ਨਵੀਂ ਦਿੱਲੀ— ਜੈਪੁਰ ਦਾ ਰਹਿਣ ਵਾਲਾ ਗਜਾਨੰਦ ਸ਼ਰਮਾ ਜਦ 32 ਸਾਲਾਂ ਦਾ ਜਵਾਨ ਸੀ ਉਦੋਂ ਉਸ ਨੂੰ ਸਰਹੱਦ 'ਤੇ ਪਾਕਿਸਤਾਨੀ ਰੇਂਜਰਾਂ ਨੇ ਗ੍ਰਿਫਤਾਰ ਕਰ ਲਿਆ। ਉਸ ਦਾ ਅਪਰਾਧ ਤਾਂ ਅੱਜ ਤਕ ਪਤਾ ਨਹੀਂ ਚੱਲ ਸਕਿਆ ਜਿਸ ਦੀ ਸਜ਼ਾ ਉਸ ਨੂੰ ਸਿਰਫ 2 ਮਹੀਨੇ ਸੀ ਪਰ ਉਹ ਆਪਣੀ ਜ਼ਿੰਦਗੀ ਦੇ 36 ਸਾਲ ਜੇਲ ਵਿਚ ਬਿਤਾ ਕੇ ਸੋਮਵਾਰ ਨੂੰ ਭਾਰਤ ਵਾਪਸ ਆਇਆ। ਗਜਾਨੰਦ ਪਾਕਿਸਤਾਨ ਵਲੋਂ ਛੱਡੇ ਗਏ 30 ਕੈਦੀਆਂ ਵਿਚ ਸ਼ਾਮਲ ਹੈ। ਗਜਾਨੰਦ ਦੇ ਜ਼ਿੰਦਾ ਹੋਣ ਦੀ ਜਾਣਕਾਰੀ ਉਸ ਦੇ ਪਰਿਵਾਰ ਨੂੰ ਇਸ ਸਾਲ ਉਦੋਂ ਮਿਲੀ ਜਦੋਂ ਗਜਾਨੰਦ ਦੀ ਨਾਗਰਿਕਤਾ ਦੀ ਜਾਣਕਾਰੀ ਨਾਲ ਸਬੰਧਤ ਪਾਕਿਸਤਾਨ ਤੋਂ ਕੁਝ ਦਸਤਾਵੇਜ਼ ਜੈਪੁਰ ਦੇ ਐੱਸ. ਪੀ. ਦੇ ਦਫਤਰ ਪਹੁੰਚੇ। ਜਦ ਪੁਲਸ ਗਜਾਨੰਦ ਦੇ ਪਰਿਵਾਰ ਕੋਲ ਪਹੁੰਚੀ ਤਾਂ ਉਹ ਬਹੁਤ ਖੁਸ਼ ਹੋਏ। 68 ਸਾਲਾਂ ਦੇ ਗਜਾਨੰਦ ਦਾ ਸਵਾਗਤ ਅਟਾਰੀ-ਵਾਹਗਾ ਸਰਹੱਦ 'ਤੇ ਉਸ ਦੀ ਪਤਨੀ, ਪੁੱਤਰ ਤੇ ਹੋਰ ਰਿਸ਼ਤੇਦਾਰਾਂ ਨੇ ਕੀਤਾ। ਗਜਾਨੰਦ ਨੂੰ ਲਾਹੌਰ ਦੀ ਸੈਂਟਰਲ ਜੇਲ ਤੋਂ ਰਿਹਾਅ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਪਾਕਿਸਤਾਨ ਨੇ ਆਪਣੀ ਆਜ਼ਾਦੀ ਤੋਂ ਇਕ ਦਿਨ ਪਹਿਲਾਂ 27 ਮਛੇਰਿਆਂ ਸਮੇਤ 30 ਭਾਰਤੀ ਕੈਦੀਆਂ ਨੂੰ ਰਿਹਾਅ ਕੀਤਾ ਹੈ।
ਜਾਣਕਾਰੀ ਅਨੁਸਾਰ ਰਿਹਾਅ ਕੀਤੇ ਗਏ 29 ਕੈਦੀਆਂ ਵਿਚੋਂ 26 ਗੁਜਰਾਤ ਦੇ ਮਛੇਰੇ ਹਨ ਜਦਕਿ 3 ਸਿਵਲ ਕੈਦੀ ਹਨ। ਜ਼ਿਆਦਾਤਰ ਕੈਦੀ ਪਾਕਿਸਤਾਨੀ ਜੇਲ ਪ੍ਰਬੰਧਕਾਂ ਦੀ ਥਰਡ ਡਿਗਰੀ ਦੇ ਕਾਰਨ ਸਰੀਰਕ ਤੇ ਮਾਨਸਿਕ ਤੌਰ 'ਤੇ ਬੀਮਾਰ ਨਜ਼ਰ ਆਏ।
ਲੋਕਸਭਾ ਦੇ ਨਾਲ ਹੀ 11 ਰਾਜਾਂ 'ਚ ਵਿਧਾਨਸਭਾ ਚੋਣਾਂ ਕਰਵਾ ਸਕਦੀ ਹੈ ਸਰਕਾਰ: ਸੂਤਰ
NEXT STORY