ਜੈਪੁਰ— ਰਾਜਸਥਾਨ ਦੇ ਅਜਮੇਰ ਜ਼ਿਲੇ 'ਚ ਬਿਆਵਰ ਸ਼ਹਿਰ ਵਿਚ 2 ਦਿਨ ਪਹਿਲਾਂ ਇਕ ਵਿਆਹ ਸਮਾਰੋਹ ਦੌਰਾਨ ਗੈਸ ਸਿਲੰਡਰ ਫਟਣ ਨਾਲ ਹੋਏ ਧਮਾਕੇ ਦੇ ਮ੍ਰਿਤਕਾਂ ਦੀ ਗਿਣਤੀ ਐਤਵਾਰ ਵਧ ਕੇ 19 ਹੋ ਗਈ। 9 ਲਾਸ਼ਾਂ ਐਤਵਾਰ ਸਵੇਰੇ ਮਲਬੇ 'ਚੋਂ ਬਰਾਮਦ ਕੀਤੀਆਂ ਗਈਆਂ। ਧਮਾਕੇ ਤੋਂ ਤੀਜੇ ਦਿਨ ਬਾਅਦ ਵੀ ਘਟਨਾ ਵਾਲੀ ਥਾਂ ਤੋਂ ਮਲਬੇ ਨੂੰ ਹਟਾਉਣ ਦਾ ਕੰਮ ਜਾਰੀ ਰਿਹਾ।
ਮਿਲੀਆਂ 9 ਲਾਸ਼ਾਂ ਵਿਚੋਂ ਇਕ ਲਾਸ਼ ਲਾੜੇ ਦੀ ਮਾਂ ਦੀ ਹੈ। ਉਹ ਪਿੱਛੋਂ ਢਹਿ-ਢੇਰੀ ਹੋਏ ਮਕਾਨ ਦੇ ਮਲਬੇ ਹੇਠ ਦੱਬੀ ਗਈ ਸੀ। ਅਜੇ ਵੀ ਮਲਬੇ ਵਿਚ ਕੁਝ ਹੋਰ ਲਾਸ਼ਾਂ ਹੋ ਸਕਦੀਆਂ ਹਨ, ਜਿਸ ਕਾਰਨ ਮੌਤਾਂ ਦੀ ਗਿਣਤੀ ਦੇ ਵਧਣ ਦਾ ਡਰ ਪ੍ਰਗਟਾਇਆ ਜਾ ਰਿਹਾ ਹੈ। ਇਕ ਦਰਜਨ ਤੋਂ ਵਧ ਝੁਲਸੇ ਵਿਅਕਤੀਆਂ ਦਾ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਹੈ।
ਗੁਜਰਾਤ ਪੁੱਜੇ ਕੈਨੇਡੀਅਨ ਪੀ.ਐੱਮ. ਟਰੂਡੋ, ਹੋਇਆ ਨਿੱਘਾ ਸਵਾਗਤ
NEXT STORY