ਨਵੀਂ ਦਿੱਲੀ— ਲਸਣ ਦੀ ਮਹਿੰਗਾਈ ਨੇ ਖਾਣੇ ਦਾ ਸਵਾਦ ਵਿਗਾੜ ਦਿੱਤਾ ਹੈ। ਪਿਆਜ਼ ਅਤੇ ਟਮਾਟਰ ਦੀ ਮਹਿੰਗਾਈ ਤੋਂ ਲੋਕ ਪਹਿਲਾਂ ਹੀ ਪ੍ਰੇਸ਼ਾਨ ਹਨ, ਹੁਣ ਲਸਣ ਦਾ ਮੁੱਲ ਵੀ ਆਸਮਾਨ ਛੂਹ ਰਿਹਾ ਹੈ। ਰਾਸ਼ਟਰੀ ਰਾਜਧਾਨੀ ਦਿੱਲੀ 'ਚ ਦੁਕਾਨਾਂ 'ਤੇ ਲਸਣ 300 ਰੁਪਏ ਕਿੱਲੋ ਤੱਕ ਵਿਕ ਰਿਹਾ ਹੈ। ਹਾਲਾਂਕਿ ਲਸਣ ਦੇ ਥੋਕ ਭਾਅ 'ਚ ਬੀਤੇ 2 ਹਫਤਿਆਂ 'ਚ ਕੋਈ ਖਾਸ ਬਦਲਾਅ ਨਹੀਂ ਹੋਇਆ ਹੈ ਪਰ ਰਿਟੇਲ 'ਚ ਲਸਣ 250-300 ਰੁਪਏ ਪ੍ਰਤੀ ਕਿੱਲੋ ਮਿਲਣ ਲੱਗਾ ਹੈ, ਜੋ 2 ਹਫਤੇ ਪਹਿਲਾਂ 150-200 ਰੁਪਏ ਪ੍ਰਤੀ ਕਿੱਲੋ ਸੀ।
ਦੇਸ਼ 'ਚ ਇਸ ਸਾਲ ਲਸਣ ਦਾ ਉਤਪਾਦਨ ਪਿਛਲੇ ਸਾਲ ਨਾਲੋਂ 76 ਫੀਸਦੀ ਜ਼ਿਆਦਾ ਰਹਿਣ ਦੇ ਬਾਵਜੂਦ ਇਸ ਦੇ ਮੁੱਲ 'ਚ ਬੇਤਹਾਸ਼ਾ ਵਾਧਾ ਹੋਇਆ ਹੈ। ਦੇਸ਼ ਦੀ ਪ੍ਰਮੁੱਖ ਲਸਣ ਮੰਡੀ ਮੱਧ ਪ੍ਰਦੇਸ਼ ਦੇ ਨੀਮਚ, ਮੰਦਸੌਰ ਅਤੇ ਰਾਜਸਥਾਨ ਦੇ ਕੋਟਾ ਦੇ ਕਾਰੋਬਾਰੀਆਂ ਨੇ ਦੱਸਿਆ ਕਿ ਮੀਂਹ ਕਾਰਣ ਸਟਾਕ 'ਚ ਰੱਖਿਆ ਲਸਣ ਖਰਾਬ ਹੋ ਜਾਣ ਨਾਲ ਸਪਲਾਈ ਦਾ ਟੋਟਾ ਪੈ ਗਿਆ ਹੈ, ਜਿਸ ਨਾਲ ਕੀਮਤਾਂ 'ਚ ਵਾਧਾ ਹੋਇਆ ਹੈ। ਦੇਸ਼ ਦੀ ਰਾਜਧਾਨੀ ਦਿੱਲੀ 'ਚ ਮਦਰ ਡੇਅਰੀ ਦੇ ਬੂਥ 'ਤੇ ਲਸਣ 300 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ ਜਦੋਂਕਿ ਦਿੱਲੀ-ਐੱਨ. ਸੀ. ਆਰ. 'ਚ ਸਬਜ਼ੀ ਦੀਆਂ ਦੁਕਾਨਾਂ 'ਤੇ ਲਸਣ 250-300 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ।
ਲਸਣ ਦੇ ਪ੍ਰਮੁੱਖ ਉਤਪਾਦਕ ਸੂਬੇ ਰਾਜਸਥਾਨ ਅਤੇ ਮੱਧ ਪ੍ਰਦੇਸ਼ ਸਮੇਤ ਦੇਸ਼ ਦੇ ਹੋਰ ਹਿੱਸਿਆਂ 'ਚ ਵੀ ਰਿਟੇਲ 'ਚ ਭਾਅ 200 ਰੁਪਏ ਕਿੱਲੋ ਤੋਂ ਜ਼ਿਆਦਾ ਹੀ ਹੈ। ਹਾਲਾਂਕਿ ਨੀਮਚ ਮੰਡੀ 'ਚ ਲਸਣ ਦਾ ਥੋਕ ਭਾਅ ਬੀਤੇ 30 ਸਤੰਬਰ ਨੂੰ ਜਿਨ੍ਹਾਂ ਸੀ, ਤੱਕ ਰੀਬਨ ਉਸੇ ਭਾਅ 'ਤੇ ਬੀਤੇ ਸ਼ਨੀਵਾਰ ਨੂੰ ਲਸਣ ਵਿਕਿਆ।
J&K 'ਚ 70 ਦਿਨਾਂ ਬਾਅਦ ਵੱਜੀਆਂ ਫੋਨ ਦੀਆਂ ਘੰਟੀਆਂ, ਪੋਸਟਪੇਡ ਮੋਬਾਇਲ ਸੇਵਾਵਾਂ ਸ਼ੁਰੂ
NEXT STORY