਰ ਫਾਰ ਆਟੋਮੋਟਿਵ ਟੈਕਨਾਲੋਜੀ (ਆਈ. ਸੀ. ਏ. ਟੀ.) ਨਾਲ ਮਿਲ ਕੇ ਦੁਨੀਆ ਦੇ ਸਭ ਤੋਂ ਉੱਨਤ ਐੱਫ. ਸੀ. ਈ. ਵੀ. ਟੋਯੋਟਾ ਮਿਰਾਈ ਦੇ ਅਧਿਐਨ ਅਤੇ ਮੁਲਾਂਕਣ ਲਈ ਇਕ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਹੈ।
ਇਹ ਖ਼ਬਰ ਪੜ੍ਹੋ-ਮੁੰਬਈ ਇੰਡੀਅਨਜ਼ ਨੇ IPL ਦੀ ਤਿਆਰੀ ਕੀਤੀ ਸ਼ੁਰੂ, ਟੀਮ ਨਾਲ ਜੁੜੇ ਇਹ ਵੱਡੇ ਖਿਡਾਰੀ
ਬਜਟ ਦੀ ਕੋਈ ਕਮੀ ਨਹੀਂ
ਗਡਕਰੀ ਨੇ ਇਲੈਕਟ੍ਰਿਕ ਰਾਜ ਮਾਰਗ ਸਬੰਧੀ ਕਿਹਾ ਕਿ ਉਨ੍ਹਾਂ ਦੇ ਮੰਤਰਾਲੇ ਕੋਲ ਕਾਫ਼ੀ ਬਜਟ ਹੈ ਤੇ ਬਾਜ਼ਾਰ ਵੀ ਇਸ ਨੂੰ ਸਮਰਥਨ ਦੇਣ ਲਈ ਤਿਆਰ ਹੈ । ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਬਜਟ 2022-23 ’ਚ ਸੜਕ ਤੇ ਟ੍ਰਾਂਸਪੋਰਟ ਮੰਤਰਾਲੇ ਲਈ 1.99 ਲੱਖ ਕਰੋੜ ਰੁਪਏ ਅਲਾਟ ਕੀਤੇ ਹਨ। ਇਸ ’ਚੋਂ 1.34 ਲੱਖ ਕਰੋੜ ਰੁਪਏ ਭਾਰਤੀ ਰਾਸ਼ਟਰੀ ਰਾਜ ਮਾਰਗ ਅਥਾਰਿਟੀ (ਐੱਨ. ਐੱਚ. ਏ. ਆਈ.) ਨੂੰ ਅਲਾਟ ਕੀਤੇ ਜਾਣਗੇ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਭਗਵੰਤ ਮਾਨ ਫੋਬੀਆ ਕਾਰਨ ਸਿਰਸਾ ਦਾ ਮਾਨਸਿਕ ਸੰਤੁਲਨ ਵਿਗੜਿਆ : ਕੁਲਵੰਤ ਸਿੰਘ ਬਾਠ
NEXT STORY