ਨੈਸ਼ਨਲ ਡੈਸਕ: ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਐਤਵਾਰ ਨੂੰ ਦਿੱਲੀ ਦੇ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਕਥਿਤ ਦਿੱਲੀ ਸ਼ਰਾਬ ਉਤਪਾਦਕ ਨੀਤੀ ਮਾਮਲੇ ਸਬੰਧੀ 8 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ। ਸਿਸੋਦੀਆ ਗ੍ਰਿਫ਼ਤਾਰੀ ਤੋਂ ਪਹਿਲਾਂ ਉਨ੍ਹਾਂ ਦੇ ਸਮਰਥਕਾਂ ਨੂੰ ਫ਼ਤਿਹਪੁਰ ਬੇਰੀ ਪੁਲਸ ਸਟੇਸਨ ਦੇ ਬਾਹਰ "ਮੋਦੀ ਮਾਰ ਗਿਆ" ਨਾਅਰੇ ਲਗਾਉਂਦੇ ਹੋਏ ਸੁਣਿਆ ਗਿਆ। ਸਿਸੋਦੀਆ 'ਤੇ ਸ਼ਿੰਕਜਾ ਕੱਸਣ ਦਾ ਜ਼ੋਰ ਕਈ ਮਹੀਨਿਆਂ ਤੋਂ ਸੀ। ਉੱਥੇ ਹੀ ਸਿਸੋਦੀਆ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਕ੍ਰਿਕੇਟਰ ਤੋਂ ਭਾਜਪਾ ਸੰਸਦ ਬਣੇ ਗੌਤਮ ਗੰਭੀਰ ਨੇ ਤੰਜ ਕੱਸਿਆ ਹੈ।
ਇਹ ਖ਼ਬਰ ਵੀ ਪੜ੍ਹੋ - "ਅਗਲਾ ਨੰਬਰ ਕੇਜਰੀਵਾਲ ਦਾ", ਮਨੀਸ਼ ਸਿਸੋਦੀਆ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਪਿਲ ਮਿਸ਼ਰਾ ਦਾ ਬਿਆਨ
ਗੰਭੀਰ ਨੇ ਆਪਣੇ ਬਿਆਨਾਂ ਜ਼ਰੀਏ ਕਈ ਵਾਰ ਸਿਸੋਦੀਆ ਨੂੰ ਘੇਰਿਆ। ਉੱਥੇ ਹੀ ਹੁਣ ਉਨ੍ਹਾਂ ਨੇ ਸਿਸੋਦੀਆ ਦੀ ਗ੍ਰਿਫ਼ਤਾਰੀ 'ਤੇ ਸ਼ਾਇਰਾਨਾ ਅੰਦਾਜ਼ ਵਿਚ ਪਹਿਲਾ ਪ੍ਰਤੀਕਰਮ ਦਿੰਦਿਆਂ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕੀਤੀ ਹੈ। ਗੌਤਮ ਗੰਭੀਰ ਨੇ ਟਵੀਟ ਕਰਦਿਆਂ ਲਿਖਿਆ, "ਗੁਨਾਹ ਕਰ ਕੇ ਕਹਾਂ ਜਾਓਗੇ ਗ਼ਾਲਿਬ, ਯੇ ਜ਼ਮੀਂ ਯੇ ਆਸਮਾਂ ਸਭ “AAP” ਹੀ ਕਾ ਤੋ ਹੈ!"
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
"ਅਗਲਾ ਨੰਬਰ ਕੇਜਰੀਵਾਲ ਦਾ", ਮਨੀਸ਼ ਸਿਸੋਦੀਆ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਪਿਲ ਮਿਸ਼ਰਾ ਦਾ ਬਿਆਨ
NEXT STORY