ਸ਼੍ਰੀਨਗਰ— ਜੰਮੂ-ਕਸ਼ਮੀਰ 'ਚ ਸੋਮਵਾਰ ਭਾਵ ਅੱਜ ਤੋਂ ਮੋਬਾਇਲ ਪੋਸਟਪੇਡ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ, ਜੋ ਕਿ ਆਮ ਆਦਮੀ ਲਈ ਰਾਹਤ ਭਰੀ ਖ਼ਬਰ ਹੈ। ਕਰੀਬ 70 ਦਿਨਾਂ ਬਾਅਦ ਅੱਜ ਤੋਂ ਮੋਬਾਇਲ ਫੋਨ ਦੀਆਂ ਘੰਟੀਆਂ ਵੱਜਣੀਆਂ ਸ਼ੁਰੂ ਹੋ ਗਈਆਂ ਹਨ। ਇਹ ਸਾਰੇ ਫੋਨ ਪੋਸਟਪੇਡ ਸੇਵਾ ਵਾਲੇ ਹਨ। ਦੁਪਹਿਰ 12 ਵਜੇ 40 ਲੱਖ ਤੋਂ ਵੱਧ ਮੋਬਾਇਲ ਫੋਨ ਐਕਟਿਵ ਹੋ ਗਏ। ਸੂਬਾ ਸਰਕਾਰ ਨੇ ਦੋ ਦਿਨ ਪਹਿਲਾਂ ਪੋਸਟਪੇਡ ਸੇਵਾਵਾਂ 'ਤੇ ਪਾਬੰਦੀ ਹਟਾਉਣ ਦਾ ਫੈਸਲਾ ਲਿਆ ਸੀ।
ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਵਾਲੀ ਧਾਰਾ-370 ਨੂੰ 5 ਅਗਸਤ 2019 ਨੂੰ ਰੱਦ ਕਰਨ ਤੋਂ ਬਾਅਦ ਹੀ ਕਸ਼ਮੀਰ ਵਿਚ ਸਾਵਧਾਨੀ ਦੇ ਤੌਰ 'ਤੇ ਮੋਬਾਇਲ ਫੋਨ ਸੇਵਾਵਾਂ ਅਤੇ ਇੰਟਰਨੈੱਟ ਸਹੂਲਤਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਇਨ੍ਹਾਂ 70 ਦਿਨਾਂ ਵਿਚ ਜੰਮੂ ਅਤੇ ਲੱਦਾਖ ਖੇਤਰ ਵਿਚ ਮੋਬਾਇਲ ਫੋਨ ਸੇਵਾਵਾਂ ਉਪਲੱਬਧ ਸਨ ਪਰ ਕਸ਼ਮੀਰ ਘਾਟੀ 'ਚ 5 ਅਗਸਤ ਤੋਂ ਇਨ੍ਹਾਂ ਸੇਵਾਵਾਂ 'ਤੇ ਪਾਬੰਦੀ ਲੱਗੀ ਹੋਈ ਸੀ। ਮੋਬਾਇਲ ਫੋਨ ਸੇਵਾਵਾਂ ਦੀ ਬੇਹਾਲੀ ਨਾਲ ਵਿਦਿਆਰਥੀਆਂ, ਕਾਰੋਬਾਰੀਆਂ ਅਤੇ ਆਮ ਆਦਮੀ ਨੂੰ ਰਾਹਤ ਮਿਲੇਗੀ। ਇਸ ਤੋਂ ਪਹਿਲਾਂ ਸੂਬਾ ਸਰਕਾਰ ਨੇ ਉਸ ਸਕਿਓਰਿਟੀ ਐਡਵਾਇਜ਼ਰੀ ਨੂੰ ਵੀ ਵਾਪਸ ਲੈ ਲਿਆ ਗਿਆ ਹੈ, ਜਿਸ ਵਿਚ ਸੈਲਾਨੀਆਂ ਨੂੰ ਕਸ਼ਮੀਰ ਘਾਟੀ ਦਾ ਦੌਰਾ ਨਾ ਕਰਨ ਲਈ ਕਿਹਾ ਗਿਆ ਸੀ।
ਮੱਧ ਪ੍ਰਦੇਸ਼ : ਕਾਰ ਹਾਦਸੇ 'ਚ ਨੈਸ਼ਨਲ ਲੈਵਲ ਦੇ 4 ਹਾਕੀ ਖਿਡਾਰੀਆਂ ਦੀ ਮੌਤ
NEXT STORY