ਨਵੀਂ ਦਿੱਲੀ- ਸ਼ਾਹਦਰਾ ਜ਼ਿਲੇ ਦੇ ਸਾਈਬਰ ਪੁਲਸ ਸਟੇਸ਼ਨ ਨੇ ਟੂਰ ਅਤੇ ਟਰੈਵਲ ਏਜੰਸੀਆਂ ਦੀਆਂ ਫਰਜ਼ੀ ਵੈੱਬਸਾਈਟਾਂ ਬਣਾ ਕੇ ਧੋਖਾਦੇਹੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਵੈੱਬਸਾਈਟ ਰਾਹੀਂ ਟਿਕਟਾਂ ਬੁੱਕ ਕਰਵਾਉਣ ਦਾ ਝਾਂਸਾ ਦੇ ਕੇ ਠੱਗੀ ਮਾਰ ਰਹੇ ਸਨ। ਉਨ੍ਹਾਂ ਕੋਲੋਂ ਅੱਠ ਮੋਬਾਈਲ ਫ਼ੋਨ, 11 ਸਿਮ ਕਾਰਡ, ਇੱਕ ਲੈਪਟਾਪ ਤੇ ਹੋਰ ਦਸਤਾਵੇਜ਼ ਬਰਾਮਦ ਕੀਤੇ ਗਏ ਹਨ।
ਸ਼ਾਹਦਰਾ ਜ਼ਿਲੇ ਦੇ ਡੀ. ਸੀ. ਪੀ. ਸੁਰਿੰਦਰ ਚੌਧਰੀ ਨੇ ਦੱਸਿਆ ਕਿ ਤਕਨੀਕੀ ਨਿਗਰਾਨੀ ਦੇ ਆਧਾਰ ’ਤੇ ਪੁਲਸ ਨੇ ਉਸ ਬੈਂਕ ਖਾਤੇ ਦੇ ਮਾਲਕ ਲਕਸ਼ਯ ਕੁਮਾਰ ਨੂੰ ਫੜਿਆ, ਜਿਸ ’ਚ ਪੈਸੇ ਟਰਾਂਸਫਰ ਕੀਤੇ ਗਏ ਸਨ। ਇਸ ਤੋਂ ਬਾਅਦ ਨਿਰੰਜਨ, ਪ੍ਰਿੰਸ ਤੇ ਫਿਰ ਮਾਸਟਰਮਾਈਂਡ ਮੋਹਿਤ ਤਿਆਗੀ ਤੇ ਉਸ ਦੇ ਸਾਥੀ ਅਮਿਤ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਨਿਰੰਜਨ ਦੇ ਕਹਿਣ ’ਤੇ ਲਕਸ਼ੈ ਨੇ ਆਪਣਾ ਬੈਂਕ ਖਾਤਾ ਮੁਹੱਈਆ ਕਰਵਾਇਆ ਸੀ। ਲਕਸ਼ੈ ਨੂੰ ਧੋਖਾਦੇਹੀ ਦੀ ਰਕਮ ਦਾ 5 ਫੀਸਦੀ ਕਮਿਸ਼ਨ ਮਿਲਦਾ ਸੀ।
ਨਸ਼ਿਆਂ ਨੂੰ ਲੈ ਕੇ ਮੋਦੀ ਸਰਕਾਰ ਦੀ ਠੋਸ ਕਾਰਵਾਈ ਦੇ ਦਿਸ ਰਹੇ ਨਤੀਜੇ : ਸ਼ਾਹ
NEXT STORY