ਗਯਾ — ਬਿਹਾਰ ਵਿਚ ਬੀਤੀ ਰਾਤ ਗਯਾ ਜ਼ਿਲੇ ਦੇ ਵਜੀਰਗੰਜ ਥਾਣਾ ਇਲਾਕੇ ਦੇ ਬੁਧੋਲ ਪਿੰਡ ਵਿਚ ਜ਼ਹਿਰੀਲਾ ਭੋਜਨ ਖਾਣ ਕਾਰਨ 50 ਲੋਕ ਬੀਮਾਰ ਹੋ ਗਏ। ਪੁਲਿਸ ਸੂਤਰਾਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਬੁਢੌਲ ਪਿੰਡ ਵਿਚ ਇਕ ਵਿਆਹ ਦੌਰਾਨ ਲੋਕਾਂ ਨੇ ਖਾਣਾ ਖਾਧਾ। ਭੋਜਨ ਖਾਣ ਤੋਂ ਬਾਅਦ 10 ਬੱਚਿਆਂ ਸਮੇਤ 50 ਵਿਅਕਤੀਆਂ ਦੀ ਤਬੀਅਤ ਖਰਾਬ ਹੋਣ ਲੱਗੀ ਅਤੇ ਵਿਆਹ ਵਿਚ ਹੀ ਉਲਟੀ ਕਰਨੀ ਸ਼ੁਰੂ ਕਰ ਦਿੱਤੀਆਂ। ਸਾਰੇ ਬੀਮਾਰਾਂ ਨੂੰ ਤੁਰੰਤ ਸਥਾਨਕ ਪ੍ਰਾਇਮਰੀ ਹੈਲਥ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਪਹਿਲੀ ਸਹਾਇਤਾ ਤੋਂ ਬਾਅਦ ਉਨ੍ਹਾਂ ਨੂੰ ਨਰਾਇਣ ਮਗਧ ਮੈਡੀਕਲ ਕਾਲਜ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਦੌਰਾਨ ਕੇਸ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦੀ ਛਾਣਬੀਨ ਕਰਨੀ ਸ਼ੁਰੂ ਕਰ ਦਿੱਤੀ ਹੈ।
ਹਿਮਾਚਲ ਪ੍ਰਦੇਸ਼: ਖੱਡ 'ਚ ਡਿੱਗੀ ਕਾਰ, 2 ਔਰਤਾਂ ਸਮੇਤ 5 ਦੀ ਮੌਤ
NEXT STORY