ਸਿਰਸਾ (ਲਲਿਤ)- ਸਿਰਸਾ ਦੀ ਡਬਵਾਲੀ ਪੁਲਸ ਨੇ ਪੰਜਾਬ ਅਤੇ ਹਰਿਆਣਾ ’ਚ ਕਈ ਅਪਰਾਧਕ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੈਂਗਸਟਰ ਜਗਸੀਰ ਉਰਫ ਜੱਗਾ ਤਖਤਮੱਲ ਨੂੰ ਰਾਜਸਥਾਨ ਖੇਤਰ ’ਚੋਂ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਗੈਂਗਸਟਰ ਜੱਗਾ ਤਖਤਮੱਲ ਦੇ ਨਾਲ ਉਸ ਦੇ ਇਕ ਸਾਥੀ ਨੂੰ ਵੀ ਫੜਿਆ ਹੈ, ਜਿਸ ਦੀ ਪਛਾਣ ਮਿੰਧੀ ਪੁੱਤਰ ਗੁਰਚਰਨ ਸਿੰਘ ਪਿੰਡ ਬਹਿਮਨ ਕੌਰ ਸਿੰਘ ਵਾਲਾ ਪੰਜਾਬ ਵਜੋਂ ਹੋਈ ਹੈ।
ਇਹ ਵੀ ਪੜ੍ਹੋ- ਸਿਰਸਾ ਗੈਂਗਵਾਰ ਮਾਮਲਾ; ਗੈਂਗਸਟਰ ਜੱਗਾ ਨੇ ਲਈ ਜ਼ਿੰਮਵਾਰੀ, ਕਿਹਾ- ਜੋ ਰਹਿ ਗਿਆ ਉਸ ਨੂੰ ਵੀ ਟਗਾਂਗੇ
ਸਿਰਸਾ ਦੇ ਪੁਲਸ ਕਪਤਾਨ ਅਰਪਿਤ ਜੈਨ ਨੇ ਦੱਸਿਆ ਕਿ ਡਬਵਾਲੀ ਪੁਲਸ ਦੀ ਮਿਹਨਤ ਦੇ ਨਾਲ ਗੈਂਗਸਟਰ ਜੱਗਾ ਤਖਤਮੱਲ ਨੂੰ ਗ੍ਰਿਫਤਾਰ ਕੀਤਾ ਹੈ। ਗੈਂਗਸਟਰ ਜੱਗਾ ਤਖਤਮੱਲ ਦੀ ਗ੍ਰਿਫ਼ਤਾਰੀ ਲਊ ਪਿਛਲੇ ਇਕ ਹਫ਼ਤੇ ਤੋਂ ਪੁਲਸ ਦੀਆਂ 5 ਟੀਮਾਂ ਲੱਗੀਆਂ ਹੋਈਆਂ ਸਨ। ਡਬਵਾਲੀ ਟੀਮ ਦੇ ਇੰਚਾਰਜ ਪ੍ਰੇਮ ਕੁਮਾਰ ਨੇ ਜੱਗਾ ਤਖਤਮੱਲ ਨੂੰ ਫੜਨ ’ਚ ਸਫਲਤਾ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ- ਸਿਰਸਾ 'ਚ ਗੈਂਗਵਾਰ: ਸਕਾਰਪੀਓ ਸਵਾਰ ਬਦਮਾਸ਼ਾਂ ਨੇ ਵਰ੍ਹਾਈਆਂ ਗੋਲੀਆਂ, 2 ਦੀ ਮੌਤ
ਪੁਲਸ ਨੇ ਦੱਸਿਆ ਕਿ ਜੱਗਾ ਤਖਤਮੱਲ ਕਾਲਾਂਵਾਲੀ ’ਚ ਪਿਛਲੇ ਹਫ਼ਤੇ ਹੋਏ ਦੋਹਰੇ ਕਤਲ ਕਾਂਡ ’ਚ ਮੁੱਖ ਮੁਲਜ਼ਮ ਸ਼ਾਮਲ ਰਿਹਾ ਹੈ। ਜੱਗਾ ਤਖਤਮੱਲ ਖਿਲਾਫ ਪੰਜਾਬ ਦੇ ਕਈ ਥਾਣਿਆਂ ’ਚ ਅਪਰਾਧਕ ਮੁਕੱਦਮੇ ਦਰਜ ਹਨ ਅਤੇ ਉਸ ਦੇ ਸਾਥੀ ਖਿਲਾਫ਼ ਕਾਲਾਂਵਾਲੀ ਤੇ ਪੰਜਾਬ ’ਚ 10 ਮਾਮਲੇ ਦਰਜ ਹਨ। ਪੁਲਸ ਨੂੰ ਗੈਂਗਸਟਰ ਜੱਗਾ ਤਖਤਮੱਲ ਦੀ ਕਈ ਦਿਨਾਂ ਤੋਂ ਤਲਾਸ਼ ਸੀ। ਪੁਲਸ ਗੈਂਗਸਟਰ ਜੱਗਾ ਤੇ ਉਸ ਦੇ ਸਾਥੀ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰੇਗੀ। ਫਿਰ ਇਨ੍ਹਾਂ ਤੋਂ ਵਾਰਦਾਤ ’ਚ ਸ਼ਾਮਲ ਹਥਿਆਰ ਤੇ ਵਾਹਨ ਬਰਾਮਦ ਕੀਤੇ ਜਾਣਗੇ।
UK 'ਚ 'ਇੰਡੀਆ ਯੂ.ਕੇ ਆਊਟਸਟੈਂਡਿੰਗ ਅਚੀਵਰਜ਼ ਆਨਰ' ਨਾਲ ਸਨਮਾਨਤ ਹੋਣਗੇ ਰਾਘਵ ਚੱਢਾ
NEXT STORY