ਬੈਂਗਲੁਰੂ - ਕਰਨਾਟਕ ਸਰਕਾਰ ਦੁਆਰਾ ਗਣੇਸ਼ ਪੂਜਾ ਮੌਕੇ ਸੂਬੇ ਵਿੱਚ ਪੰਜ ਦਿਨ ਜਨਤਕ ਤੌਰ 'ਤੇ ਉਤਸਵ ਮਨਾਉਣ ਲਈ ਕੋਵਿਡ ਨਿਯਮਾਂ ਵਿੱਚ ਛੋਟ ਦੇਣ ਦੇ ਬਾਵਜੂਦ ਬੈਂਗਲੁਰੂ ਨਗਰ ਨਿਗਮ ਨੇ ਤਿਉਹਾਰ ਮੌਕੇ ਸਿਰਫ ਤਿੰਨ ਦਿਨ ਢਿੱਲ ਦੇਣ ਦਾ ਫ਼ੈਸਲਾ ਲਿਆ ਹੈ। ਬ੍ਰੂਹਤ ਬੰਗਲੁਰੂ ਮਹਾਨਗਰ ਪਾਲਿਕਾ (BBMP) ਦੇ ਮੁੱਖ ਕਮਿਸ਼ਨਰ ਗੌਰਵ ਗੁਪਤਾ ਨੇ ਇੱਕ ਸਰਕੂਲਰ ਵਿੱਚ ਕਿਹਾ, ‘ਬੈਂਗਲੁਰੂ ਸ਼ਹਿਰ ਵਿੱਚ ਗਣੇਸ਼ ਉਤਸਵ ਲਈ ਤਿੰਨ ਦਿਨ ਤੋਂ ਜ਼ਿਆਦਾ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਮੂਰਤੀ ਵਿਸਰਜਨ ਦੌਰਾਨ ਕਿਸੇ ਵੀ ਜਲੂਸ ਦੀ ਇਜਾਜ਼ਤ ਨਹੀਂ ਹੈ।’
ਗੁਪਤਾ ਨੇ ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀਆਂ ਅਤੇ ਬੈਂਗਲੁਰੂ ਪੁਲਸ ਕਮਿਸ਼ਨਰ ਕਮਲ ਪੰਤ ਨਾਲ ਬੈਠਕ ਕਰਨ ਦੇ ਬਾਅਦ ਇਹ ਨਿਰਦੇਸ਼ ਜਾਰੀ ਕੀਤਾ। ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਬੀ.ਬੀ.ਐੱਮ.ਪੀ. ਨੇ ਪਿਛਲੇ ਸਾਲ ਗਣੇਸ਼ ਉਤਸਵ 'ਤੇ ਤਿੰਨ ਦਿਨ ਦੀ ਮਨਜ਼ੂਰੀ ਦਿੱਤੀ ਸੀ ਅਤੇ ਇਸ ਸਾਲ ਵੀ ਇਹੀ ਰਹੇਗਾ। ਉਨ੍ਹਾਂ ਕਿਹਾ ਕਿ ਸਿਰਫ ਤਿੰਨ ਦਿਨ ਲਈ ਪਾਬੰਦੀਆਂ ਵਿੱਚ ਢਿੱਲ ਦੇਣ ਦਾ ਫ਼ੈਸਲਾ ਪੁਲਸ ਵਲੋਂ ਜਾਣਕਾਰੀ ਲੈਣ ਤੋਂ ਬਾਅਦ ਲਿਆ ਗਿਆ।
ਉਨ੍ਹਾਂ ਕਿਹਾ ਕਿ ਜਨਤਕ ਤੌਰ 'ਤੇ ਉਤਸਵ ਮਨਾਉਣ ਦੌਰਾਨ ਜ਼ਿਆਦਾ ਗਿਣਤੀ ਵਿੱਚ ਲੋਕਾਂ ਦੇ ਇਕੱਠੇ ਹੋਣ ਦਾ ਖਦਸ਼ਾ ਹੈ। ਗੁਪਤਾ ਨੇ ਕਿਹਾ ਕਿ ਲੋਕਾਂ ਨੂੰ ਵਾਤਾਵਰਣ ਦੇ ਅਨੁਕੂਲ ਚੀਜ਼ ਨਾਲ ਗਣੇਸ਼ ਮੂਰਤੀਆਂ ਬਣਾ ਕੇ ਘਰ ਵਿੱਚ ਬਾਲਟੀ ਜਾਂ ਨਗਰ ਨਿਗਮ ਦੇ ਟੈਂਕਰਾਂ ਵਿੱਚ ਉਸ ਦਾ ਵਿਸਰਜਨ ਕਰਨਾ ਚਾਹੀਦਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਜਲ ਤੋਪਾਂ ਅੱਗੇ ਨਹੀਂ ਝੁਕੇ ਕਿਸਾਨ, ਮਿੰਨੀ ਸਕੱਤਰੇਤ ਜਾ ਲਾਇਆ ਧਰਨਾ
NEXT STORY