ਨਵੀਂ ਦਿੱਲੀ - ਲੱਦਾਖ ਦੀ ਗਲਵਾਨ ਘਾਟੀ ਵਿੱਚ ਚੀਨੀ ਫੌਜੀਆਂ ਨਾਲ ਲੋਹਾ ਲੈਣ ਵਾਲੇ ਫੌਜ ਦੇ ਜਵਾਨਾਂ ਨੂੰ ਕੇਂਦਰ ਸਰਕਾਰ ਗਣਤੰਤਰ ਦਿਵਸ ਮੌਕੇ ਸਨਮਾਨਿਤ ਕਰੇਗੀ। 15 ਜੂਨ ਨੂੰ ਗਲਵਾਨ ਘਾਟੀ ਵਿੱਚ ਚੀਨੀ ਫੌਜੀਆਂ ਨਾਲ ਹੋਈ ਝੜਪ ਵਿੱਚ ਦੁਸ਼ਮਣਾਂ ਨੂੰ ਮੁੰਹਤੋੜ ਜਵਾਬ ਦੇਣ ਵਾਲੇ ਫੌਜੀਆਂ ਨੂੰ ਸਨਮਾਨਿਤ ਕਰਨ ਲਈ ਫੌਜ ਨੇ ਕੇਂਦਰ ਸਰਕਾਰ ਕੋਲ ਜਵਾਨਾਂ ਦੇ ਨਾਮ ਭੇਜੇ ਹਨ।
ਇਹ ਵੀ ਪੜ੍ਹੋ- ਜੰਮੂ-ਕਸ਼ਮੀਰ 'ਚ 5.1 ਦੀ ਤੀਬਰਤਾ ਨਾਲ ਲੱਗੇ ਭੂਚਾਲ ਦੇ ਤੇਜ਼ ਝਟਕੇ
ਬਿਹਾਰ ਰੈਜਿਮੈਂਟ ਵਲੋਂ ਫੌਜੀਆਂ ਦੀ ਬਹਾਦਰੀ ਦਾ ਸਨਮਾਨ ਕਰਨ ਦੀ ਮੰਗ ਕਰਦੇ ਹੋਏ ਭਾਰਤੀ ਫੌਜ ਨੇ ਗਲਵਾਨ ਘਾਟੀ ਸੰਘਰਸ਼ ਵਿੱਚ ਭਾਗ ਲੈਣ ਵਾਲੇ ਭਾਰਤੀ ਫੌਜ ਦੇ ਜਵਾਨਾਂ ਲਈ ਪਰਮਵੀਰ ਚੱਕਰ-ਲੜੀ ਦੇ ਵਾਰ ਮੈਡਲ ਦੀ ਸਿਫਾਰਿਸ਼ ਕੀਤੀ ਹੈ। ਇਸ ਸੰਘਰਸ਼ ਵਿੱਚ ਕਰਨਲ ਸੰਤੋਸ਼ ਬਾਬੂ ਵੀ ਸ਼ਹੀਦ ਹੋਏ ਸਨ।
ਇਹ ਵੀ ਪੜ੍ਹੋ- ਰੇਲ ਮੁਸਾਫਰਾਂ ਲਈ ਖੁਸ਼ਖ਼ਬਰੀ, ਰਿਸ਼ੀਕੇਸ਼-ਜੰਮੂ ਤਵੀ ਵਿਚਾਲੇ ਸ਼ੁਰੂ ਹੋਈ ਟ੍ਰੇਨ
ਸੂਤਰਾਂ ਨੇ ਦੱਸਿਆ ਕਿ ਇਸ ਸੂਚੀ ਵਿੱਚ ਕਰਨਲ ਬਾਬੂ ਵੀ ਸ਼ਾਮਲ ਹਨ, ਜਿਨ੍ਹਾਂ ਨੇ 16 ਬਿਹਾਰ, ਸਿੱਖ ਰੈਜਿਮੈਂਟ 58 ਇੰਜੀਨੀਅਰਾਂ ਦੀ ਸੰਯੁਕਤ ਟੀਮ ਦੀ ਅਗਵਾਈ ਕੀਤੀ ਸੀ। ਸ਼ਹੀਦ ਜਵਾਨਾਂ ਨੂੰ ਮਰਣ ਤੋਂ ਬਾਅਦ ਬਹਾਦਰੀ ਤਮਗੇ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਲੋਕ ਭਾਰਤੀ ਗਸ਼ਤ ਬਿੰਦੂ 14 ਦੇ ਕੋਲ ਤਾਇਨਾਤ ਸਨ, ਜਿੱਥੇ ਚੀਨੀ ਫੌਜੀਆਂ ਨਾਲ ਇਨ੍ਹਾਂ ਦੀ ਝੜਪ ਹੋਈ ਸੀ। ਇਸ ਝੜਪ ਵਿੱਚ 20 ਭਾਰਤੀ ਜਵਾਨ ਸ਼ਹੀਦ ਹੋਏ ਸਨ। ਭਾਰਤੀ ਫੌਜੀਆਂ ਨੇ ਚੀਨ ਦੇ ਵੀ ਕਈ ਫੌਜੀਆਂ ਨੂੰ ਮਾਰ ਗਿਰਾਇਆ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿਚ ਦਿਓ ਜਵਾਬ।
ਜੰਮੂ-ਕਸ਼ਮੀਰ 'ਚ 5.1 ਦੀ ਤੀਬਰਤਾ ਨਾਲ ਲੱਗੇ ਭੂਚਾਲ ਦੇ ਤੇਜ਼ ਝਟਕੇ
NEXT STORY